ਫਿਲੌਰ ਦੇ ਪਿੰਡ 'ਚ SSP ਸਵਪਨ ਸ਼ਰਮਾ ਨੇ ਪੁਲਸ ਟੀਮ ਨਾਲ ਮਾਰਿਆ ਛਾਪਾ, ਨਸ਼ਾ ਵੇਚਣ ਵਾਲਿਆਂ ਨੂੰ ਪਈਆਂ ਭਾਜੜਾਂ

Sunday, May 29, 2022 - 01:44 PM (IST)

ਫਿਲੌਰ ਦੇ ਪਿੰਡ 'ਚ SSP ਸਵਪਨ ਸ਼ਰਮਾ ਨੇ ਪੁਲਸ ਟੀਮ ਨਾਲ ਮਾਰਿਆ ਛਾਪਾ, ਨਸ਼ਾ ਵੇਚਣ ਵਾਲਿਆਂ ਨੂੰ ਪਈਆਂ ਭਾਜੜਾਂ

ਫਿਲੌਰ (ਮੁਨੀਸ਼ ਬਾਵਾ)- ਫਿਲੌਰ ਦੇ ਗੰਨਾ ਪਿੰਡ ਵਿੱਚ ਤੜਕੇ ਹੀ ਭਾਰੀ ਪੁਲਸ ਫੋਰਸ ਨਾਲ ਨਸ਼ਿਆਂ ਦੀ ਸਪਲਾਈ ਨੂੰ ਰੋਕਣ ਲਈ ਜਲੰਧਰ ਦਿਹਾਤੀ ਐੱਸ. ਐੱਸ. ਪੀ. ਸਵਪਨ ਸ਼ਰਮਾ ਪਹੁੰਚੇ ਅਤੇ ਪਿੰਡ ਦੇ ਘਰਾਂ ਵਿੱਚ ਸਰਚ ਆਪਰੇਸ਼ਨ ਚਲਾਇਆ। ਇਕ ਘਰ ਵਿੱਚੋਂ ਡੋਡਿਆਂ ਦੀ ਬਰਾਮਦਗੀ ਵੀ ਹੋਈ ਹੈ। ਪੁਲਸ ਵੱਲੋਂ ਘਰ ਦੀ ਇਕੱਲੀ-ਇਕੱਲੀ ਚੀਜ਼ ਜਿਵੇਂ ਟਰੰਕ, ਡਰੰਮ, ਪੇਟੀਆਂ, ਕੱਪੜੇ ਤੱਕ ਫਰੋਲੇ ਗਏ ਕਿ ਕਿਤੇ ਹੋਰ ਤਾਂ ਨਸ਼ਾ ਲੁਕਾ ਕੇ ਨਹੀਂ ਰਖਿਆ। ਹੁਣ ਤੱਕ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ: ਸੰਤ ਬਲਬੀਰ ਸਿੰਘ ਸੀਚੇਵਾਲ ਦਾ ਵੱਡਾ ਬਿਆਨ, ਰਾਜ ਸਭਾ ’ਚ ਜਾਵਾਂਗਾ ਪਰ ਸਰਗਰਮ ਸਿਆਸਤ ਤੋਂ ਰਹਾਂਗਾ ਦੂਰ

PunjabKesari

ਫਿਲੌਰ ਦੇ ਗੰਨਾ ਪਿੰਡ ਵਿਚ ਐੱਸ. ਐੱਸ. ਪੀ. ਜਲੰਧਰ ਦਿਹਾਤੀ ਸਵਪਨ ਸ਼ਰਮਾ ਦੀ ਨਿਗਰਾਨੀ ਹੇਠ ਸਵੇਰੇ ਛੇ ਸੌ ਦੇ ਕਰੀਬ ਪੁਲਸ ਮੁਲਾਜ਼ਮਾਂ ਨਾਲ ਛਾਪੇਮਾਰੀ ਕੀਤੀ ਗਈ। ਸਵਪਨ ਸ਼ਰਮਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਗੁਪਤ ਛਾਪੇਮਾਰੀ ਕੀਤੀ ਗਈ ਹੈ।  ਦੱਸਣਯੋਗ ਹੈ ਕਿ ਜਲੰਧਰ ਪੁਲਸ ਨੇ ਐੱਸ. ਟੀ. ਐੱਫ਼. ਟੀਮ ਨਾਲ ਮਿਲ ਕੇ ਇਹ ਸਾਂਝੀ ਮੁਹਿੰਮ ਚਲਾਈ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਸ ਪਿੰਡ ਵਿੱਚ ਨਸ਼ਾ ਧੜੱਲੇ ਨਾਲ ਵਿਕਦਾ ਹੈ। ਪੁਲਸ ਨੇ ਕਾਰਵਾਈ ਕਰਦਿਆਂ ਪਿੰਡ ਦੇ ਕਈ ਘਰਾਂ ਵਿੱਚ ਛਾਪੇ ਮਾਰੇ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਥੇ ਨਸ਼ਾ ਲੈਣ ਬਾਹਰੋਂ ਵੀ ਲੋਕ ਆਉਂਦੇ ਹਨ। ਡੋਡੇ, ਚਿੱਟੇ ਵਰਗਾ ਨਸ਼ਾ ਖੁੱਲ੍ਹੇਆਮ ਵੇਚਿਆ ਜਾਂਦਾ ਹੈ।

PunjabKesari

ਇਸ ਦੌਰਾਨ ਪੁਲਸ ਨੇ ਇਕ ਸ਼ਖ਼ਸ ਨੂੰ ਪੁੱਛਗਿੱਛ ਲਈ ਫੜਿਆ, ਜਿਸ ਨੇ ਦੱਸਿਆ ਕਿ ਉਹ ਨਸ਼ਾ ਵੇਚਦਾ ਨਹੀਂ ਪਰ ਨਸ਼ਾ ਕਰਦਾ ਹੈ। ਪਿੰਡ ਦੇ ਇੱਕ ਘਰ ਵਿੱਚ ਕੰਮ ਕਰਨ ਦੇ ਬਦਲੇ ਉਸ ਨੂੰ ਚਿੱਟਾ ਦੇ ਦਿੱਤਾ ਜਾਂਦਾ ਹੈ। ਉਸ ਨੇ ਇਹ ਵੀ ਦੱਸਿਆ ਕਿ ਪਿੰਡ ਦੇ 7-8 ਘਰ ਨੇ ਜਿੱਥੇ ਨਸ਼ਾ ਵੇਚਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਗੰਨਾ ਪਿੰਡ ਐੱਮ. ਪੀ. ਸੰਤੋਖ ਚੌਧਰੀ ਵੱਲੋਂ ਗੋਦ ਲਿਆ ਗਿਆ ਹੈ। ਹੁਣ ਇਸ ਪਿੰਡ ਦਾ ਇਹ ਹਾਲ ਹੋ ਚੁੱਕਾ ਹੈ ਕਿ ਦੂਰੋਂ-ਦੂਰੋਂ ਲੋਕ ਇਥੇ ਨਸ਼ਾ ਖ਼ਰੀਦਣ ਲਈ ਆਉਂਦੇ ਹਨ।

 

ਇਹ ਵੀ ਪੜ੍ਹੋ: ਬਟਾਲਾ ’ਚ ਵਾਪਰੀ ਬੇਅਦਬੀ ਦੀ ਘਟਨਾ, ਘਰ 'ਚ ਫਟੇ ਮਿਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ

PunjabKesari

ਐੱਸ. ਐੱਸ. ਪੀ. ਨੇ ਦੱਸਿਆ ਕਿ ਹੁਣ ਤੱਕ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਹਨ। ਇਨ੍ਹਾਂ ਕੋਲੋਂ ਡਰੱਗ ਮਨੀ, ਡਰੱਗ, ਡੋਡੇ ਚੂਰਾ-ਪੋਸਤ ,ਸ਼ਰਾਬ ਬਰਾਮਦ ਕੀਤੀ ਹੈ। ਪੁਲਸ ਵੱਲੋਂ ਅਜੇ ਸਰਚ ਕੀਤੀ ਜਾਰੀ ਹੈ। ਐੱਸ. ਐੱਸ. ਪੀ. ਸ਼ਰਮਾ ਨੇ ਦੱਸਿਆ ਕਿ ਇਸ ਪਿੰਡ ਦੇ ਲੋਕਾਂ 'ਤੇ ਕਰੀਬ 300 ਮੁਕੱਦਮੇ ਦਰਜ ਹਨ, ਜਿਨ੍ਹਾਂ ਵਿਚ ਐੱਨ. ਡੀ. ਪੀ. ਐੱਸ. ਐਕਟ, ਲੁੱਟਾਂ-ਖੋਹਾਂ ,ਨਾਜਾਇਜ਼ ਸ਼ਰਾਬ ਦੀ ਤਸਕਰੀ ਦੇ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤਸਕਰਾਂ ਦੀ ਪ੍ਰਾਪਰਟੀ ਵੀ ਪੁਲਸ ਅਟੈਚ ਕਰਨ ਜਾ ਰਹੀ ਹੈ।

ਇਹ ਵੀ ਪੜ੍ਹੋ: ਸੰਦੀਪ ਨੰਗਲ ਅੰਬੀਆਂ ਦੇ ਕਤਲ ਕਾਂਡ 'ਚ ਪੁਲਸ ਹੱਥ ਲੱਗੇ ਅਹਿਮ ਸੁਰਾਗ, ਗ੍ਰਿਫ਼ਤਾਰ ਮੁਲਜ਼ਮਾਂ ਤੋਂ ਖੁੱਲ੍ਹੀਆਂ ਹੋਰ ਪਰਤਾਂ

PunjabKesari

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News