ਸੰਗਰੂਰ ਜ਼ਿਮਨੀ ਚੋਣ ਬਾਰੇ ਭਾਜਪਾ ਆਗੂ ਤਰੁਣ ਚੁੱਘ ਨੇ ਦਿੱਤਾ ਇਹ ਬਿਆਨ

06/15/2022 7:50:33 PM

ਸੰਗਰੂਰ : ਪੰਜਾਬ ਦੀ ਇਕੋ-ਇਕ ਲੋਕ ਸਭਾ ਜ਼ਿਮਨੀ ਚੋਣ ਸੰਗਰੂਰ ਲਈ ਹਰ ਸਿਆਸੀ ਪਾਰਟੀ ਦੇ ਨੇਤਾ ਸੰਗਰੂਰ ਹਲਕੇ ’ਚ ਪੂਰੀ ਤਰ੍ਹਾਂ ਸਰਗਰਮ ਦਿਖਾਈ ਦੇ ਰਹੇ ਹਨ। ਉਥੇ ਹੀ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੇ ਕਿਹਾ ਕਿ ਅਸੀਂ ਸੰਗਰੂਰ ਚੋਣਾਂ ਕਦੇ ਨਹੀਂ ਲੜੇ, ਪਹਿਲੀ ਵਾਰ ਲੜ ਰਹੇ ਹਾਂ ਤੇ ਨਿਸ਼ਚਿਤ ਰੂਪ 'ਚ ਬਹੁਤ ਵਧੀਆ ਮੁਕਾਬਲਾ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਦੌਲਤ ਸੰਗਰੂਰ ਉਪ ਚੋਣ ਅਸੀਂ ਜਿੱਤਾਂਗੇ। ਉਨ੍ਹਾਂ ਕਿਹਾ ਕਿ ਕਾਂਗਰਸ ਇਕ ਡੁੱਬਦਾ ਹੋਇਆ ਜਹਾਜ਼ ਹੈ, ਜਿਸ ਨੂੰ  ਲੋਕ ਛੱਡ ਕੇ ਜਾ ਰਹੇ ਹਨ। ਪੰਜਾਬ ਦੀ 'ਆਪ' ਸਰਕਾਰ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਚੁੱਘ ਨੇ ਕਿਹਾ ਕਿ ਮੈਂ ਹੈਰਾਨ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਜਿਸ ਦਿਨ ਮੈਂ ਸਹੁੰ ਚੁੱਕਾਂਗਾ, ਪਹਿਲੇ ਦਿਨ ਤੋਂ ਹੀ ਭ੍ਰਿਸ਼ਟਾਚਾਰ ਖਤਮ ਹੋ ਜਾਵੇਗਾ ਤੇ ਦੂਜੇ ਹੀ ਦਿਨ ਮਾਫੀਆ ਖਤਮ ਹੋ ਜਾਵੇਗਾ।

ਇਹ ਵੀ ਪੜ੍ਹੋ : ਕੀ ਭਾਜਪਾ 'ਚ ਸ਼ਾਮਲ ਹੋਏ ਸਾਬਕਾ ਕਾਂਗਰਸੀ ਮੰਤਰੀਆਂ 'ਤੇ ਕਾਰਵਾਈ ਕਰ ਸਕੇਗੀ ਮਾਨ ਸਰਕਾਰ?

ਚੁੱਘ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਰੇਤ ਮਾਫੀਆ ਖਤਮ ਹੋ ਗਿਆ? ਸੀ. ਐੱਮ. ਇਸ ਦਾ ਜਵਾਬ ਦੇਣ। ਲੋਕ ਕਹਿ ਰਹੇ ਹਨ ਕਿ ਮਾਫੀਆ ਪਹਿਲਾਂ ਦੀ ਤਰ੍ਹਾਂ ਹੀ ਚੱਲ ਰਿਹਾ ਹੈ, ਚਾਹੇ ਉਹ ਰੇਤ ਮਾਫੀਆ ਹੋਵੇ, ਟ੍ਰਾਂਸਪੋਰਟ ਮਾਫੀਆ ਹੋਵੇ, ਕੇਬਲ ਮਾਫੀਆ ਤੇ ਜਾਂ ਸ਼ਰਾਬ ਮਾਫੀਆ। ਮਾਫੀਆ ਦੇ ਸਰਗਣਾ ਵੀ ਉਹੀ ਹਨ। ਚੁੱਘ ਨੇ ਕਿਹਾ ਕਿ ਪੰਜਾਬ ਪਛਤਾ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਉਂ ਲਿਆਂਦੀ। 'ਆਪ' ਸਰਕਾਰ ਹਰ ਫਰੰਟ 'ਤੇ ਫੇਲ ਸਾਬਿਤ ਹੋਈ ਹੈ। ਪੰਜਾਬ ਦਾ ਭਲਾ ਕਰਨ ਲਈ ਇਨ੍ਹਾਂ ਨੇ ਇਕ ਵੀ ਕਦਮ ਨਹੀਂ ਉਠਾਇਆ। ਪੰਜਾਬ ਦੇ ਹਾਲਾਤ ਇਹ ਹੋ ਗਏ ਹਨ ਕਿ ਹਰ ਰੋਜ਼ 2-3 ਕਤਲ ਹੋ ਰਹੇ ਹਨ, ਰੋਜ਼ਾਨਾ ਨੌਜਵਾਨ ਨਸ਼ੇ ਦੀ ਓਵਰਡੋਜ਼ ਨਾਲ ਮਰ ਰਹੇ ਹਨ। 'ਆਪ' ਸਰਕਾਰ ਲੋਕਾਂ ਨਾਲ ਮਜ਼ਾਕ ਕਰ ਰਹੀ ਹੈ।

ਇਹ ਵੀ ਪੜ੍ਹੋ : ਪੰਥਕ ਏਜੰਡੇ 'ਤੇ ਸੰਗਰੂਰ ਚੋਣਾਂ 'ਚ ਕੁੱਦਿਆ ਅਕਾਲੀ ਦਲ ਕੀ ਆਪਣਾ ਸਿਆਸੀ ਆਧਾਰ ਬਣਾਉਣ 'ਚ ਹੋਵੇਗਾ ਕਾਮਯਾਬ?

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News