ਕੋਰੋਨਾ ਨਾਲ ਲੜਣ ਲਈ ਭਰਤੀ ਕੀਤੇ ਸਟਾਫ ਨੂੰ ਨਹੀਂ ਮਿਲੀ ਪਿਛਲੇ ਕਈ ਮਹੀਨਿਆਂ ਤੋਂ ਤਨਖਾਹ

Tuesday, Sep 22, 2020 - 12:23 PM (IST)

ਕੋਰੋਨਾ ਨਾਲ ਲੜਣ ਲਈ ਭਰਤੀ ਕੀਤੇ ਸਟਾਫ ਨੂੰ ਨਹੀਂ ਮਿਲੀ ਪਿਛਲੇ ਕਈ ਮਹੀਨਿਆਂ ਤੋਂ ਤਨਖਾਹ

ਜਲੰਧਰ(ਸੁਨੀਲ ਮਹਾਜਨ) - ਕੋਰੋਨਾ ਮਹਾਮਾਰੀ ਫੈਲਣ ਦੌਰਾਨ ਮੈਡੀਕਲ ਸਟਾਫ ਦੀ ਘਾਟ ਕਾਰਨ ਸਰਕਾਰ ਨੇ ਜਲੰਧਰ ਵਿਚ ਵਾਲੰਟੀਅਰ ਮੈਡੀਕਲ ਸਟਾਫ ਭਾਰਤੀ ਕੀਤਾ ਸੀ। ਜਿਸ ਵਿਚ ਡਾਕਟਰ ,ਨਰਸਾਂ, ਫਾਰਮੇਸੀ ਅਫ਼ਸਰ,ਅਤੇ ਸਹਾਇਕ ਸਟਾਫ  ਸ਼ਾਮਲ ਸੀ। ਜੋ ਕਿ ਕੋਵਿਡ ਕੇਅ ਸੈਂਟਰ, ਮੇਰੀਟੋਰੀਓਸ ਸਕੂਲ, ਸਿਵਲ ਹਸਪਤਾਲ ਅਤੇ ਬਾਕੀ ਕੋਰੋਨਾ ਸੈਂਟਰਾਂ ਵਿਚ ਕੰਮ ਕਰ ਰਹੇ ਹਨ। ਇਨ੍ਹਾ ਮੁਲਾਜ਼ਮਾਂ ਨੂੰ ਮਈ ਮਹੀਨੇ ਤੋਂ ਹੀ ਤਾਨਖਾਹ ਨਹੀਂ ਦਿਤੀ ਗਈ।

ਜਦੋਂ ਕਿ ਕੋਈ ਵੀ ਕਰੋਨਾ ਮਰੀਜ਼ ਦੇ ਸੰਪਰਕ ਵਿਚ ਆ ਕੇ ਵੀ ਰਾਜ਼ੀ ਨਹੀਂ ਸੀ। ਉਸ ਵਕਤ ਇਹਨਾਂ ਵਾਲਇੰਟਰ ਸਟਾਫ ਨੇ ਆਪਣੀ ਜਾਨ 'ਤੇ ਖੇਡ ਕੇ ਮਰੀਜ਼ਾਂ ਦੀ ਸੇਵਾ ਕੀਤੀ। ਸਟਾਫ ਨੇ ਦੱਸਿਆ ਕਿ ਗਰਮੀ ਦੇ ਵਿਚ ਪੀ.ਪੀ.ਈ. ਕਿੱਟ ਪਾ ਕੇ ਕੰਮ ਕਰਣ ਬਹੁਤ ਔਖਾ ਹੈ, ਬਾਰ-ਬਾਰ ਪ੍ਰਸ਼ਾਸ਼ਨ ਨੂੰ ਬੇਨਤੀ ਕਰਨ ਦੇ  ਬਾਵਜੂਦ ਸਾਡੀ ਕੋਈ ਸੁਣਵਾਈ ਨਹੀਂ ਹੋਈ। ਹੁਣ ਘਰ ਦਾ ਖਰਚਾ ਚਲਾਉਣਾ ਔਖਾ ਹੋ ਗਿਆ ਹੈ। ਕੋਰੋਨਾ ਵਿਚ ਕੰਮ ਕਰਨ ਕਾਰਨ ਗੁਅਾਂਢੀ ਅਤੇ ਰਿਸ਼ਤੇਦਾਰ ਵੀ ਉਹਨਾਂ ਤੋਂ ਦੂਰੀ ਬਣਾਉਣ ਲੱਗ ਪਏ ਹਨ।  ਜੋਆਈਨਿੰਗ ਸਮੇਂ ਸਾਰੇ ਰਿਸਤੇਦਾਰਾਂ ਨੇ ਮਨ੍ਹਾ ਕੀਤਾ ਸੀ।  ਪਰ ਫੇਰ ਵੀ ਸੇਵਾ ਦੀ ਭਾਵਨਾ ਕਾਰਨ ਆਪਣੇ ਆਪ ਨੂੰ ਕੋਰੋਨਾ ਦੀ ਅੱਗ ਵਿਚ ਝੋਖ ਦਿੱਤਾ,  ਸੰਕਟ ਦੀ ਘਡ਼ੀ ਵਿਚ ਕੰਮ ਆਉਣ ਵਾਲੇ ਬੰਦਿਆ ਨੂੰ ਸਰਕਾਰ ਭੁਲ ਗਈ ਹੈ ਜਿਸ ਦੀ ਓਹਨਾਂ ਦੇ ਮਨ ਵਿਚ ਨਿਰਾਸ਼ਾ ਹੈ।।

ਕੇਂਦਰ ਸਰਕਾਰ ਅਤੇ ਸੁਪਰੀਮ ਕੋਰਟ ਨੇ ਵੀ ਮੁਲਾਜ਼ਮਾਂ ਨੂੰ ਸਮੇਂ ਸਿਰ ਤਾਨਖਾ ਦੇਣ ਲਈ ਨਿਰਦੇਸ਼ ਦਿੱਤੇ ਹਨ ਜਿਨ੍ਹਾਂ ਦੀ ਪੰਜਾਬ ਸਰਕਾਰ ਉਲੰਗਣਾ ਕਰ ਰਹੀ ਹੈ। ਸਟਾਫ ਨੇ ਦੱਸਿਆ ਕਿ ਇਸ ਸਭ ਤੋਂ ਨਿਰਾਸ਼ ਹੋ ਕੇ ਹੀ ਓਹ ਹੁਣ ਆਵਾਜ਼ ਬੁਲੰਦ ਕਰ ਰਹੇ ਹਨ। ਜੇ ਅਜੇ ਵੀ ਉਹਨਾਂ ਦੀਆਂ ਮੰਗਾ ਨਾ ਮੰਨੀਆ ਗਈਆਂ ਤਾਂ ਉਹ ਕੋਈ ਸਖ਼ਤ ਐਕਸ਼ਨ ਲਈ ਮਜਬੂਰ ਹੋ ਜਾ ਜਾਣਗੇ।


author

Harinder Kaur

Content Editor

Related News