‘ਗਲੀ ਛਾਪ’ ਕ੍ਰਿਕਟਰਾਂ ਨੇ ਵਿਗਾੜੀ ਗੋਲ ਬਾਗ ਦੀ ਖ਼ੂਬਸੂਰਤੀ, ਗੇਂਦ ਨਾਲ ਹੋ ਚੁੱਕੇ ਸੈਰ ਕਰਨ ਵਾਲੇ ਜ਼ਖਮੀ

Monday, Mar 08, 2021 - 10:05 AM (IST)

‘ਗਲੀ ਛਾਪ’ ਕ੍ਰਿਕਟਰਾਂ ਨੇ ਵਿਗਾੜੀ ਗੋਲ ਬਾਗ ਦੀ ਖ਼ੂਬਸੂਰਤੀ, ਗੇਂਦ ਨਾਲ ਹੋ ਚੁੱਕੇ ਸੈਰ ਕਰਨ ਵਾਲੇ ਜ਼ਖਮੀ

ਅੰਮ੍ਰਿਤਸਰ ( ਇੰਦਰਜੀਤ) - ਇਤਿਹਾਸਕ ਪਾਰਕ ਗੋਲ ਬਾਗ ਸ਼ਹਿਰ ’ਚ ਆਪਣੀ ਖ਼ੂਬਸੂਰਤੀ ਲਈ ਵਿਸ਼ੇਸ਼ ਸਥਾਨ ਰੱਖਦਾ ਹੈ ਤੇ ਸੈਰ ਕਰਨ ਵਾਲੇ ਲੋਕਾਂ ਲਈ ਇਕ ਖਿੱਚ ਬਣਾ ਹੋਇਆ ਹੈ। ਉਥੇ ਹੀ ਅਜਿਹੇ ਸੁੰਦਰ ਪਾਰਕ ਨੂੰ ‘ਗਲੀ ਛਾਪ’ ਕ੍ਰਿਕਟ ਖੇਡਣ ਵਾਲਿਆਂ ਨੇ ਇਸ ਦੀ ਖ਼ੂਬਸੂਰਤੀ ਨੂੰ ਗ੍ਰਹਿਣ ਲਗਾ ਦਿੱਤਾ ਹੈ, ਜੋ ਆਉਣ-ਜਾਣ ਵਾਲੇ ਲੋਕਾਂ ਲਈ ਖ਼ਤਰਾ ਬਣੇ ਹੋਏ ਹਨ।

ਵੱਡੀ ਗੱਲ ਹੈ ਕਿ ਕ੍ਰਿਕਟ ਖੇਡਣ ਵਾਲੇ ਖੇਡਦੇ ਸਮੇਂ ਗੇਂਦ ਦੇ ਪਿੱਛੇ ਭੱਜਦੇ ਸਮੇਂ ਇਸ ਗੱਲ ਦਾ ਧਿਆਨ ਨਹੀਂ ਰੱਖਦੇ ਕਿ ਇਥੇ ਸੁੰਦਰ ਬੂਟੇ ਲੱਗੇ ਹੋਏ ਹਨ ਅਤੇ ਆਪਣੇ ਪੈਰਾਂ ਹੇਠਾਂ ਮਸਲ ਕੇ ਪਾਰਕ ਦੀ ਸੁੰਦਰਤਾ ਦਾ ਸਤਿਆਨਾਸ਼ ਕਰ ਰਹੇ ਹਨ। ਉਥੇ ਹੀ ਕ੍ਰਿਕਟ ਦੀ ਗੇਂਦ ਨੂੰ ਬੈਟ ਸ਼ਾਟ ਲਗਾਉਂਦੇ ਸਮੇਂ ਉਹ ਇਸ ਗੱਲ ਦਾ ਧਿਆਨ ਨਹੀਂ ਰੱਖਦੇ ਕਿ ਇਸ ਦੀ ਰਫ਼ਤਾਰ ਕਿਸੇ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਵੀ ਕਰ ਸਕਦੀ ਹੈ, ਕਿਉਂਕਿ ਇਥੇ ਕ੍ਰਿਕਟ ਖੇਡਣ ਅਤੇ ਦੇਖਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ। ਇਸ ਲਈ ਦਰਜਨਾਂ ਲੋਕਾਂ ਅੱਗੇ ਆਉਣ ਦੀ ਕੋਈ ਹਿੰਮਤ ਨਹੀਂ ਕਰਦਾ। ਇਹ ਲੋਕ ਕ੍ਰਿਕਟ ਖੇਡਦੇ ਹੋਏ ਪਾਰਕ ਦੀ ਸੁੰਦਰਤਾ ਦਾ ਨੁਕਸਾਨ ਕਰਦੇ ਹਨ। ਇਨ੍ਹਾਂ ਦੇ ਡਰ ਨਾਲ ਗੋਲ ਬਾਗ ’ਚ 60 ਫੀਸਦੀ ਲੋਕਾਂ ਨੇ ਸੈਰ ਕਰਨਾ ਬੰਦ ਕਰ ਦਿੱਤਾ ਹੈ। ਇਹ ਪਾਰਕ ਲਗਭਗ 25 ਏਕੜ ਤੋਂ ਜ਼ਿਆਦਾ ਜ਼ਮੀਨ ’ਤੇ ਫੈਲਿਆ ਹੋਇਆ ਹੈ।

ਕੀ ਕਹਿੰਦੇ ਹਨ ਐੱਸ. ਐੱਚ. ਓ. ?
ਇਸ ਸਬੰਧ ’ਚ ਐੱਸ. ਐੱਚ. ਓ. (ਡੀ.) ਡਵੀਜ਼ਨ ਹਰਿੰਦਰ ਸਿੰਘ ਨੇ ਕਿਹਾ ਕਿ ਗੋਲਬਾਗ ਲਈ ਵਿਸ਼ੇਸ਼ ਪੁਲਸ ਦੇ ਜਵਾਨ ਤਾਇਨਾਤ ਕੀਤੇ ਜਾਣਗੇ । ਜੇਕਰ ਕੋਈ ਇਥੇ ਕ੍ਰਿਕਟ ਖੇਡਦਾ ਹੈ ਅਤੇ ਕਿਸੇ ਨੂੰ ਪ੍ਰੇਸ਼ਾਨ ਕਰਦਾ ਵਿਖਾਈ ਦਿੰਦਾ ਹੈ ਤਾਂ ਉਸ ਦੇ ਖ਼ਿਲਾਫ਼ ਅਪਰਾਧਿਕ ਕੇਸ ਦਰਜ ਕੀਤਾ ਜਾਵੇਗਾ।


author

rajwinder kaur

Content Editor

Related News