ਸ੍ਰੀ ਮੁਕਤਸਰ ਸਾਹਿਬ ’ਚ ਦਿਨ-ਦਿਹਾੜੇ ਹੋਈ ਗੈਂਗਵਾਰ, ਗੋਲੀਆਂ ਲੱਗਣ ਕਾਰਨ ਇਕ ਦੀ ਮੌਤ

Wednesday, Sep 29, 2021 - 03:44 PM (IST)

ਸ੍ਰੀ ਮੁਕਤਸਰ ਸਾਹਿਬ ’ਚ ਦਿਨ-ਦਿਹਾੜੇ ਹੋਈ ਗੈਂਗਵਾਰ, ਗੋਲੀਆਂ ਲੱਗਣ ਕਾਰਨ ਇਕ ਦੀ ਮੌਤ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ,ਪਵਨ): ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਵੱਡੀ ਵਾਰਦਾਤ ਸਾਹਮਣੇ ਆਈ। ਦਿਨ-ਦਿਹਾੜੇ ਸਥਾਨਕ ਗੋਨਿਆਣਾ ਰੋਡ ’ਤੇ ਦੋ ਮੋਟਰਸਾਇਕਲਾਂ ਤੇ ਆਏ ਕਰੀਬ 5 ਨੌਜਵਾਨਾਂ ਨੇ ਮੋੜ ਤੇ ਖੜੇ ਨੌਜਵਾਨ ਸ਼ਾਮ ਲਾਲ ਉਰਫ ਸ਼ਾਮਾ ਦੇ ਗੋਲੀਆਂ ਚਲਾ ਦਿੱਤੀਆਂ।

ਇਹ ਵੀ ਪੜ੍ਹੋ : ਕਿਉਂ ਦਿੱਤਾ ਨਵਜੋਤ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ, ਜਾਣੋ ਪੂਰਾ ਮਾਮਲਾ

PunjabKesari

ਇਸ ਘਟਨਾ ਦੌਰਾਨ ਸ਼ਾਮ ਲਾਲ ਅਤੇ ਉਸਦਾ ਇਕ ਸਾਥੀ ਕੁੱਕੂ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਸਥਾਨਕ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿਨ੍ਹਾਂ ’ਚੋਂ ਸ਼ਾਮ ਲਾਲ ਦੀ ਮੌਤ ਹੋ ਗਈ। ਜ਼ਿਲ੍ਹਾ ਪੁਲਸ ਮੁਖੀ ਚਰਨਜੀਤ ਸਿੰਘ ਘਟਨਾ ਦੀ ਸੂਚਨਾ ਮਿਲਦਿਆ ਹੀ ਮੌਕੇ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਇਹ ਮਾਮਲਾ ਗੈਂਗਵਾਰ ਦਾ ਹੈ। ਜੋ ਵਿਅਕਤੀ ਮਾਰਿਆ ਗਿਆ ਉਸ ਤੇ ਪੰਜ ਦੇ ਕਰੀਬ ਪਰਚੇ ਸਨ। ਪੁਲਸ ਬਾਰੀਕੀ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ :  ਸਿੱਧੂ ਦੇ ਅਸਤੀਫ਼ੇ ’ਤੇ ਸੁਖਬੀਰ ਦਾ ਤੰਜ਼, ‘ਪਹਿਲਾਂ ਕੈਪਟਨ ਤੇ ਹੁਣ ਕਾਂਗਰਸ ’ਤੇ ਡਿੱਗੀ ਮਿਸਗਾਈਡ ਮਿਜ਼ਾਈਲ’


author

Shyna

Content Editor

Related News