ਸ੍ਰੀ ਮੁਕਤਸਰ ਸਾਹਿਬ ’ਚ 31 ਵਾਰਡਾਂ ਦੇ ਚੋਣ ਨਤੀਜੇ ਆਏ ਸਾਹਮਣੇ, 17 ’ਚ ਕਾਂਗਰਸ ਰਹੀ ਜੇਤੂ

02/17/2021 6:21:23 PM

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ): ਸ੍ਰੀ ਮੁਕਤਸਰ ਸਾਹਿਬ ’ਚ 31 ਵਾਰਡਾਂ ਦੇ ਨਤੀਜਿਆਂ ’ਚੋਂ 17 ਤੇ ਕਾਂਗਰਸ, 10 ’ਚੋਂ ਸ੍ਰੋਮਣੀ ਅਕਾਲੀ ਦਲ, 2 ਤੇ ਆਮ ਆਦਮੀ ਪਾਰਟੀ, 1 ਭਾਜਪਾ, 1 ਤੇ ਆਜ਼ਾਦ ਜੇਤੂ ਰਿਹਾ ਹੈ। ਨਤੀਜੇ ਇਸ ਪ੍ਰਕਾਰ ਰਹੇ ਹਨ। 

ਵਾਰਡ ਨੰਬਰ 1 (ਐਸ ਸੀ) - ਸਿਮਰਜੀਤ ਕੌਰ (ਕਾਂਗਰਸ) 132 ਵੋਟਾਂ ਤੇ ਜੇਤੂ ਰਹੀ, 
ਵਾਰਡ ਨੰਬਰ 2 (ਔਰਤ)- ਹਰਦੀਪ ਕੌਰ ਪਤਨੀ ਹਰਪਾਲ ਸਿੰਘ ਬੇਦੀ (ਸ੍ਰੋਮਣੀ ਅਕਾਲੀ ਦਲ) 645 ਵੋਟਾਂ ਤੇ ਜੇਤੂ ਰਹੀ,
 ਵਾਰਡ ਨੰਬਰ 3 (ਬੀ ਸੀ ) ਹਰਜੀਤ ਕੌਰ (ਕਾਂਗਰਸ) 543 ਵੋਟਾਂ ਤੇ ਜੇਤੂ ਰਹੀ, 
ਵਾਰਡ ਨੰਬਰ 4 (ਜਨਰਲ) ਯਾਦਵਿੰਦਰ ਸਿੰਘ ਯਾਦੂ (ਕਾਂਗਰਸ) 826 ਵੋਟਾਂ ਤੇ ਜੇਤੂ ਰਹੇ, 
ਵਾਰਡ ਨੰਬਰ 5 ਤੋਂ ਇੰਦਰਜੀਤ ਕੌਰ (ਆਪ) 144 ਵੋਟਾਂ ਤੇ ਜੇਤੂ ਰਹੀ,
ਵਾਰਡ ਨੰਬਰ 6 ਗੁਰਿੰਦਰ ਸਿੰਘ ਕੋਕੀ ਬਾਵਾ (ਕਾਂਗਰਸ) 191 ਵੋਟਾਂ ਤੇ ਜੇਤੂ ਰਹੇ, 
ਵਾਰਡ ਨੰਬਰ 7 ( ਔਰਤ )- ਰੁਪਿੰਦਰ ਬੱਤਰਾ 301 ਵੋਟਾਂ ਤੇ  ਜੇਤੂ ਰਹੀ, 
ਵਾਰਡ ਨੰਬਰ 8 ਤੋਂ ਤੇਜਿੰਦਰ ਸਿੰਘ ਜਿੰਮੀ (ਕਾਂਗਰਸ) ਬਿਨਾ ਮੁਕਾਬਲਾ ਜੇਤੂ ਰਹੇ, 
ਵਾਰਡ ਨੰਬਰ 9 ਤੋਂ ਭਵਨਦੀਪ ਕੌਰ (ਸ੍ਰੋਮਣੀ ਅਕਾਲੀ ਦਲ) 109 ਵੋਟਾਂ ਜੇਤੂ ਰਹੀ, 
ਵਾਰਡ ਨੰਬਰ 10 (ਜਨਰਲ)- ਮੁਨੀਸ਼ ਕੁਮਾਰ (ਕਾਂਗਰਸ) 56 ਵੋਟਾਂ ਤੇ  ਜੇਤੂ ਰਹੇ,  
ਵਾਰਡ ਨੰਬਰ 11 ( ਔਰਤ )- ਰਿੰਕੂ ਰਾਣੀ  (ਸ੍ਰੋਮਣੀ ਅਕਾਲੀ ਦਲ) 340 ਵੋਟਾਂ  ਜੇਤੂ ਰਹੀ,
ਵਾਰਡ ਨੰਬਰ 12 (ਜਨਰਲ )- ਜਸਵਿੰਦਰ ਸਿੰਘ ਮਿੰਟੂ ਕੰਗ (ਕਾਂਗਰਸ) 928 ਵੋਟਾਂ ਤੇ  ਜੇਤੂ ਰਹੇ, 
ਵਾਰਡ ਨੰਬਰ 13 (ਔਰਤ) ਅਨਮੋਲ ਚਹਿਲ (ਕਾਂਗਰਸ) 352 ਵੋਟਾਂ ਤੇ ਜੇਤੂ ਰਹੀ, 
ਵਾਰਡ ਨੰਬਰ 14 ( ਐਸ ਸੀ)- ਹਰਪਾਲ ਸਿੰਘ ਕਾਲਾ (ਆਪ) 78 ਵੋਟਾਂ ਤੇ ਜੇਤੂ ਰਹੇ,
ਵਾਰਡ ਨੰਬਰ 15 ( ਐਸ ਸੀ ਲੇਡੀਜ)-ਮਨਜੀਤ ਕੌਰ  (ਸ੍ਰੋਮਣੀ ਅਕਾਲੀ ਦਲ) 99 ਵੋਟਾਂ ਤੇ ਜੇਤੂ ਰਹੀ, 
ਵਾਰਡ ਨੰਬਰ 16 ( ਐਸ ਸੀ)-ਗੁਰਬਿੰਦਰ ਕੌਰ ਪਤੰਗਾ (ਕਾਂਗਰਸ) 112 ਵੋਟਾਂ ਤੇ ਜੇਤੂ ਰਹੀ, 
ਵਾਰਡ ਨੰਬਰ 17 (ਔਰਤ)- ਜਸਪ੍ਰੀਤ ਕੌਰ (ਕਾਂਗਰਸ) 500 ਵੋਟਾਂ ਤੇ ਜੇਤੂ ਰਹੀ, 
ਵਾਰਡ ਨੰਬਰ 18 ਤੋਂ ਗੁਰਪ੍ਰੀਤ ਸਿੰਘ ਬਰਾੜ 118 ਵੋਟਾਂ ਤੇ (ਕਾਂਗਰਸ) ਜੇਤੂ ਰਹੇ, 
ਵਾਰਡ ਨੰਬਰ 19 ਸਰੋਜ ਰਾਣੀ (ਸ੍ਰੋਮਣੀ ਅਕਾਲੀ ਦਲ)87 ਵੋਟਾਂ ਤੇ ਜੇਤੂ ਰਹੀ, 
ਵਾਰਡ ਨੰਬਰ 20 (ਐਸ ਸੀ)- ਵਿਕਰਮਜੀਤ ਸਿੰਘ (ਅਜਾਦ) 132 ਵੋਟਾਂ ਜੇਤੂ ਰਹੇ, 
ਵਾਰਡ ਨੰਬਰ 21 ਕੁਲਵਿੰਦਰ ਕੌਰ (ਕਾਂਗਰਸ) 447 ਜੇਤੂ ਰਹੀ,
ਵਾਰਡ ਨੰਬਰ 22 (ਜਨਰਲ)- ਗੁਰਸ਼ਰਨ ਸਿੰਘ ਸ਼ਰਨਾ ਬਰਾੜ (ਕਾਂਗਰਸ)953 ਵੋਟਾਂ ਜੇਤੂ ਰਹੇ, 
ਵਾਰਡ ਨੰਬਰ 23 (ਐਸ ਸੀ ਲੇਡੀਜ )- ਕੰਚਨਾ ਰਾਣੀ (ਕਾਂਗਰਸ) 83 ਵੋਟਾਂ ਤੇ ਜੇਤੂ ਰਹੀ, 
ਵਾਰਡ ਨੰਬਰ 24 (ਜਨਰਲ)- ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆ (ਕਾਂਗਰਸ) 36 ਵੋਟਾਂ ਤੇ ਜੇਤੂ ਰਹੇ,
ਵਾਰਡ ਨੰਬਰ 25 (ਐਸ ਸੀ ਲੇਡੀਜ)- ਮਨਦੀਪ ਕੌਰ (ਸ੍ਰੋਮਣੀ ਅਕਾਲੀ ਦਲ) 66 ਵੋਟਾਂ ਜੇਤੂ ਰਹੀ,
ਵਾਰਡ ਨੰਬਰ 26 (ਜਨਰਲ)-  ਸਤਪਾਲ ਪਠੇਲਾ 365 ਵੋਟਾਂ ਤੇ (ਭਾਜਪਾ)  ਜੇਤੂ ਰਹੇ,
ਵਾਰਡ ਨੰਬਰ 27 (ਔਰਤ )-ਕਸਿਸ ਸੁਖੀਜਾ (ਕਾਂਗਰਸ) 385 ਵੋਟਾਂ ਤੇ ਜੇਤੂ ਰਹੀ,
ਵਾਰਡ ਨੰਬਰ 28 (ਜਨਰਲ)- ਮਹਿੰਦਰ ਚੌਧਰੀ (ਕਾਂਗਰਸ) 233 ਵੋਟਾਂ ਤੇ ਜੇਤੂ ਰਹੇ,
ਵਾਰਡ ਨੰਬਰ 29 ( ਐਸ ਸੀ )ਕੁਲਵਿੰਦਰ ਸਿੰਘ ਸੋਕੀ (ਸ੍ਰੋਮਣੀ ਅਕਾਲੀ ਦਲ) 537 ਵੋਟਾਂ ਜੇਤੂ ਰਹੇ  ਰਹੇ।
ਵਾਰਡ ਨੰਬਰ 30 ( ਔਰਤ)- ਵੰਦਨਾ ਸ਼ਰਮਾ,  (ਸ੍ਰੋਮਣੀ ਅਕਾਲੀ ਦਲ) 36 ਵੋਟਾਂ ਜੇਤੂ ਰਹੇ,
ਵਾਰਡ ਨੰਬਰ  31 ( ਐਸ ਸੀ )- ਦੇਸਾ ਸਿੰਘ (ਸ੍ਰੋਮਣੀ ਅਕਾਲੀ ਦਲ) 224 ਵੋਟਾਂ ਤੇ ਜੇਤੂ ਰਹੇ।


Shyna

Content Editor

Related News