ਹੜਤਾਲ ''ਤੇ ਡਟੇ ਗ੍ਰਾਮੀਣ ਡਾਕ ਸੇਵਕ

Saturday, Aug 19, 2017 - 12:28 AM (IST)

ਹੜਤਾਲ ''ਤੇ ਡਟੇ ਗ੍ਰਾਮੀਣ ਡਾਕ ਸੇਵਕ

ਨਵਾਂਸ਼ਹਿਰ, (ਤ੍ਰਿਪਾਠੀ)- 7ਵੇਂ ਪੇ ਕਮਿਸ਼ਨ ਨੂੰ ਲਾਗੂ ਕਰਨ ਦੀ ਮੰਗ 'ਤੇ ਅਣਮਿੱਥੇ ਸਮੇਂ ਦੀ ਹੜਤਾਲ 'ਤੇ ਬੈਠੇ ਗ੍ਰਾਮੀਣ ਡਾਕ ਸੇਵਕਾਂ ਨੇ ਅੱਜ ਤੀਜੇ ਦਿਨ ਵੀ ਮੁੱਖ ਡਾਕਘਰ ਦੇ ਬਾਹਰ ਹੜਤਾਲ ਰੱਖ ਕੇ ਕੇਂਦਰ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਕੁਲਦੀਪ, ਜਤਿਨ, ਜੋਗਾ ਸਿੰਘ ਮਹਾਲੋਂ ਤੇ ਪ੍ਰੇਮਲਾਲ ਬਹਿਲੂਰ ਕਲਾਂ ਨੇ ਮੰਗ ਕਰਦਿਆਂ ਕਿਹਾ ਕਿ ਡਾਕ ਸੇਵਕਾਂ ਦਾ ਬਣਦਾ ਅਧਿਕਾਰ ਦਿੱਤਾ ਜਾਵੇ ਤੇ ਕੇਂਦਰ ਸਰਕਾਰ ਉਨ੍ਹਾਂ ਨੂੰ 7ਵੇਂ ਪੇ ਕਮਿਸ਼ਨ ਦੇ ਘੇਰੇ 'ਚ ਲਿਆ ਕੇ ਸਰਕਾਰੀ ਲਾਭ ਦੇਵੇ। ਗ੍ਰਾਮੀਣ ਡਾਕ ਸੇਵਕ 3-4 ਘੰਟਿਆਂ ਦੀ ਤਨਖਾਹ ਵਿਚ 8-8 ਘੰਟੇ ਕੰਮ ਕਰਨ ਨੂੰ ਮਜਬੂਰ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੇ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਨਾ ਕੀਤਾ ਤਾਂ ਯੂਨੀਅਨ ਭੁੱਖ ਹੜਤਾਲ 'ਤੇ ਜਾਣ ਲਈ ਮਜਬੂਰ ਹੋਵੇਗੀ।
ਇਸ ਮੌਕੇ ਸੁਖਵਿੰਦਰ ਸਿੰਘ ਬੁਹਾਰਾ, ਜੰਗ ਬਹਾਦਰ ਸਿੰਘ, ਜਸਵਿੰਦਰ, ਹਰਮੇਸ਼, ਜਸਵਿੰਦਰ ਕੁਮਾਰ ਕਿਸ਼ਨਪੁਰਾ, ਕੁਲਦੀਪ ਜਤਿਨ, ਹੈਪੀ, ਸਰਬਜੀਤ ਸਿੰਘ, ਹਰਦੀਪ ਸਿੰਘ, ਦਲਜੀਤ ਕੌਰ, ਜਸਵਿੰਦਰ ਸਿੰਘ, ਜਸਵੀਰ ਆਦਿ ਹਾਜ਼ਰ ਸਨ।


Related News