ਚੰਗੀ ਖ਼ਬਰ : ਪਰਾਲੀ ਦੇ ਨਿਪਟਾਰੇ ਲਈ ਸਥਾਈ ਤਰੀਕਿਆਂ ਵੱਲ ਪਰਤ ਰਹੇ ਪੰਜਾਬ ਦੇ ਕਿਸਾਨ

Monday, Oct 10, 2022 - 10:49 AM (IST)

ਚੰਡੀਗੜ੍ਹ (ਭਾਸ਼ਾ) : ਪੰਜਾਬ ਦੇ ਕੁੱਝ ਕਿਸਾਨਾਂ ਨੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਟਿਕਾਊ ਤਰੀਕੇ ਨਾਲ ਨਿਪਟਾਉਣਾ ਸ਼ੁਰੂ ਕਰ ਦਿੱਤਾ ਹੈ, ਚਾਹੇ ਇਸ ਨੂੰ ਕੁਦਰਤੀ ਖ਼ਾਦ ਵਜੋਂ ਵਰਤਣਾ ਹੋਵੇ ਜਾਂ ਬਾਲਣ ਉਤਪਾਦਨ ਲਈ ਵੇਚਣਾ। ਆਮ ਤੌਰ ’ਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜ ਦਿੱਤਾ ਜਾਂਦਾ ਹੈ, ਜੋ ਹਵਾ ਦੇ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ। ਕਿਸਾਨ ਹੁਣ ਪਰਾਲੀ ਨੂੰ ਅੱਗ ਲਾਉਣ ਜਾਂ ਬਾਲਣ ਬਣਾਉਣ ਲਈ ਵੇਚਣ ਦੀ ਬਜਾਏ ਕੁਦਰਤੀ ਖ਼ਾਦ ਵਜੋਂ ਵਰਤ ਰਹੇ ਹਨ। ਸੂਬੇ ਦੇ ਕਿਸਾਨਾਂ ਨੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਮਿੱਟੀ 'ਚ ਮਿਲਾ ਕੇ ਨਾ ਸਿਰਫ਼ ਖ਼ਾਦਾਂ ਦੀ ਖ਼ਪਤ ਘਟਾਈ ਹੈ, ਸਗੋਂ ਹੋਰ ਕਿਸਾਨਾਂ ਦੀ ਪਰਾਲੀ ਦਾ ਪ੍ਰਬੰਧਨ ਕਰ ਕੇ ਪੈਸਾ ਵੀ ਕਮਾਉਣਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਅਲਰਟ ਜਾਰੀ, ਇਸ ਤਾਰੀਖ਼ ਤੱਕ ਪਵੇਗਾ ਭਾਰੀ ਮੀਂਹ

ਮੋਹਾਲੀ ਜ਼ਿਲ੍ਹੇ ਦੇ ਆਖ਼ਰੀ ਪਿੰਡ ਬਦਰਪੁਰ 'ਚ ਕਰੀਬ 30 ਏਕੜ ਜ਼ਮੀਨ 'ਚ ਖੇਤੀ ਕਰਨ ਵਾਲਾ ਭੁਪਿੰਦਰ ਸਿੰਘ (59) 2018 ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾ ਰਿਹਾ। ਇਸ ਦੀ ਬਜਾਏ ਉਹ ਇਸ ਨੂੰ ‘ਐਮ. ਬੀ. ਹਲ’ ਨਾਮੀ ਹੱਲ ਚਲਾਉਣ ਵਾਲੇ ਸੰਦ ਦੀ ਵਰਤੋਂ ਕਰ ਕੇ ਮਿੱਟੀ 'ਚ ਮਿਲਾ ਰਿਹਾ ਹੈ। ਇਸ ਤੋਂ ਬਾਅਦ ਜ਼ਮੀਨ ਅਗਲੀ ਫ਼ਸਲ ਭਾਵ ਕਣਕ ਬੀਜਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਮਿੱਟੀ 'ਚ ਪਰਾਲੀ ਦੇ ਮਿਲ ਜਾਣ ਨਾਲ ਖ਼ਾਦਾਂ ਦੀ ਖ਼ਪਤ 'ਚ ਕਮੀ ਆਈ ਹੈ। ਪਹਿਲਾਂ ਅਸੀਂ ਕਣਕ ਦੀ ਬਿਜਾਈ ਤੋਂ ਪਹਿਲਾਂ ਪੋਟਾਸ਼ ਦੀ ਵਰਤੋਂ ਕਰਦੇ ਸੀ। ਹੁਣ ਸਾਡੇ ਕੋਲ ਐਮ.ਬੀ ਹਲ, ਮਲਚਰ, ਹੈਪੀ ਸੀਡਰ, ਜ਼ੀਰੋ ਟਿੱਲ ਡਰਿੱਲ ਵਰਗੀਆਂ ਮਸ਼ੀਨਾਂ ਹਨ, ਜੋ ਨੇੜਲੇ ਪਿੰਡਾਂ ਦੇ ਹੋਰ ਕਿਸਾਨਾਂ ਨੂੰ ਕਿਰਾਏ ’ਤੇ ਦਿੱਤੀਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ : ਅਹਿਮ ਖ਼ਬਰ : CM ਮਾਨ ਦੀ ਰਿਹਾਇਸ਼ ਤੱਕ ਰੋਸ ਮਾਰਚ ਕੱਢੇਗਾ ਅਕਾਲੀ ਦਲ, ਜਾਣੋ ਕਾਰਨ

ਇਨ੍ਹਾਂ ਮਸ਼ੀਨਾਂ ਦੀ ਵਰਤੋਂ ਲਈ ਛੋਟੇ ਕਿਸਾਨਾਂ ਤੋਂ ਕੋਈ ਫ਼ੀਸ ਨਹੀਂ ਲਈ ਜਾਂਦੀ। ਮੋਹਾਲੀ ਦੇ ਪਿੰਡ ਥੇੜੀ 'ਚ ਕਰੀਬ 100 ਏਕੜ ਜ਼ਮੀਨ 'ਚ ਖੇਤੀ ਕਰਨ ਵਾਲੇ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਫ਼ਸਲ ਦੀ ਰਹਿੰਦ-ਖੂੰਹਦ ਨੂੰ ਨੇੜੇ ਦੀ ਫੈਕਟਰੀ ਨੂੰ ਵੇਚਦਾ ਹੈ, ਜੋ ਇਸਨੂੰ ਬਾਲਣ 'ਚ ਬਦਲ ਦਿੰਦੀ ਹੈ। ਅਵਤਾਰ ਸਿੰਘ ਰਾਜ ਦੇ ਚਾਰ ਜ਼ਿਲ੍ਹਿਆਂ ਫਤਿਹਗੜ੍ਹ ਸਾਹਿਬ, ਮੋਹਾਲੀ, ਰੂਪਨਗਰ ਅਤੇ ਮੋਗਾ 'ਚ ਕਿਸਾਨਾਂ ਦੇ ਖੇਤਾਂ ਵਿੱਚੋਂ ਪਰਾਲੀ ਇਕੱਠੀ ਕਰਦਾ ਹੈ। ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਬਾਲਣ ਵਜੋਂ ਵਰਤਿਆ ਜਾਂਦਾ ਹੈ। ਇਸ ਨੂੰ ਡੇਰਾਬੱਸੀ ਦੀ ਇੱਕ ਧਾਗਾ ਫੈਕਟਰੀ ਅਤੇ ਫਿਰੋਜ਼ਪੁਰ ਦੀ ਇੱਕ ਬਿਜਲੀ ਪੈਦਾ ਕਰਨ ਵਾਲੀ ਕੰਪਨੀ ਨੂੰ ਵੇਚਿਆ ਜਾਂਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News