ਸੱਜਣ ਕੁਮਾਰ ਨੂੰ ਮਿਲੀ ਸਜ਼ਾ ''ਤੇ ਜਥੇਦਾਰ ਰਘਵੀਰ ਸਿੰਘ ਦਾ ਵੱਡਾ ਬਿਆਨ

Wednesday, Dec 19, 2018 - 03:53 PM (IST)

ਸੱਜਣ ਕੁਮਾਰ ਨੂੰ ਮਿਲੀ ਸਜ਼ਾ ''ਤੇ ਜਥੇਦਾਰ ਰਘਵੀਰ ਸਿੰਘ ਦਾ ਵੱਡਾ ਬਿਆਨ

ਰੂਪਨਗਰ (ਸੱਜਣ ਸੈਣੀ)— ਕਾਂਗਰਸੀ ਲੀਡਰ ਸੱਜਣ ਕੁਮਾਰ ਨੂੰ ਦਿੱਲੀ ਹਾਈਕੋਰਟ ਵੱਲੋਂ 1984 ਕਤਲੇਆਮ ਲਈ ਮਿਲੀ ਉਮਰ ਕੈਦ ਦੀ ਸਜ਼ਾ ਤੋਂ ਬਾਅਦ ਹੁਣ ਸੱਜਣ ਕੁਮਾਰ ਖੁਦ ਨੂੰ ਬਚਾਉਣ ਲਈ ਮਾਣਯੋਗ ਸੁਪਰੀਮ ਕੋਰਟ ਦਾ ਸਹਾਰਾ ਲੈਣ ਲਈ ਦੋੜ ਭੱਜ ਕਰ ਰਿਹਾ ਹੈ, ਇਸੇ ਸਬੰਧ 'ਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਿੰਘ ਸਾਹਿਬ ਜੱਥੇਦਾਰ ਭਾਈ ਰਘਵੀਰ ਸਿੰਘ ਦਾ ਇਕ ਵੱਡਾ ਬਿਆਨ ਸਾਹਮਣੇ ਆਇਆ ਹੈ। ਇਸ ਬਿਆਨ 'ਚ ਜਥੇਦਾਰ ਸਾਹਿਬ ਨੇ ਮਾਣਯੋਗ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਕਾਨੂੰਨੀ ਪਹਿਲੂਆਂ ਅਤੇ ਪਹਿਰਾ ਦੇਣ ਵਾਲਿਆਂ ਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹਿੰਦਾ ਹੈ, ਕਿਉਂਕਿ 1984 'ਚ ਬਹੁਤ ਵੱਡੇ ਪੱਧਰ 'ਤੇ ਜੋ ਮਨੁੱਖੀ ਘਾਣ ਕੀਤਾ ਗਿਆ ਸੀ, ਉਸ ਦੇ ਦੋਸ਼ੀਆਂ ਨੂੰ ਜੇਕਰ ਸਜ਼ਾ ਨਹੀਂ ਮਿਲਦੀ ਤਾਂ ਸਿੱਖ ਕੌਮ ਦਾ ਭਾਰਤ ਦੀ ਨਿਆਂ ਪਾਲਿਕਾ ਤੋਂ ਭਰੋਸਾ ਉੱਠ ਜਾਵੇਗਾ। ਉਨ੍ਹਾਂ ਨੇ ਕਿਹਾ ਕਿ 84 ਦੇ ਕਤਲੇਆਮ 'ਚ ਜੋ ਹੋਰ ਵੀ ਦੋਸ਼ੀ ਹਨ, ਉਨ੍ਹਾਂ ਨੂੰ ਭਾਰਤ ਦੇ ਕਾਨੂੰਨ ਤਹਿਤ ਸਜ਼ਾ ਮਿਲਣੀ ਚਾਹਿਦੀ ਹੈ ਅਤੇ ਸੱਜਣ ਕੁਮਾਰ ਨੂੰ ਸ਼ਰੇਆਮ ਫਾਂਸੀ ਦਿੱਤੀ ਜਾਣੀ ਚਾਹਿਦੀ ਹੈ ਤਾਂ ਜੋ ਭਵਿੱਖ 'ਚ ਕੋਈ ਹੋਰ ਅਜਿਹਾ ਕਤਲੇਆਮ ਕਰਨ ਤੋਂ ਡਰੇ।


author

shivani attri

Content Editor

Related News