ਚੰਡੀਗੜ੍ਹ : ਚੋਣਾਂ ਤੋਂ ਪਹਿਲਾਂ ਪ੍ਰਸ਼ਾਸਨ ਚੁਣੇਗਾ ''ਸਟੇਟ ਆਈਕਨ''

Wednesday, Jan 16, 2019 - 12:15 PM (IST)

ਚੰਡੀਗੜ੍ਹ (ਸਾਜਨ ਸ਼ਰਮਾ) : ਪ੍ਰਸ਼ਾਸਨ ਨੇ ਵੋਟਰਾਂ ਨੂੰ ਜਾਗਰੂਕ ਕਰਨ ਲਈ 'ਸਟੇਟ ਆਈਕਨ' ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਸ਼ਹਿਰ 'ਚ ਅਜਿਹੇ ਨੌਜਵਾਨ ਦੀ ਚੋਣ ਕੀਤੀ ਜਾਵੇਗੀ, ਜੋ ਸ਼ਹਿਰ ਵਾਸੀਆਂ 'ਚ ਆਪਣੇ ਕੰਮਾਂ ਨੂੰ ਲੈ ਕੇ ਰੋਲ ਮਾਡਲ ਦੇ ਰੂਪ 'ਚ ਜਾਣਿਆ ਜਾਂਦਾ ਹੋਵੇ। ਉਹ ਸ਼ਹਿਰਵਾਸੀਆਂ ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਕਰੇਗਾ। ਸੂਤਰਾਂ ਦੀ ਮੰਨੀਏ ਤਾਂ ਫਿਲਹਾਲ ਸ਼ਹਿਰ 'ਚ ਅਜਿਹੇ ਕੁਝ ਚੋਣਵੇਂ ਲੋਕਾਂ ਦੇ ਨਾਵਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ, ਜਿਸ ਨੂੰ ਇਕ ਪੈਨਲ ਦੇ ਤੌਰ 'ਤੇ ਪ੍ਰਸ਼ਾਸਨ ਨੂੰ ਭੇਜਿਆ ਜਾਵੇਗਾ। ਇਨ੍ਹਾਂ 'ਚੋਂ ਕਿਸੇ ਇਕ ਨਾਂ ਨੂੰ 'ਸਟੇਟ ਆਈਕਨ' ਲਈ ਚੁਣਿਆ ਜਾਵੇਗਾ। ਮੁੱਖ ਚੋਣ ਕਮਿਸ਼ਨਰ ਨੇ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਇਲੈਕਟ੍ਰਾਲ ਅਧਿਕਾਰੀਆਂ ਨਾਲ ਬੈਠਕ ਦੌਰਾਨ ਸ਼ਾਂਤੀਪੂਰਨ ਚੋਣਾਂ ਕਰਾਉਣ, ਨਵੇਂ ਵੋਟਰਾਂ ਦੀ ਸੂਚੀ ਅਪਡੇਟ ਕਰਨ ਤੋਂ ਲੈ ਕੇ ਵੱਧ ਤੋਂ ਵੱਧ ਲੋਕਾਂ ਨੂੰ ਵੋਟਾਂ ਪਾਉਣ ਲਈ ਜਾਗਰੂਕ ਕਰਨ ਅਤੇ ਅਪਾਹਜ ਵੋਟਰਾਂ ਦਾ ਬੂਥ ਵਾਈਜ਼ ਬਿਓਰਾ ਤਿਆਰ ਕਰਨ ਦੀ ਸਲਾਹ ਦਿੱਤੀ ਸੀ, ਜਿਸ ਤੋਂ ਬਾਅਦ 'ਸਟੇਟ' ਆਈਕਨ ਬਣਾਉਣ ਦਾ ਫੈਸਲਾ ਲਿਆ ਗਿਆ। 


Babita

Content Editor

Related News