ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਨੌਜਵਾਨ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ

Tuesday, Aug 17, 2021 - 11:20 AM (IST)

ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਨੌਜਵਾਨ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ

ਅਬੋਹਰ (ਸੁਨੀਲ) : ਬੀਤੀ ਰਾਤ ਸਥਾਨਕ ਦੁਰਗਾ ਨਗਰੀ ਵਾਸੀ ਇਕ ਨੌਜਵਾਨ ਨੇ ਅਬੋਹਰ-ਫਾਜ਼ਿਲਕਾ ਕੌਮਾਂਤਰੀ ਰੋਡ ’ਤੇ ਸਥਿਤ ਇਕ ਕਾਟਨ ਫੈਕਟਰੀ ’ਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ, ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਈ ਹੈ।ਜਾਣਕਾਰੀ ਅਨੁਸਾਰ ਕਰੀਬ 30 ਸਾਲਾ ਅਜੈ ਕੁਮਾਰ ਪੁੱਤਰ ਗਿਆਨ ਚੰਦ ਫਾਜ਼ਿਲਕਾ ਰੋਡ ਤੇ ਬਣੀ ਇਕ ਕਾਟਨ ਫੈਕਟਰੀ ਚ ਪਿਕਅੱਪ ਚਲਾਉਣ ਦਾ ਕੰਮ ਕਰਦਾ ਸੀ।

ਇਹ ਵੀ ਪੜ੍ਹੋ :  ਬਠਿੰਡਾ ’ਚ ਨਸ਼ੇ ਦਾ ਕਹਿਰ, ਚਿੱਟੇ ਦੀ ਓਵਰਡੋਜ਼ ਨਾਲ ਇਕ ਹੋਰ 28 ਸਾਲਾ ਨੌਜਵਾਨ ਦੀ ਮੌਤ

ਦੱਸਿਆ ਜਾਂਦਾ ਹੈ ਕਿ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ । ਇਸੇ ਦੇ ਚਲਦੇ ਬੀਤੀ ਰਾਤ ਉਸਨੇ ਫੈਕਟਰੀ ’ਚ ਹੀ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਨੇੜੇ ਤੇੜੇ ਦੇ ਮਜ਼ਦੂਰਾਂ ਨੇ ਉਸ ਨੂੰ ਫਾਹੇ ਨਾਲ ਲਟਕਿਆ ਦੇਖ ਇਸਦੀ ਸੂਚਨਾ ਫੈਕਟਰੀ ਮਾਲਕ ਅਤੇ ਪੁਲਸ ਨੂੰ ਦਿੱਤੀ ਜਿਸ ’ਤੇ ਥਾਣਾ ਨੰ. 1 ਦੇ ਸਹਾਇਕ ਸਬ-ਇੰਸਪੈਕਟਰ ਗੁਰਮੇਲ ਸਿੰਘ ਮੌਕੇ ’ਤੇ ਪਹੁੰਚੇ ਅਤੇ ਨਰ ਸੇਵਾ ਦੇ ਮੈਂਬਰਾਂ ਸੋਨੂੰ ਤੇ ਚਿਮਨ ਦੇ ਸਹਿਯੋਗ ਨਾਲ ਲਾਸ਼ ਨੂੰ ਲਾਹ ਕੇ ਹਸਪਤਾਲ ਦੀ ਮੋਰਚਰੀ ’ਚ ਰਖਵਾਈ। ਪੁਲਸ ਨੇ ਮਾਮਲੇ ’ਚ ਪਰਿਵਾਰ ਵਾਲਿਆਂ ਦੇ ਬਿਆਨ ਕਲਮਬੱਧ ਕਰਦੇ ਹੋਏ 174 ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਨੌਜਵਾਨ ਦੀ ਛਾਤੀ ਦੇ ਆਰ-ਪਾਰ ਹੋਇਆ 6 ਫੁੱਟ ਦਾ ਐਂਗਲ, ਮੌਤ ਦੇ ਮੂੰਹ ’ਚ ‘ਵਾਹਿਗੁਰੂ’ ਦੇ ਜਾਪ ਨੇ ਬਚਾਈ ਜਾਨ

 


author

Shyna

Content Editor

Related News