3 ਸਾਲ ਤੋਂ ਬਿਨਾਂ ਪਰਾਲੀ ਸਾੜੇ ਖੇਤੀ ਲਈ ਆਧੁਨਿਕ ਤਕਨੀਕ ਅਪਣਾ ਰਿਹੈ ਕਿਸਾਨ ਅਮਰਿੰਦਰ ਸਿੰਘ

Monday, Nov 09, 2020 - 12:09 PM (IST)

ਪੱਖੋਵਾਲ (ਦਿਓਲ) - ਮਿਹਨਤੀ ਅਤੇ ਉਦਮੀ ਕਿਸਾਨ ਅਮਰਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਪਿੰਡ ਧਾਲੀਆਂ, ਬਲਾਕ ਪੱਖੋਵਾਲ ਜ਼ਿਲ੍ਹਾ ਲੁਧਿਆਣਾ ਲੱਗਭੱਗ 35 ਏਕੜ ਉੱਪਰ ਝੋਨੇ ਅਤੇ ਕਣਕ ਦੀ ਕਾਸ਼ਤ ਕਰਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਵਿਕਸਿਤ ਤਕਨੀਕਾਂ ਨੂੰ ਸਿੱਖਣ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮਹਿਕਮਾ, ਬਲਾਕ ਪੱਖੋਵਾਲ ਦੀ ਸਹਾਇਤਾ ਨਾਲ ਇਨ੍ਹਾਂ ਤਕਨੀਕਾਂ ਨੂੰ ਅਪਣਾਉਣ ਵਿਚ ਇਸ ਨੇ ਕਾਫ਼ੀ ਉਤਸ਼ਾਹ ਦਿਖਾਇਆ ਹੈ। ਇਸ ਕਿਸਾਨ ਨੇ ਪਿਛਲੇ 3 ਸਾਲਾਂ ਤੋਂ ਝੋਨੇ ਅਤੇ ਕਣਕ ਦੇ ਨਾੜ ਨੂੰ ਅੱਗ ਨਹੀਂ ਲਗਾਈ ।

ਪੜ੍ਹੋ ਇਹ ਵੀ ਖ਼ਬਰ - ਜੀਵਨ ਸਾਥੀ ਦੀ ਚੋਣ ਕਰਦੇ ਸਮੇਂ ਇਨ੍ਹਾਂ ਗੱਲਾਂ ਨੂੰ ਜਾਣਨ ਤੋਂ ਬਾਅਦ ਹੀ ਵਿਆਹ ਲਈ ਕਰੋ ''ਹਾਂ''

ਕਿਸਾਨ ਝੋਨੇ ਦੀ ਮੈਟ ਟਾਈਪ ਨਰਸਰੀ ਪੈਦਾ ਕਰਨ ਵਿਚ ਕਾਫ਼ੀ ਮਾਹਿਰ ਹੈ ਅਤੇ ਪਿਛਲੇ 3-4 ਸਾਲਾਂ ਤੋਂ ਝੋਨੇ ਦੀ ਲਵਾਈ ਪੈਡੀ ਟਰਾਂਸ ਪਲਾਂਟਰ ਨਾਲ ਕਰਦਾ ਹੈ। ਇਹ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਸਿਫਾਰਿਸ਼ ਅਤੇ ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਲਾਉਂਦਾ ਹੈ ਤਾਂ ਜੋ ਪਰਾਲੀ ਘੱਟ ਹੋਵੇ। ਉਸ ਤੋਂ ਬਾਅਦ ਕਿਸਾਨ ਝੋਨੇ ਦੀ ਕਟਾਈ ਸੂਪਰ ਐੱਸ. ਐੱਮ. ਐੱਸ. ਲੱਗੇ ਕੰਬਾਈਨ ਹਾਰਵੈਸਟਰ ਨਾਲ ਕਰਕੇ 35 ਏਕੜ ਅਤੇ ਹੈਪੀ ਸੀਡਰ ਨਾਲ ਬਿਜਾਈ ਕਰਦਾ ਹੈ। ਇਸ ਸਾਲ ਵੀ ਕਿਸਾਨ ਨੇ ਲੱਗਭੱਗ 12 ਏਕੜ ਸੁਪਰ ਸੀਡਰਨਾਲ ਅਤੇ 23 ਏਕੜ ਹੈਪੀ ਸੀਡਰ ਨਾਲ ਬਿਜਾਈ ਕੀਤੀ ਹੈ। ਕਿਸਾਨ ਕਣਕ ਦੀ ਕਟਾਈ ਤੋਂ ਬਾਅਦ ਹਰੀ ਖਾਦ, ਰੂੜੀ ਖਾਦ ਆਦਿ ਦੀ ਵੱਧ ਤੋਂ ਵੱਧ ਵਰਤੋਂ ਕਰਦਾ ਹੈ ਅਤੇ ਰਸਾਇਣਿਕ ਖਾਦਾਂ ਦੀ ਬਹੁਤ ਘੱਟ ਵਰਤੋਂ ਕਰਦਾ ਹੈ।

ਪੜ੍ਹੋ ਇਹ ਵੀ ਖ਼ਬਰ - ਖ਼ੁਸ਼ਖ਼ਬਰੀ : ਕੈਨੇਡਾ ''ਚ ‘ਐਂਟਰੀ’ ਕਰਨ ਲਈ ਵਿਦਿਆਰਥੀਆਂ ਨੂੰ ਮਿਲੀ ਹਰੀ ਝੰਡੀ

ਕਿਸਾਨ ਅਨੁਸਾਰ ਉਸਦੀ ਜ਼ਮੀਨ ਵਿਚ ਜੈਵਿਕ ਮਾਦਾ ਵਧਣ ਕਾਰਣ ਧਰਤੀ ਦੀ ਉਪਜਾਊ ਸ਼ਕਤੀ ਵਧੀ ਹੈ, ਸੂਖਮ ਜੀਵਾਂ ਦੀ ਗਿਣਤੀ ’ਚ ਚੋਖਾ ਵਾਧਾ ਹੋਇਆ ਹੈ ਅਤੇ ਬਾਕੀ ਰਾਸਾਇਣਿਕ ਖਾਦਾਂ ਦੀ ਵਰਤੋਂ ਘਟੀ ਹੈ। ਹੈਪੀ ਸੀਡਰ ਦੀ ਵਰਤੋਂ ਕਰਨ ਨਾਲ ਪਾਣੀ ਦੀ ਬੱਚਤ, ਨਦੀਨਾਂ ਦੀ ਸਮੱਸਿਆ ਘੱਟ, ਬਿਜਾਈ ਲਈ ਸਮਾਂ ਘੱਟ ਅਤੇ ਪਰਾਲੀ ਸੰਭਾਲਣ ਲਈ ਵੱਧ ਸਮਾਂ ਮਿਲਣ ਨਾਲ ਕਾਸ਼ਤਕਾਰੀ ਖ਼ਰਚੇ ਘਟੇ ਹਨ। ਕਿਸਾਨ ਅਨੁਸਾਰ ਹਰ ਕਿਸਾਨ ਨੂੰ ਫ਼ਸਲੀ ਵਿਗਿਆਨਿਕ ਤਕਨੀਕਾਂ ਅਪਣਾ ਪਰਾਲੀ ਨੂੰ ਅੱਗ ਨਾ ਲਾ ਕੇ ਵਾਤਾਵਰਣ ਸਾਫ਼ ਰੱਖਣ ਲਈ ਯੋਗਦਾਨ ਪਾਉਣਾ ਚਾਹੀਦਾ ਹੈ।

ਪੜ੍ਹੋ ਇਹ ਵੀ ਖ਼ਬਰ - Health tips : ਸਰਦੀਆਂ ‘ਚ ਰਹਿਣਾ ਚਾਹੁੰਦੇ ਹੋ ‘ਸਿਹਤਮੰਦ’, ਤਾਂ ਖੁਰਾਕ ‘ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ

ਅੱਜ ਦੇ ਸਮੇਂ ’ਚ ਕੋਵਿਡ-19 ਦਾ ਯੁੱਗ ਚਲ ਰਿਹਾ ਹੈ। ਹਰ ਕਿਸਾਨ ਨੂੰ ਕੁਦਰਤੀ ਸੋਮਿਆਂ ਦੀ ਸੰਭਾਲ ਕਰਕੇ ਵਾਤਾਵਰਣ ਨੂੰ ਸਾਫ-ਸੁਥਰਾ ਰੱਖ ਕੇ ਇਸ ਨੂੰ ਘਟਾਉਣ ’ਚ ਯੋਗਦਾਨ ਪਾਇਆ ਜਾ ਸਕਦਾ ਹੈ। ਇਹ ਕਿਸਾਨ ਵਾਤਾਵਰਣ ਪੱਖੀ ਹੈ ਅਤੇ ਬਾਕੀ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੇ ਨਾਲ ਨਾਲ ਇਲਾਕੇ ਦੇ ਕਿਸਾਨਾਂ ਲਈ ਮਾਰਗ ਦਰਸ਼ਕ ਵੀ ਹੈ।

ਪੜ੍ਹੋ ਇਹ ਵੀ ਖ਼ਬਰ - Health tips : ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ‘ਚ ਕਰੋ ਸ਼ਾਮਲ, ਕਦੇ ਨਹੀਂ ਹੋਵੇਗੀ ਫ਼ੇਫੜਿਆਂ ਦੀ ਬੀਮਾਰੀ


rajwinder kaur

Content Editor

Related News