ਸ੍ਰੀ ਖੁਰਾਲਗੜ੍ਹ ਸਾਹਿਬ ਮੱਥਾ ਟੇਕਣ ਪੁੱਜੀਆਂ ਸੰਗਤਾਂ ਨਾਲ ਵਾਪਰਿਆ ਹਾਦਸਾ, ਦਰਜਨਾਂ ਸ਼ਰਧਾਲੂ ਜ਼ਖ਼ਮੀ

05/02/2022 10:34:25 AM

ਗੜ੍ਹਸ਼ੰਕਰ (ਸ਼ੋਰੀ)-ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਆਈਆਂ ਸੰਗਤਾਂ ਦੇ ਦੋ ਵਾਹਨ ਐਤਵਾਰ ਦੁਪਹਿਰ ਹਾਦਸਾਗ੍ਰਸਤ ਹੋ ਜਾਣ ਨਾਲ ਦੋ ਦਰਜਨ ਦੇ ਕਰੀਬ ਸ਼ਰਧਾਲੂਆਂ ਨੂੰ ਸੱਟਾਂ ਦਾ ਸ਼ਿਕਾਰ ਹੋਣਾ ਪਿਆ। ਪਿੰਡ ਚਾਹਲਾਂ ਅਤੇ ਫਿਲੌਰ ਤੋਂ ਸੰਗਤ ਬੱਸ ਨੰ. ਪੀ. ਬੀ. 08 ਸੀ. ਬੀ. 5207 ਰਾਹੀਂ ਆ ਰਹੀ ਸੀ। ਬੱਸ ਡਰਾਈਵਰ ਨਿਰਮਲ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਚਾਹਲਾਂ ਫਿਲੌਰ ਅਨੁਸਾਰ ਤੇਜ਼ ਉਤਰਾਈ ਵਿਚ ਬੱਸ ਸੰਤੁਲਨ ਗੁਆ ਗਈ ਅਤੇ ਬੱਸ ਡੂੰਘੀ ਖੱਡ ਵੱਲ ਨੂੰ ਪਲਟਣ ਲੱਗੀ ਸੀ, ਜਿਸ ਨੂੰ ਕਿ ਉਸ ਨੇ ਕੰਟਰੋਲ ਕਰ ਲਿਆ ਪਰ ਇਸੇ ਦੌਰਾਨ ਬੱਸ ਵਿਚ ਸਵਾਰ ਸਵਾਰੀਆਂ ਨੂੰ ਸੱਟਾਂ ਲੱਗੀਆਂ ਅਤੇ ਖ਼ੁਦ ਆਪ ਵੀ ਸੱਟਾਂ ਦਾ ਸ਼ਿਕਾਰ ਹੋ ਗਿਆ।

ਬੱਸ ਵਿਚ ਸਵਾਰ ਸ਼ਰਧਾਲੂਆਂ ਵਿਚੋਂ ਅਰਸ਼ ਪੁੱਤਰ ਚਮਨ ਲਾਲ ਫਿਲੌਰ, ਕਮਲਾ ਪਤਨੀ ਮੋਹਨ ਲਾਲ ਫਿਲੌਰ, ਨਿਰਮਲ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਚਾਹਲਾਂ, ਹਰਭਜਨ ਕੌਰ ਪਤਨੀ ਓਮ ਪ੍ਰਕਾਸ਼ ਫਿਲੌਰ, ਪੱਲਵੀ, ਧਰਮਪਾਲ, ਸੰਦੀਪ ਕੌਰ, ਮਾਨਵੀ, ਕੁਲਵਿੰਦਰ ਕੌਰ, ਮਨਪ੍ਰੀਤ, ਰਜਿੰਦਰ ਕੌਰ, ਸੁਨੀਤਾ ਰਾਣੀ, ਅਰਸ਼ਦੀਪ, ਕਾਂਤਾ, ਰਮਨਪ੍ਰੀਤ, ਭਗਤ ਸਿੰਘ, ਜਸਪਾਲ ਸਿੰਘ, ਨਵਦੀਪ ਸਿੰਘ, ਸਤਪਾਲ ਸਿੰਘ, ਯਸ਼, ਕਰਨ, ਰਵੀ ਕੁਮਾਰ, ਸੱਤਿਆ ਦੇਵੀ, ਗੁਰਦੀਪ ਕੌਰ ਅਤੇ ਰੇਖਾ (ਸਾਰੇ ਵਾਸੀ ਫਿਲੌਰ) ਨੂੰ ਸੱਟਾਂ ਲੱਗੀਆਂ।

ਇਹ ਵੀ ਪੜ੍ਹੋ: ਜਲੰਧਰ ਵਿਖੇ ਡਾਲਫਿਨ ਹੋਟਲ ਨੇੜੇ ਗੋਲ਼ੀਆਂ ਚੱਲਣ ਦੀ ਵਾਰਦਾਤ ਦਾ ਅਸਲ ਕਾਰਨ ਆਇਆ ਸਾਹਮਣੇ

PunjabKesari

ਇਸ ਹਾਦਸੇ ਤੋਂ ਕੁਝ ਸਮਾਂ ਉਪਰੰਤ ਇਕ ਛੋਟਾ ਹਾਥੀ ਪੀ. ਬੀ. 07 ਜ਼ੈੱਡ 5564, ਜਿਸ ਦਾ ਡਰਾਈਵਰ ਅਮਰੀਕ ਸਿੰਘ ਪੁੱਤਰ ਜਗਤ ਸਿੰਘ ਵਾਸੀ ਖਡ਼ੌਦੀ ਥਾਣਾ ਮਾਹਿਲਪੁਰ ਸੀ, ਦੇ ਸੰਤੁਲਨ ਖੋ ਜਾਣ ਨਾਲ ਪਲਟ ਗਿਆ। ਟੈਂਪੂ ਵਿਚ ਸਵਾਰ ਸ਼ਰਧਾਲੂਆਂ ਵਿਚ ਬਲਵੰਤ ਸਿੰਘ ਪੁੱਤਰ ਅਮਰ ਚੰਦ ਪਿੰਡ ਢਾਡਾ ਕਲਾਂ, ਓਮ ਪ੍ਰਕਾਸ਼ ਪੁੱਤਰ ਬਲਵੰਤ ਸਿੰਘ ਪਿੰਡ ਢਾਡਾ ਕਲਾਂ, ਜੈਸਵਿਨ ਪੁੱਤਰੀ ਸੋਹਣ ਸਿੰਘ ਸਲੇਮਪੁਰ, ਸਿਮਰਨ ਪਤਨੀ ਮੱਖਣ ਲਾਲ ਸਕਰੂਲੀ, ਨਰਿੰਦਰ ਕੌਰ ਪਤਨੀ ਮਨਜੀਤ ਸਿੰਘ ਸਲੇਮਪੁਰ, ਹਰਵਿੰਦਰ ਸਿੰਘ ਸਲੇਮਪੁਰ, ਲਵਪ੍ਰੀਤ ਸਿੰਘ ਸਲੇਮਪੁਰ, ਅਰਸ਼ਦੀਪ ਸਿੰਘ ਸਲੇਮਪੁਰ, ਸੋਨੀਆ ਚੂਹੜਪੁਰ, ਆਸ਼ਾ ਸਲੇਮਪੁਰ, ਦਲਜੀਤ ਕੌਰ ਸਲੇਮਪੁਰ, ਅਮਰਜੀਤ ਸਿੰਘ ਖਡ਼ੌਦੀ, ਜਸਵੀਰ ਕੁਮਾਰ ਸਲੇਮਪੁਰ ਨੂੰ ਸੱਟਾਂ ਲੱਗੀਆਂ। ਹਾਦਸੇ ਦੀ ਖ਼ਬਰ ਮਿਲਦੇ ਸਾਰ ਹੀ ਸੰਤ ਸੁਰਿੰਦਰ ਦਾਸ ਸ੍ਰੀ ਚਰਨਛੋਹ ਗੰਗਾ ਅਤੇ ਭਾਈ ਕੇਵਲ ਸਿੰਘ ਚਾਕਰ ਤਪ ਅਸਥਾਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਆਪਣੇ ਸਾਥੀਆਂ ਸਮੇਤ ਮਦਦ ਲਈ ਪਹੁੰਚ ਗਏ। ਇਸ ਤੋਂ ਪਹਿਲਾਂ ਕਿ ਸਰਕਾਰੀ ਐਂਬੂਲੈਂਸਾਂ ਪਹੁੰਚਦੀਆਂ ਕੁਝ ਮਰੀਜ਼ਾਂ ਨੂੰ ਤਪ ਅਸਥਾਨ ਅਤੇ ਕੁਝ ਨੂੰ ਨਜ਼ਦੀਕੀ ਪਿੰਡ ਬਾਥਡ਼ੀ ਦੇ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ। ਜਿੱਥੋਂ ਮੁੱਢਲੀ ਸਹਾਇਤਾ ਉਪਰੰਤ ਸਰਕਾਰੀ ਐਂਬੂਲੈਂਸਾਂ ਰਾਹੀਂ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਗਡ਼੍ਹਸ਼ੰਕਰ ਪਹੁੰਚਾਇਆ ਗਿਆ।

ਇਹ ਵੀ ਪੜ੍ਹੋ: ਜਲੰਧਰ: 27 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਕਮਰੇ 'ਚ ਇਹ ਹਾਲ 'ਚ ਪੁੱਤ ਨੂੰ ਵੇਖ ਮਾਂ ਦੀਆਂ ਨਿਕਲੀਆਂ ਚੀਕਾਂ

ਸਰਕਾਰ ਦੀ ਨਾਲਾਇਕੀ ਅਤੇ ਬੇਪ੍ਰਵਾਹੀ ਸਾਫ਼ ਝਲਕ ਰਹੀ
ਸ੍ਰੀ ਚਰਨ ਛੋਹ ਗੰਗਾ ਤੋਂ ਸੰਤ ਸੁਰਿੰਦਰ ਦਾਸ ਜੀ ਨੇ ਦੱਸਿਆ ਕਿ ਘਟਨਾ ਵਾਲੀ ਥਾਂ ’ਤੇ ਐਂਬੂਲੈਂਸਾਂ ਜਦ ਤਕ ਪਹੁੰਚੀਆਂ ਤੱਦ ਤਕ ਕਾਫੀ ਮਰੀਜ਼ਾਂ ਨੂੰ ਉਹ ਛੋਟੇ ਹਾਥੀ ਤੇ ਹੋਰ ਵਾਹਨਾਂ ਰਾਹੀਂ ਹਿਮਾਚਲ ਪ੍ਰਦੇਸ਼ ਦੇ ਪਿੰਡ ਬਾਥੜੀ ਦੇ ਇਕ ਨਿੱਜੀ ਹਸਪਤਾਲ ਲੈ ਕੇ ਪਹੁੰਚ ਚੁੱਕੇ ਸਨ। ਉਨ੍ਹਾਂ ਨੇ ਦੱਸਿਆ ਕਿ ਸਾਡੇ ਨਜ਼ਦੀਕ ਬੀਣੇਵਾਲ ਵਿਚ 30 ਬੈੱਡ ਦਾ ਸਰਕਾਰੀ ਹਸਪਤਾਲ ਹੈ ਪਰ ਉਥੇ ਨਾ ਤਾਂ ਐਂਬੂਲੈਂਸ ਦੀ ਸੁਵਿਧਾ ਹੈ ਅਤੇ ਨਾ ਹੀ ਪੂਰਾ ਸਿਹਤ ਅਮਲਾ ਹੈ, ਜਿਸ ਕਾਰਨ ਸਾਰੇ ਮਰੀਜ਼ਾਂ ਨੂੰ ਗੜ੍ਹਸ਼ੰਕਰ ਦੇ ਸਰਕਾਰੀ ਹਸਪਤਾਲ ਲਿਜਾਣਾ ਪਿਆ। ਉਨ੍ਹਾਂ ਦੱਸਿਆ ਕਿ ਗੜ੍ਹਸ਼ੰਕਰ ਤੋਂ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਸੜਕ ਦੀ ਐਨੀ ਮਾੜੀ ਹਾਲਤ ਹੈ, ਜੋ ਵਾਹਨ ਮਰੀਜ਼ਾਂ ਨੂੰ ਹਸਪਤਾਲ ਲੈ ਕੇ ਆ ਰਹੇ ਸਨ, ਉਨ੍ਹਾਂ ਨੂੰ ਦੁੱਗਣਾ ਸਮਾਂ ਲੱਗਾ। ਉਨ੍ਹਾਂ ਸਰਕਾਰ ਦੇ ਪ੍ਰਬੰਧਾਂ ’ਤੇ ਸਖ਼ਤ ਰੋਸ ਪ੍ਰਗਟ ਕੀਤਾ ਅਤੇ ਕਿਹਾ ਕਿ ਸਰਕਾਰ ਦੀ ਨਾਲਾਇਕੀ ਅਤੇ ਬੇਪ੍ਰਵਾਹੀ ਸਾਫ਼ ਝਲਕ ਰਹੀ ਹੈ।

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦੇ ਨਿਸ਼ਾਨੇ 'ਤੇ 'ਆਪ', ਪੰਚਾਇਤ ਮੰਤਰੀ ਧਾਲੀਵਾਲ 'ਤੇ ਲਾਇਆ ਵੱਡਾ ਇਲਜ਼ਾਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News