ਆਵਾਰਾ ਕੁੱਤਿਆਂ ਨੇ ਔਰਤ ਸਮੇਤ 2 ਨੂੰ ਵੱਢਿਆ
Saturday, Dec 16, 2017 - 12:18 PM (IST)

ਮੋਗਾ (ਅਜ਼ਾਦ) - ਆਵਾਰਾ ਕੁੱਤਿਆਂ ਦੇ ਝੁੰਡ ਨੇ ਕੂੜਾ ਸੁੱਟਣ ਗਈ ਰਾਮੂਵਾਲਾ ਕਲਾਂ ਨਿਵਾਸੀ ਮਹਿੰਦਰ ਕੌਰ (60) 'ਤੇ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ, ਜਿਸ 'ਤੇ ਉਸ ਨੇ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ। ਲੋਕਾਂ ਨੇ ਬੜੀ ਮੁਸ਼ਕਲ ਨਾਲ ਉਥੋਂ ਕੁੱਤਿਆਂ ਨੂੰ ਭਜਾਇਆ।
ਸਟਾਫ ਕਾਲੋਨੀ, ਮੋਗਾ ਨਿਵਾਸੀ ਲਖਵਿੰਦਰ ਸਿੰਘ (28) ਜਦ ਅੱਜ ਸਵੇਰੇ ਘਰ ਦੇ ਕੰਮ 'ਤੇ ਜਾ ਰਿਹਾ ਸੀ ਤਾਂ ਤਿੰਨ-ਚਾਰ ਆਵਾਰਾ ਕੁੱਤਿਆਂ ਨੇ ਉਸ 'ਤੇ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਉਕਤ ਦੋਨਾਂ ਨੂੰ ਸਿਵਲ ਹਸਪਤਾਲ (ਮੋਗਾ) ਦਾਖਲ ਕਰਵਾਇਆ ਗਿਆ। ਇਸ ਤੋਂ ਪਹਿਲਾਂ ਵੀ ਆਵਾਰਾ ਕੁੱਤਿਆਂ ਨੇ 18 ਦੇ ਕਰੀਬ ਬੱਚਿਆਂ ਅਤੇ ਔਰਤਾਂ ਸਮੇਤ ਹੋਰ ਕਈ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਸੀ। ਲੋਕਾਂ ਨੇ ਨਿਗਮ ਤੋਂ ਮੰਗ ਕੀਤੀ ਕਿ ਆਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ।