ਸ੍ਰੀ ਰਾਮ ਮੰਦਰ ਨਿਰਮਾਣ ਲਈ ਅੰਮ੍ਰਿਤਸਰ 'ਚ ਵਿਸ਼ਾਲ ਧਰਮ ਸਭਾ (ਵੀਡੀਓ)
Saturday, Dec 01, 2018 - 12:44 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਸ੍ਰੀ ਰਾਮ ਜਨਮਭੂਮੀ ਅਯੋਧਿਆ 'ਚ ਭਗਵਾਨ ਸ਼੍ਰੀ ਰਾਮ ਦਾ ਮੰਦਰ ਬਣਾਉਣ ਨੂੰ ਲੈ ਕੇ ਸ੍ਰੀ ਰਾਮ ਜਨਮ ਭੂਮੀ ਕਮੇਟੀ ਵਲੋਂ ਅੰਮ੍ਰਿਤਸਰ 'ਚ 16 ਦਸੰਬਰ ਨੂੰ ਇਕ ਵਿਸ਼ਾਲ ਧਰਮ ਸਭਾ ਕੀਤੀ ਜਾ ਰਹੀ ਹੈ। ਇਸ ਧਰਮ ਸਭਾ ਦਾ ਮਕਸਦ ਰਾਮ ਮੰਦਰ ਬਣਾਉਣ ਲਈ ਰੂਪ-ਰੇਖਾ ਤਿਆਰ ਕਰਨਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਲੋਕ ਸਭਾ ਹਲਕਿਆਂ ਦੇ ਪ੍ਰਤੀਨਿਧੀਆਂ ਨੂੰ 2 ਤੋਂ 16 ਦਸੰਬਰ ਤੱਕ ਇਸ ਮੁੱਦੇ ਨੂੰ ਸੰਸਦ 'ਚ ਉਠਾਉਣ ਲਈ ਮੰਗ ਪੱਤਰ ਵੀ ਸੌਂਪੇ ਜਾਣਗੇ।
ਉੱਧਰ ਸੁਪਰੀਮ ਕੋਰਟ ਵਲੋਂ ਇਸ ਮਾਮਲੇ ਨੂੰ ਜਨਵਰੀ ਤੱਕ ਲਟਕਾਏ ਜਾਣ ਕਾਰਨ ਰਾਮ ਭਗਤਾਂ 'ਚ ਰੋਸ ਹੈ। ਕਮੇਟੀ ਨੇ ਕਿਹਾ ਜੇਕਰ ਜਨਵਰੀ ਤੱਕ ਇਸ ਮਾਮਲੇ ਦਾ ਕੋਈ ਫੈਸਲਾ ਨਹੀਂ ਆਉਂਦਾ ਤਾਂ 1 ਫਰਵਰੀ ਤੋਂ ਮਹਾਂਕੁੰਭ ਦੌਰਾਨ ਸੰਤ ਸਮਾਜ ਵਲੋਂ ਸ੍ਰੀ ਰਾਮ ਮੰਦਰ ਨਿਰਮਾਣ ਲਈ ਜੋ ਫੈਸਲਾ ਲਿਆ ਜਾਵੇਗਾ ਹਿੰਦੂ ਸਮਾਜ ਉਸ 'ਤੇ ਕੰਮ ਕਰੇਗਾ।
