ਸ੍ਰੀ ਹਰਮਿੰਦਰ ਸਾਹਿਬ ਵਿੱਚ ਯਾਦਗਾਰ ਗੈਲਰੀ ਦਾ ਨਿਰਮਾਣ ਕਾਰਜ ਸ਼ੁਰੂ

Thursday, Jul 06, 2017 - 02:44 PM (IST)

ਅੰਮ੍ਰਿਤਸਰ - 1984 ਦੇ ਫੌਜੀ ਹਮਲੇ 'ਚ ਸ੍ਰੀ ਹਰਿਮੰਦਰ ਸਾਹਿਬ 'ਤੇ ਹੋਏ ਹਮਲੇ 'ਚ ਮਾਰੇ ਗਏ ਸਿੱਖਾਂ ਦੀ ਯਾਦ 'ਚ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਬਣੇ ਸ਼ਹੀਦੀ ਗੁਰਦੁਆਰਾ ਸਾਹਿਬ 'ਚ ਅੱਜ ਇਕ ਯਾਦਗਾਰ ਗੈਲਰੀ 'ਚ ਕਾਰ ਸੇਵਾ ਦਾ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਗਿਆ। ਇਸ ਮੌਕੇ 'ਤੇ ਸ੍ਰੀ ਅਕਾਲ ਤਖਤ ਸ੍ਰੀ ਹਰਿਮੰਦਰ ਸਾਹਿਬ 'ਚ ਹੋਏ ਸਮਾਗਮ 'ਚ ਅੱਜ ਸਵੇਰੇ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਸ ਤੋਂ ਬਾਅਦ ਕੀਰਤਨ ਕੀਤਾ ਗਿਆ। ਇਸ ਤੋਂ ਬਾਅਦ ਜਥੇਦਾਰ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਇਸ ਗੈਲਰੀ ਦੇ ਨਿਰਮਾਣ ਕਾਰਜ ਨੂੰ ਸ਼ੁਰੂ ਕੀਤਾ ਗਿਆ। ਇਸ ਗੈਲਰੀ ਦੇ ਨਿਰਮਾਣ ਦੀ ਸੇਵਾ ਦਮਦਮੀ ਟਕਸਾਲ ਦੇ ਮੁੱਖ ਸੰਤ ਬਾਬਾ ਹਰਨਾਮ ਸਿੰਘ ਨੂੰ ਦਿੱਤੀ ਗਈ, ਜੋ ਇਸ ਗੁਰਦੁਆਰਾ ਸਾਹਿਬ ਦੇ ਥੱਲੇ ਇਕ ਗੈਲਰੀ ਦਾ ਨਿਰਮਾਣ ਕਰਨਗੇ। ਦਮਦਮੀ ਟਕਸਾਲ ਦੇ ਮੁੱਖੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਸੇਵਾ ਐੱਸ. ਜੀ. ਪੀ. ਸੀ. ਵੱਲੋਂ ਦਿੱਤੀ ਗਈ ਹੈ ਅਤੇ ਅੱਜ ਸ਼ਰਧਾਂਜਲੀ ਉਨ੍ਹਾਂ ਨੂੰ ਦਿੱਤੀ ਜਾ ਰਹੀ ਹੈ ਜੋ ਫੌਜੀ ਹਮਲੇ 'ਚ ਮਾਰੇ ਗਏ ਸਨ। ਅੱਜ ਜੋ ਕਾਂਗਰਸ ਕਹਿ ਰਹੀ ਹੈ ਕਿ ਇਸ ਗੈਲਰੀ ਦੇ ਬਣਨ ਨਾਲ ਮਾਹੌਲ ਖਰਾਬ ਹੋਵੇਗਾ ਉਹ ਗਲਤ ਹੈ ਅਤੇ ਇਸ ਮਾਮਲੇ 'ਚ ਅੱਜ ਤੋਂ ਦੱਸ ਸਾਲ ਪਹਿਲਾਂ ਵੀ ਕਾਂਗਰਸ ਨੇ ਅਜਿਹਾ ਹੀ ਕਿਹਾ ਸੀ। ਉਨ੍ਹਾਂ ਕਿਹਾ ਕਿ ਇਸ ਗੈਲਰੀ ਨੂੰ ਜਲਦ ਹੀ ਪੂਰਾ ਕਰ ਦਿੱਤਾ ਜਾਵੇਗਾ ਅਤੇ ਇਸ ਨੂੰ ਆਧੁਨਿਕ ਤਰੀਕੇ ਨਾਲ ਤਿਆਰ ਕੀਤਾ ਜਾਵੇਗਾ। ਇਸ ਦੇ ਬਣਨ ਨਾਲ ਕੋਈ ਵੀ ਸ਼ਾਂਤੀ ਭੰਗ ਨਹੀਂ ਹੋਵੇਗੀ। ਉੱਥੇ ਹੀ ਇਸ ਮੌਕੇ 'ਤੇ ਐੱਸ. ਜੀ. ਪੀ. ਸੀ. ਦੇ ਪ੍ਰਬੰਧਕ ਨੇ ਇਸ ਸਮਾਗਮ 'ਚ ਹਾਜ਼ਰ ਹੋਏ ਅਤੇ ਨਾਲ ਹੀ ਇਸ ਐੱਸ. ਜੀ. ਪੀ. ਸੀ. ਦੇ ਇਸ ਕੰਮ ਨੂੰ ਇਤਿਹਾਸਕ ਕਦਮ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੀ ਪੀੜੀ ਨੂੰ ਉਸ ਸਾਕੇ ਦਾ ਸੰਦੇਸ਼ ਦੇਣ ਲਈ ਇਸ ਗੈਲਰੀ ਦਾ ਨਿਰਮਾਣ ਕਾਰਜ ਕੀਤਾ ਗਿਆ ਹੈ। ਇਸ ਨਾਲ ਸੰਗਤਾਂ ਨੂੰ ਪ੍ਰੇਰਣਾ ਸ੍ਰੋਤ ਮਿਲੇਗਾ। ਇਸ ਗੈਲਰੀ ਦੀ ਸੇਵਾ ਲਈ ਐੱਸ. ਜੀ. ਪੀ. ਸੀ ਨੇ ਆਦੇਸ਼ ਦਿੱਤਾ ਹੈ ਕਿ ਇਸ ਗੈਲਰੀ ਦਾ ਨਿਰਮਾਣ ਕੀਤਾ ਜਾਵੇ। ਅੱਜ ਇਸ ਕਾਰਜ ਨੂੰ ਕੀਤਾ ਜਾ ਰਿਹਾ ਹੈ ਜਿਸ ਦੇ ਲਈ ਉਹ ਸਾਰਿਆ ਦਾ ਧੰਨਵਾਦ ਕਰਦੇ ਹਨ।


Related News