ਜਲੰਧਰ ਦੇ ਇਕ ਪ੍ਰਾਈਵੇਟ ਸਕੂਲ 'ਚ ਸਿੱਖ ਵਿਦਿਆਰਥੀ ਤੋਂ ਉਤਰਵਾਇਆ ਕੜਾ, ਹੋਇਆ ਹੰਗਾਮਾ
Wednesday, Dec 07, 2022 - 05:53 PM (IST)
ਜਲੰਧਰ (ਸੋਨੂੰ)- ਜਲੰਧਰ ਦੇ ਸ਼ਕਤੀ ਨਗਰ ਨੇੜੇ ਸਥਿਤ ਪਾਰਵਤੀ ਜੈਨ ਸਕੂਲ 'ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇਕ ਸਿੱਖ ਵਿਦਿਆਰਥੀ ਨੂੰ ਆਪਣਾ ਕੜਾ ਉਤਾਰਣ ਲਈ ਕਹਿ ਦਿੱਤਾ। ਇਸ ਮਾਮਲੇ 'ਤੇ ਸਿੱਖ ਜਥੇਬੰਦੀਆਂ ਦੇ ਮੈਂਬਰਾਂ ਨੇ ਇਤਰਾਜ਼ ਕੀਤਾ। ਸਿੱਖ ਤਾਲਮੇਲ ਕਮੇਟੀ ਦੇ ਮੈਂਬਰ ਤੇਜੇਂਦਰ ਸਿੰਘ ਪ੍ਰਦੇਸੀ ਨੇ ਦੱਸਿਆ ਕਿ ਸਕੂਲ ਵਿੱਚ 7ਵੀਂ ਜਮਾਤ ਦੇ ਇਕ ਵਿਦਿਆਰਥੀ ਤੋਂ ਦੋ ਦਿਨ ਪਹਿਲਾਂ ਕੜਾ ਉਤਰਵਾਇਆ ਗਿਆ ਸੀ। ਉਨ੍ਹਾਂ ਨੇ ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕੀਤੀ।
ਇਹ ਵੀ ਪੜ੍ਹੋ :ਦੁਖ਼ਦਾਇਕ ਖ਼ਬਰ: ਯੂਰਪ ਜਾਂਦੇ ਸਮੇਂ ਕਪੂਰਥਲਾ ਦੇ ਵਿਅਕਤੀ ਦੀ ਰਸਤੇ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ
ਗੱਲਬਾਤ ਦੌਰਾਨ ਸਿੱਖ ਜਥੇਬੰਦੀਆਂ ਨੇ ਦੱਸਿਆ ਕਿ ਜੇ ਬੱਚੇ ਨੇ ਕੋਈ ਗਲਤੀ ਕੀਤੀ ਹੋਵੇ ਜਾਂ ਪੜ੍ਹਾਈ ਨਾ ਕੀਤੀ ਹੋਵੇ ਤਾਂ ਕੁੱਟਣਾ ਠੀਕ ਹੈ ਪਰ ਧਾਰਮਿਕ ਕੜੇ ਨੂੰ ਲਾਹ ਦੇਣਾ ਨਿੰਦਣਯੋਗ ਹੈ। ਅਧਿਆਪਕ ਵੱਲੋਂ ਮੁਆਫ਼ੀਨਾਮਾ ਮੰਗੇ ਜਾਣ 'ਤੇ ਪਹਿਲੀ ਵਾਰ ਗਲਤੀ ਹੋਣ ਦੇ ਚਲਦਿਆਂ ਮੁਆਫ਼ ਕਰ ਦਿੱਤਾ ਗਿਆ ਹੈ। ਉਥੇ ਹੀ ਪੰਜਾਬ ਭਰ ਦੇ ਸਕੂਲ ਪ੍ਰਬੰਧਕਾਂ ਤੋਂ ਵੀ ਮੰਗ ਕੀਤੀ ਹੈ ਕਿ ਉਹ ਧਾਰਮਿਕ ਭਾਵਨਾਵਾਂ ਨੂੰ ਵੇਖਦੇ ਹੋਏ ਅਜਿਹਾ ਕਦਮ ਨਾ ਚੁੱਕਣ।
ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ, ਪ੍ਰੇਮੀ ਨੇ ਪ੍ਰੇਮਿਕਾ ਨੂੰ ਦਿੱਤੀ ਰੂਹ ਕੰਬਾਊ ਮੌਤ, ਤਬੇਲੇ 'ਚ ਦਫ਼ਨਾਈ ਲਾਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।