ਅਵਾਰਾ ਕੁੱਤਿਆਂ ਦੇ ਨੋਚਣ ਕਾਰਨ 70ਭੇਡਾਂ ਤੇ ਬੱਕਰੀਆਂ ਦੀ ਮੌਤ

Sunday, Aug 02, 2020 - 06:12 PM (IST)

ਅਵਾਰਾ ਕੁੱਤਿਆਂ ਦੇ ਨੋਚਣ ਕਾਰਨ 70ਭੇਡਾਂ ਤੇ ਬੱਕਰੀਆਂ ਦੀ ਮੌਤ

ਸਰਦੂਲਗੜ੍ਹ (ਚੋਪੜਾ): ਨਜ਼ਦੀਕੀ ਪਿੰਡ ਮੀਰਪੁਰ ਖੁਰਦ ਦੀ ਢਾਣੀ ਫੂਸਮੰਡੀ 'ਚ ਬੀਤੀ ਰਾਤ ਅਵਾਰਾ ਕੁੱਤਿਆਂ ਵਲੋਂ ਗਰੀਬ ਪਰਿਵਾਰ ਦੀਆਂ 70 ਭੇਡਾਂ ਅਤੇ ਬੱਕਰੀਆਂ ਨੂੰ ਨੋਚਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਬੂਟਾ ਸਿੰਘ ਪੁੱਤਰ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਜੱਦੀ ਪੁਸ਼ਤੀ ਭੇਡਾਂ ਤੇ ਬੱਕਰੀਆਂ ਪਾਲਣ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਕੋਲ ਕੁੱਲ 80 ਪਸ਼ੂ ਹਨ, ਜਿਨ੍ਹਾਂ ਨੂੰ ਰਾਤ ਸਮੇਂ ਘਰ ਦੇ ਨਾਲ ਬਣੇ ਵਾੜੇ 'ਚ ਡੱਕ ਕੇ ਰੱਖਿਆ ਜਾਂਦਾ ਹੈ।

ਇਹ ਵੀ ਪੜ੍ਹੋ: ਵੱਡਾ ਖੁਲਾਸਾ, ਪਰਿਵਾਰ ਦਾ ਨਾਜਾਇਜ਼ ਮਾਈਨਿੰਗ ਦਾ ਧੰਦਾ ਹੀ ਬਣਿਆ ਬੱਚਿਆਂ ਦੀ ਮੌਤ ਦਾ ਕਾਰਨ

ਬੀਤੀ ਰਾਤ ਅਵਾਰਾ ਕੁੱਤਿਆਂ ਨੇ ਵਾੜੇ ਵਿੱਚ ਦਾਖਲ ਹੋ ਕੇ ਉਨ੍ਹਾਂ ਦੀਆਂ 50 ਭੇਡਾਂ ਅਤੇ 20 ਬੱਕਰੀਆਂ ਨੂੰ ਨੋਚ ਖਾਧਾ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪੀੜਤ ਨੇ ਭਰੇ ਮਨ ਨਾਲ ਦੱਸਿਆ ਕਿ ਇਨ੍ਹਾਂ ਪਸ਼ੂਆ ਤੋਂ ਹੀ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ ਅਤੇ ਹੁਣ ਉਨ੍ਹਾਂ ਦੇ ਪਰਿਵਾਰ ਦਾ ਗੁਜਾਰਾ ਚੱਲਣਾ ਵੀ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਰੇ ਗਏ ਪਸ਼ੂਆਂ 'ਚੋਂ 40 ਭੇਡਾਂ ਸੂਣ ਵਾਲੀਆਂ ਸਨ, ਇਨ੍ਹਾਂ ਪਸ਼ੂਆਂ ਨੂੰ ਮਾਰੇ ਜਾਣ ਨਾਲ ਉਨ੍ਹਾਂ ਦਾ ਪੰਜ-ਛੇ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਢਾਣੀ ਫੂਸਮੰਡੀ ਦੀ ਸਰਪੰਚ ਅਮਰਜੀਤ ਕੌਰ, ਪਿੰਡ ਮੀਰਪੁਰ ਖੁਰਦ ਦੇ ਸਰਪੰਚ ਜਗਸੀਰ ਸਿੰਘ,ਸੀਨੀਅਰ ਕਾਂਗਰਸੀ ਆਗੂ ਬਲਜਿੰਦਰ ਸਿੰਘ ਅਤੇ ਪਿੰਡ ਵਾਸੀਆਂ ਨੇ ਮੰਗ ਕਰਦਿਆਂ ਕਿਹਾ ਕਿ ਇਸ ਮੁਸ਼ਕਲ ਦੀ ਘੜੀ ਵਿੱਚ ਪੰਜਾਬ ਸਰਕਾਰ ਵਲੋਂ ਗਰੀਬ ਪਰਿਵਾਰ ਨੂੰ ਮੁਆਵਜੇ ਦੇ ਤੌਰ ਤੇ ਤਰੁੰਤ ਮਾਲੀ ਸਹਾਇਤਾ ਦਿੱਤੀ ਜਾਵੇ।

ਇਹ ਵੀ ਪੜ੍ਹੋ: ਕੋਰੋਨਾ ਨਾਲ ਗੁਰਾਇਆ ਦੇ ਬਲਵਿੰਦਰ ਸਿੰਘ ਦੀ ਮੌਤ, ਧੀ ਨੇ ਸਸਕਾਰ ਕਰ ਨਿਭਾਇਆ ਪੁੱਤਾਂ ਵਾਲਾ ਫਰਜ਼


author

Shyna

Content Editor

Related News