ਨਸ਼ੇ ਵਾਲੀਆਂ ਗੋਲੀਆਂ ਸਣੇ ਦਬੋਚਿਆ

Monday, Jul 30, 2018 - 04:27 AM (IST)

ਨਸ਼ੇ ਵਾਲੀਆਂ ਗੋਲੀਆਂ ਸਣੇ ਦਬੋਚਿਆ

ਤਪਾ ਮੰਡੀ,(ਸ਼ਾਮ, ਗਰਗ)- ਥਾਣਾ ਰੂਡ਼ੇਕੇ ਕਲਾਂ ਦੀ ਪੁਲਸ ਨੇ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਕੋਲੋਂ ਨਸ਼ੇ ਵਾਲੀਅਾਂ 610 ਗੋਲੀਆਂ  ਬਰਾਮਦ ਕੀਤੀਅਾਂ। ਇੰਸਪੈਕਟਰ ਮਨਜੀਤ ਸਿੰਘ ਐੱਸ. ਐੱਚ. ਓ. ਰੂਡ਼ੇਕੇ ਕਲਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦਰਸ਼ਨ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਕਾਹਨੇਕੇ ਨਸ਼ੇ ਵਾਲੀਅਾਂ ਗੋਲੀਆਂ ਲਿਆ ਕੇ ਆਪਣੇ ਨਿੱਜੀ ਮੁਨਾਫ਼ੇ ਲਈ ਇਲਾਕੇ ਦੇ ਪਿੰਡਾਂ ਵਿਚ  ਨੌਜਵਾਨਾਂ ਨੂੰ ਨਸ਼ੇ ’ਤੇ ਲਾ ਰਿਹਾ ਹੈ। ਪੁਲਸ ਪਾਰਟੀ ਨੇ ਜਦੋਂ ਦਰਸ਼ਨ ਸਿੰਘ  ਦੀ ਚੈਕਿੰਗ ਕੀਤੀ ਤਾਂ ਉਸ ਤੋਂ ਨਸ਼ੇ ਵਾਲੀਅਾਂ 610  ਗੋਲੀਆਂ ਬਰਾਮਦ ਕੀਤੀਅਾਂ। ਪੁਲਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਇਸ ਮੌਕੇ ਏ. ਐੱਸ. ਆਈ. ਸਤਨਾਮ ਸਿੰਘ, ਹੌਲਦਾਰ ਬਲਜੀਤ ਸਿੰਘ, ਹੌਲਦਾਰ ਗੁਰਪਿਆਰ ਸਿੰਘ, ਹੌਲਦਾਰ ਹਰਦੀਪ ਸਿੰਘ, ਸਿਪਾਹੀ ਪ੍ਰਗਟ ਸਿੰਘ ਹਾਜ਼ਰ ਸਨ।
 


Related News