ਨਸ਼ੇ ਵੇਚਣ ਵਾਲਿਆਂ ਦੇ ਨਾਂ ਵਜੋਂ ਵਾਇਰਲ ਹੋ ਰਹੀ ਵੀਡੀਓ ਦਾ ਜਾਣੋ ਅਸਲ ਸੱਚ (ਤਸਵੀਰਾਂ)

07/11/2019 4:52:00 PM

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਸੋਸ਼ਲ ਮੀਡੀਆ 'ਤੇ ਅੱਜ ਕੱਲ ਸ੍ਰੀ ਮੁਕਤਸਰ ਸਾਹਿਬ ਦੀ ਇਕ ਵੀਡੀਓ ਬੜੇ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਲੜਕਾ ਮੰਜੇ 'ਤੇ ਪਈ ਹੋਈ ਇਕ ਔਰਤ ਤੋਂ ਗੋਲੀਆਂ ਦੀ ਮੰਗ ਕਰ ਰਿਹਾ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਨਸ਼ੇ ਵੇਚਣ ਵਾਲਿਆਂ ਦੀ ਵੀਡੀਓ ਵਜੋਂ ਦਿਖਾ ਕੇ ਵਾਇਰਲ ਕੀਤਾ ਜਾ ਰਿਹਾ ਹੈ। 'ਜਗਬਾਣੀ' ਦੇ ਪੱਤਰਕਾਰਾਂ ਨੇ ਇਸ ਵੀਡੀਓ ਦੀ ਜਦੋਂ ਪੜਤਾਲ ਕੀਤੀ ਅਤੇ ਉਕਤ ਔਰਤ ਨਾਲ ਰਾਬਤਾ ਕਾਇਮ ਕੀਤਾ ਤਾਂ ਇਸ ਗੱਲ ਦੀ ਸਾਰੀ ਸੱਚਾਈ ਸਾਡੀ ਟੀਮ ਦੇ ਸਾਹਮਣੇ ਆ ਗਈ। 

PunjabKesari

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਕਤ ਔਰਤ ਨੇ ਕਿਹਾ ਕਿ ਵਿਰੋਧੀ ਧਿਰ ਦੇ ਕੁਝ ਸਮਾਂ ਉਨ੍ਹਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰਨ ਲਈ ਅਜਿਹੀਆਂ ਵੀਡੀਓ ਵਾਇਰਲ ਕਰ ਰਹੇ ਹਨ। ਕੁਝ ਸਮਾਂ ਪਹਿਲਾਂ ਵੀ ਉਕਤ ਲੋਕਾਂ ਨੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਉਨ੍ਹਾਂ ਦੀ ਧੀ ਦੀ ਸੜਕ 'ਤੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਸੀ।

PunjabKesari

ਉਧਰ ਦੂਜੇ ਪਾਸੇ ਲੜਕੇ ਨੇ ਦੱਸਿਆ ਕਿ ਉਹ ਨਸ਼ੀਲੀਆਂ ਗੋਲੀਆਂ ਨਹੀਂ ਹਨ, ਉਹ ਉਸ ਦੀ ਭੈਣ ਦੀ ਦਵਾਈ ਹੈ, ਜੋ ਉਨ੍ਹਾਂ ਨੇ ਡਾ. ਸੁਖਵਿੰਦਰ ਸਿੰਘ ਕੋਲੋ ਲਈ ਸੀ। ਵਿਰੋਧੀ ਧਿਰ ਦੇ ਲੋਕ ਉਕਤ ਗੋਲੀਆਂ ਦੀਆਂ ਗਲਤ ਤਸਵੀਰਾਂ ਖਿੱਚ ਕੇ ਅਤੇ ਵੀਡੀਓ ਵਾਇਰਲ ਕਰਕੇ ਉਨ੍ਹਾਂ ਨੂੰ ਸਮਝੋਤਾ ਕਰਨ ਲਈ ਮਜ਼ਬੂਰ ਕਰ ਰਹੇ ਹਨ। 

 


rajwinder kaur

Content Editor

Related News