ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਇਕ ਹੋਰ ਸਕੂਲ ’ਚ ਕੋਰੋਨਾ ਦੀ ਦਸਤਕ

Saturday, Aug 14, 2021 - 10:29 AM (IST)

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਇਕ ਹੋਰ ਸਕੂਲ ’ਚ ਕੋਰੋਨਾ ਦੀ ਦਸਤਕ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ/ਪਵਨ): ਲੰਬੀ ਹਲਕੇ ਅਧੀਨ ਪੈਂਦੇ ਸਰਕਾਰੀ ਸਕੂਲ ਪੰਜਾਵਾ ਦੀ ਦਸਵੀ ਕਲਾਸ ਦੀ ਵਿਦਿਆਰਥਣ ਦੇ ਕੋਰੋਨਾ ਪਾਜ਼ੇਟਿਵ ਆਉਣ ਉਪਰੰਤ ਉਸ ਸਕੂਲ ਦੀ 10 ਵੀਂ ਸ਼੍ਰੇਣੀ ਨੂੰ ਸਸਪੈਂਡ ਕਰ ਦਿੱਤਾ ਗਿਆ। ਉਧਰ ਹੁਣ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਦਲ ਦੀ ਗਿਆਰਵੀ ਸ਼੍ਰੈਣੀ ਦੀ ਵਿਦਿਆਰਥਣ ਕੋਰੋਨਾ ਪਾਜ਼ੇਟਿਵ ਆਈ ਹੈ। ਇਹ ਵਿਦਿਆਰਥਣ ਪਿੰਡ ਪੰਜਾਵਾ ਦੀ ਰਹਿਣ ਵਾਲੀ ਹੈ। ਵਰਨਣਯੋਗ ਹੈ ਕਿ ਜ਼ਿਲ੍ਹੇ ’ਚ 3 ਕੋਰੋਨਾ ਪਾਜ਼ੇਟਿਵ ਮਰੀਜ ਅੱਜ ਆਏ ਜਿਨ੍ਹਾਂ ’ਚੋਂ ਇਕ ਇਹ ਵਿਦਿਆਰਥਣ ਹੈ। ਉਧਰ ਸਕੂਲਾਂ ’ਚ ਸੈਂਪਲਿੰਗ ਦਾ ਸਿਹਤ ਵਿਭਾਗ ਵੱਲੋਂ ਸਿਲਸਿਲਾ ਜਾਰੀ ਹੈ।


author

Shyna

Content Editor

Related News