ਕਰਤਾਰਪੁਰ ਸਾਹਿਬ : ਹਰਸਿਮਰਤ ਬਾਦਲ ਨੇ ਬਰਤਨ ਮਾਂਜਣ ਦੀ ਨਿਭਾਈ ਸੇਵਾ, ਵੀਡੀਓ
Wednesday, Nov 28, 2018 - 07:12 PM (IST)
ਲਾਹੌਰ/ਜਲੰਧਰ (ਰਮਨਦੀਪ ਸੋਢੀ) : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਚ ਜੂਠੇ ਬਰਤਨ ਮਾਂਜਣ ਦੀ ਸੇਵਾ ਨਿਭਾਈ ਹੈ। ਹਰਸਿਮਰਤ ਵਲੋਂ ਗੁਰਦੁਆਰਾ ਸਾਹਿਬ 'ਚ ਪਹਿਲਾਂ ਇਲਾਹੀ ਬਾਣੀ ਦਾ ਸਰਵਣ ਵੀ ਕੀਤਾ ਗਿਆ। ਇਸ ਦੌਰਾਨ ਹਰਸਿਮਰਤ ਬਾਦਲ ਅਤੇ ਐੱਸ. ਜੀ. ਪੀ. ਸੀ. ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਵਲੋਂ ਗੁਰਦੁਆਰਾ ਸਾਹਿਬ ਵਿਚ ਪੰਗਤ 'ਚ ਬੈਠ ਕੇ ਲੰਗਰ ਛਕਿਆ, ਉਪਰੰਤ ਉਨ੍ਹਾਂ ਸੰਗਤ ਦੇ ਜੂਠੇ ਬਰਤਣ ਸਾਫ ਕਰਨ ਦੀ ਸੇਵਾ ਨਿਭਾਈ।

ਦੱਸਣਯੋਗ ਹੈ ਕਿ ਹਰਸਿਮਰਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਉਦਘਾਟਨ ਲਈ ਆਯੋਜਿਤ ਕੀਤੇ ਗਏ ਪ੍ਰੋਗਰਾਮ ਵਿਚ ਹਿੱਸਾ ਲੈਣ ਪਾਕਿਸਤਾਨ ਗਏ ਹੋਏ ਹਨ।

