ਪੁੱਤ ਨੇ 9ਵੀਂ ਜਮਾਤ ਦੀ ਵਿਦਿਆਰਥਣ ਦੀ ਰਿਕਾਰਡ ਕੀਤੀ ਨਗਨ ਵੀਡੀਓ, ਪਿਉ ਨੇ ਕੀਤੀ ਵਾਇਰਲ

Friday, Jan 24, 2020 - 06:12 PM (IST)

ਪੁੱਤ ਨੇ 9ਵੀਂ ਜਮਾਤ ਦੀ ਵਿਦਿਆਰਥਣ ਦੀ ਰਿਕਾਰਡ ਕੀਤੀ ਨਗਨ ਵੀਡੀਓ, ਪਿਉ ਨੇ ਕੀਤੀ ਵਾਇਰਲ

ਨਵਾਂਸ਼ਹਿਰ : ਕਸਬਾ ਰਾਹੋਂ ਦੇ ਇਕ ਪਿੰਡ 'ਚ ਇਕ ਦਸਵੀਂ ਕਲਾਸ ਦੇ ਵਿਦਿਆਰਥੀ ਨੇ ਵਟਸਐੱਪ ਕਾਲ ਰਾਹੀਂ 9ਵੀਂ ਜਮਾਤ ਦੀ ਵਿਦਿਆਰਥਣ ਦੀ ਨਗਨ ਵੀਡੀਓ ਰਿਕਾਰਡ ਕਰ ਲਈ। ਇਥੇ ਹੀ ਬਸ ਨਹੀਂ ਵਿਦਿਆਰਥੀ ਦੇ ਪਿਤਾ ਨੇ ਪੁੱਤ ਦੇ ਮੋਬਾਇਲ 'ਚ ਇਹ ਵੀਡੀਓ ਦੇਖੀ ਅਤੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤੀ। ਪੁਲਸ ਨੇ ਪਿਤਾ ਅਤੇ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਵਿਦਿਆਰਥੀ ਨੂੰ ਅਦਾਲਤ ਨੇ ਬਾਲ ਸੁਧਾਰ ਘਰ ਹੁਸ਼ਿਆਰਪੁਰ ਭੇਜ ਦਿੱਤਾ ਹੈ ਜਦਕਿ ਮੁਲਜ਼ਮ ਦੇ ਪਿਤਾ ਹਰਮਿੰਦਰ ਸਿੰਘ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। 

ਪੀੜਤਾ ਦੀ ਮਾਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਬੇਟੀ ਦੀ ਉਮਰ 14 ਸਾਲ ਹੈ। ਮੁਲਜ਼ਮ ਵਿਦਿਆਰਥੀ ਦੇ ਪਰਿਵਾਰ ਨਾਲ ਉਨ੍ਹਾਂ ਦੇ ਪਰਿਵਾਰ ਦੇ ਚੰਗੇ ਸੰਬੰਧ ਹਨ ਅਤੇ ਦੋਵੇਂ ਪਰਿਵਾਰ ਇਕ ਦੂਜੇ ਦੇ ਘਰ ਆਉਂਦੇ ਜਾਂਦੇ ਹਨ। ਮੁਲਜ਼ਮ ਵਿਦਿਆਰਥੀ ਦੀ ਉਮਰ 16 ਸਾਲ ਹੈ। ਉਹ ਅਕਸਰ ਉਨ੍ਹਾਂ ਦੇ ਘਰ ਆਉਂਦਾ ਸੀ। ਉਹ ਉਨ੍ਹਾਂ ਦੀ ਧੀ ਨੂੰ ਪ੍ਰੇਸ਼ਾਨ ਕਰਦਾ ਸੀ ਅਤੇ ਸਕੂਲ ਜਾਂਦੇ ਸਮੇਂ ਵੀ ਉਸ ਦਾ ਪਿੱਛਾ ਕਰਦਾ ਸੀ। ਉਸ ਨੇ ਵਰਗਲਾ ਕੇ ਉਸ ਦਾ ਮੋਬਾਇਲ ਨੰਬਰ ਲੈ ਲਿਆ। ਇਸ ਦੌਰਾਨ ਬੇਟੀ ਨੂੰ ਵਟਸਐੱਪ 'ਤੇ ਵੀਡੀਓ ਕਾਰ ਕੀਤੀ ਅਤੇ ਉਸ ਨੂੰ ਵਰਗਲਾ ਕੇ ਨਗਨ ਵੀਡੀਓ ਰਿਕਾਰਡ ਕਰ ਲਈ। ਇਹ ਵੀਡੀਓ ਮੁਲਜ਼ਮ ਨੇ ਆਪਣੇ ਮੋਬਾਇਲ 'ਚ ਸੇਵ ਕਰ ਲਈ ਸੀ।

ਉਕਤ ਨੇ ਦੱਸਿਆ ਕਿ ਕੁਝ ਦਿਨ ਬਾਅਦ ਇਹ ਵੀਡੀਓ ਮੁਲਜ਼ਮ ਦੇ ਪਿਤਾ ਹਰਮਿੰਦਰ ਸਿੰਘ ਨੇ ਦੇਖੀ ਅਤੇ ਵਟਸਐੱਪ ਗਰੁੱਪਾਂ 'ਚ ਸ਼ੇਅਰ ਕਰ ਦਿੱਤੀ। ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ 'ਤੇ ਨਾਬਾਲਿਗ ਦੇ ਪਰਿਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ। ਜਿਸ ਤੋਂ ਬਾਅਦ ਪੁਲਸ ਨੂੰ ਇਸ ਬਾਬਤ ਸੂਚਿਤ ਕੀਤਾ ਗਿਆ।  


author

Gurminder Singh

Content Editor

Related News