ਪੰਜਾਬ 'ਚ ਅਚਾਨਕ ਵਧੀ ਸਖ਼ਤੀ, ਹਿਮਾਚਲ ਪੁਲਸ ਨੂੰ ਵੀ ਕੀਤਾ ਗਿਆ Alert, ਪੜ੍ਹੋ ਕੀ ਹੈ ਪੂਰੀ ਖ਼ਬਰ

Tuesday, Nov 21, 2023 - 02:25 PM (IST)

ਪੰਜਾਬ 'ਚ ਅਚਾਨਕ ਵਧੀ ਸਖ਼ਤੀ, ਹਿਮਾਚਲ ਪੁਲਸ ਨੂੰ ਵੀ ਕੀਤਾ ਗਿਆ Alert, ਪੜ੍ਹੋ ਕੀ ਹੈ ਪੂਰੀ ਖ਼ਬਰ

ਲੁਧਿਆਣਾ (ਰਾਜ) : ਕਾਰੋਬਾਰੀ ਸੰਭਵ ਜੈਨ ਨੂੰ ਅਗਵਾ ਕਰ ਕੇ ਗੋਲੀ ਮਾਰਨ ਦੇ ਮਾਮਲੇ ’ਚ ਪੁਲਸ ਦੇ ਹੱਥ ਕਈ ਕਲੂ ਲੱਗੇ ਹਨ, ਜਿਸ ’ਚ ਇਕ ਸੀ. ਸੀ. ਟੀ. ਵੀ. ਫੁਟੇਜ ਹੱਥ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰੋਬਾਰੀ ਸੰਭਵ ਜੈਨ ਦੀ ਲੁੱਟੀ ਗਈ ਕੀਆ ਕਾਰ ਰੋਪੜ ਦੇ ਇਲਾਕੇ ’ਚ ਦੇਖੀ ਗਈ ਹੈ। ਭਾਵੇਂ ਪੁਲਸ ਵੱਲੋਂ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ। ਕਮਿਸ਼ਨਰੇਟ ਪੁਲਸ ਨੇ ਹਿਮਾਚਲ ਪ੍ਰਦੇਸ਼ ਦੀ ਪੁਲਸ ਨੂੰ ਵੀ ਅਲਰਟ ਕੀਤਾ ਹੈ।

ਇਹ ਵੀ ਪੜ੍ਹੋ : Breaking : ਪੰਜਾਬ ਦਾ ਇਹ Highway ਅੱਜ ਰਹੇਗਾ ਬੰਦ, ਘਰੋਂ ਨਿਕਲਣ ਤੋਂ ਪਹਿਲਾਂ ਜ਼ਰਾ ਮਾਰ ਲਓ ਇਕ ਝਾਤ

ਪੰਜਾਬ ਅਤੇ ਹਿਮਾਚਲ ਪ੍ਰਦੇਸ਼ ’ਚ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਗਈ ਹੈ, ਤਾਂ ਜੋ ਮੁਲਜ਼ਮਾਂ ਦਾ ਕੁੱਝ ਪਤਾ ਲੱਗ ਸਕੇ। ਦਰਅਸਲ ਕਾਰੋਬਾਰੀ ਸੰਭਵ ਜੈਨ ਦੇ ਮਾਮਲੇ ’ਚ ਪੁਲਸ ਦੀਆਂ ਕਈ ਟੀਮਾਂ ਲਗਾਤਾਰ ਜਾਂਚ ’ਚ ਜੁੱਟੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੂੰ ਜਦ ਗੱਡੀ ਦੀ ਲਾਸਟ ਲੋਕੇਸ਼ਨ ਬਾਰੇ ਪਤਾ ਲੱਗਾ ਤਾਂ ਪੁਲਸ ਦੀਆਂ ਟੀਮਾਂ ਉਸ ਪਾਸੇ ਹੋ ਗਈਆਂ ਤਾਂ ਜੋ ਗੱਡੀ ਬਾਰੇ ਪਤਾ ਲਗਾਇਆ ਜਾ ਸਕੇ।

ਇਹ ਵੀ ਪੜ੍ਹੋ : ਪੰਜਾਬ 'ਚ ਐਂਬੂਲੈਂਸ ਸੇਵਾਵਾਂ ਨੂੰ ਲੈ ਕੇ ਵੱਡੀ ਖ਼ਬਰ, ਇਸ ਤਾਰੀਖ਼ ਲਈ ਦਿੱਤੀ ਗਈ ਚਿਤਾਵਨੀ

ਸੰਭਵ ਜੈਨ ਤੋਂ ਪੁਲਸ ਅਧਿਕਾਰੀਆਂ ਨੇ ਪੁੱਛਗਿੱਛ ਕੀਤੀ ਹੈ, ਜਿਸ ਦੇ ਬਾਅਦ ਉਸ ਨੇ ਨਜ਼ਦੀਕੀਆਂ ਦੇ ਨਾਂ ਦੱਸੇ ਹਨ, ਜੋ ਉਸ ਦੇ ਪੁਰਾਣੇ ਵਰਕਰ ਹਨ। ਸੰਭਵ ਨੇ 3-4 ਲੋਕਾਂ ਦੇ ਨਾਂ ਦੱਸੇ ਹਨ, ਜੋ ਉਸਦੇ ਪੁਰਾਣੇ ਵਰਕਰ ਹਨ। ਇਨ੍ਹਾਂ ’ਚ ਇਕ ਪੁਰਾਣਾ ਡਰਾਈਵਰ ਅਤੇ ਪੁਰਾਣੇ ਨੌਕਰ ਸ਼ਾਮਲ ਹਨ। ਪੁਲਸ ਉਨ੍ਹਾਂ ਨੂੰ ਬੁਲਾ ਕੇ ਪੁੱਛਗਿੱਛ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News