ਵਰਕਰਾਂ ਵੱਲੋਂ ਰੇਟਾਂ ਦੇ ਵਾਧੇ ਨੂੰ ਲੈ ਕੇ ਫੈਕਟਰੀ ਮਾਲਕਾਂ ਖਿਲਾਫ਼ ਕੀਤੀ ਹੜਤਾਲ

Tuesday, Aug 08, 2017 - 05:59 PM (IST)

ਵਰਕਰਾਂ ਵੱਲੋਂ ਰੇਟਾਂ ਦੇ ਵਾਧੇ ਨੂੰ ਲੈ ਕੇ ਫੈਕਟਰੀ ਮਾਲਕਾਂ ਖਿਲਾਫ਼ ਕੀਤੀ ਹੜਤਾਲ

ਬਟਾਲਾ(ਸੈਂਡੀ/ਕਲਸੀ) - ਅੱਜ ਫੌਡੰਰੀ ਅਤੇ ਵਰਕਸ਼ਾਪ ਵਰਕਰ ਯੂਨੀਅਨ ਏਕਟੂ ਦੀ ਅਗਵਾਈ ਵਿੱਚ ਸਿੰਘ ਫੈਕਟਰੀ ਧੀਰ ਬਟਾਲਾ ਦੇ ਸਮੁੱਚੇ ਵਰਕਰਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਫੈਜਪੁਰਾਂ ਰੋਡ ਵਿਖੇ ਹੜਤਾਲ ਕੀਤੀ ਗਈ। ਇਸ ਰੈਲੀ ਨੂੰ ਸਬੋਧਨ ਕਰਦਿਆਂ ਯੂਨੀਅਨ ਦੇ ਸੀਨੀ:  ਪ੍ਰਧਾਨ ਅਸ਼ਵਨੀ ਕੁਮਾਰ ਹੈਪੀ, ਆਗੂ ਦਲਬੀਰ ਮਸੀਹ ਭੋਲਾ ਅਤੇ ਸੂਬਾ ਮੀਤ ਕਾ: ਗੁਰਮੀਤ ਸਿੰਘ ਬਖੱਤਪੁਰਾਂ ਨੇ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਵੱਲੋਂ ਸਾਲ 'ਚ ਦੋ ਵਾਰ ਘੱਟੋ-ਘੱਟ ਉਯਰਤਾ ਵਿੱਚ ਵਾਧਾ ਕੀਤਾ ਜਾਂਦਾ ਹੈ ਪਰ ਬਟਾਲਾ ਸਨਅਤ ਦੇ ਮਾਲਕ ਸਾਲ ਵਿੱਚ ਇਕ ਵਾਰ ਹੀ ਰੇਟਾਂ ਵਿੱਚ ਵਾਧਾ ਕਰਦੇ ਹਨ। ਉਨ੍ਹਾਂ ਕਥਿਤ ਤੌਰ ਤੇ ਦੱਸਿਆ ਕਿ ਬਟਾਲਾ ਵਿਖੇ 'ਸਿੰਘ ਫੈਕਟਰੀ' ਵਿੱਚ ਸਲਾਨਾ ਵਾਧਾ 2 ਮਹੀਨੇ ਪਹਿਲਾਂ ਕੀਤਾ ਜਾਣਾ ਸੀ ਪਰ ਵਾਧਾ ਨਹੀਂ ਕੀਤਾ ਗਿਆ। ਆਗੂ ਨੇ ਕਿਹਾ ਕਿ ਰੇਟਾਂ ਤੋਂ ਬਿਨ੍ਹਾਂ ਈ. ਐਸ. ਆਈ, ਪ੍ਰੋਵੀਡੈਂਟ ਫੰਡ, ਬੋਨਸ ਅਤੇ ਗ੍ਰੈਜਟੀ ਲਾਗੂ ਕਰਨਾ ਸਭ ਮਾਲਕਾਂ ਲਈ ਜ਼ਰੂਰੀ ਹੈ ਪਰ ਮਾਲਕ ਕਿਸੇ ਵੀ ਮੰਗ ਨੂੰ ਸਹੀ ਰੂਪ ਵਿੱਚ ਲਾਗੂ ਨਹੀਂ ਕਰ ਰਹੇ। ਉਨ੍ਹਾ ਕਿਹਾ ਕਿ ਜੇਕਰ ਵਰਕਰਾਂ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਲਾਗੂ ਨਾ ਕੀਤਾ ਤਾਂ ਇਹ ਹੜਤਾਲ ਜਾਰੀ ਰੱਖੀ ਜਾਵੇਗੀ।


Related News