ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਨੂੰ ਕਰਨੀ ਪਵੇਗੀ ਦੋ ਬੱਸਾਂ ਦੀ ਸਵਾਰੀ

Friday, Nov 08, 2019 - 06:13 PM (IST)

ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਨੂੰ ਕਰਨੀ ਪਵੇਗੀ ਦੋ ਬੱਸਾਂ ਦੀ ਸਵਾਰੀ

ਜਲੰਧਰ— ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਕੋਰੀਡੋਰ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ 'ਚ ਨਤਮਸਤਕ ਹੋਣ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਮੁਫਤ ਬੱਸ ਸੇਵਾ ਉਪਲੱਬਧ ਕਰਵਾਏ ਜਾਵੇਗੀ। ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ 'ਚ ਸਾਢੇ ਚਾਰ ਕਿਲੋਮੀਟਰ ਦਾ ਰਸਤਾ ਹੈ। ਲਾਲ ਰੰਗ ਦੀਆਂ ਬੱਸਾਂ ਯਾਤਰੀਆਂ ਨੂੰ ਲੈ ਕੇ ਕਰਤਾਰਪੁਰ ਕੋਰੀਡੋਰ ਦੇ ਰਸਤੇ ਰਾਹੀਂ ਗੁਰਦੁਆਰਾ ਤੱਕ ਪਹੁੰਚਾਉਣਗੀਆਂ। ਇਥੋਂ ਹਰੇ ਰੰਗ ਦੀ ਖੱਲ੍ਹੀ ਬੱਸ 'ਚ ਸੰਗਤ ਨੂੰ ਬੈਠਾ ਕੇ ਡਿਊੜੀ ਤੱਕ ਪਹੁੰਚਾਇਆ ਜਾਵੇਗਾ। ਉਥੇ ਹੀ ਜੋ ਯਾਤਰੀ ਪੈਦਲ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਬੱਸ 'ਚ ਬੈਠਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ। 

PunjabKesari

ਦੱਸਣਯੋਗ ਹੈ ਕਿ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਪਾਕਿਸਤਾਨ ਨੇ ਆਪਣੀਆਂ ਤਿਆਰੀਆਂ ਆਖਰੀ ਪੜਾਅ 'ਚ ਪਹੁੰਚਾ ਦਿੱਤੀਆਂ ਹਨ। ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਇਸ ਦੇ ਪਾਕਿਸਤਾਨ ਸਰਕਾਰ ਨੇ ਟਰਾਂਸਪੋਰਟ ਲਈ ਉੱਚਿਤ ਪ੍ਰਬੰਧ ਕੀਤੇ ਹਨ। ਭਾਰਤ ਤੋਂ ਜਾਣ ਵਾਲੀ ਸੰਗਤ ਨੂੰ ਪਾਕਿਸਤਾਨ ਕੋਰੀਡੋਰ ਦੇ ਰਸਤੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਦਰਸ਼ਨ ਕਰਨ ਲਈ ਦੋ ਵਾਰ ਬੱਸ ਬਦਲਣੀ ਪਵੇਗੀ। ਪਾਕਿਸਤਾਨ ਵੱਲੋਂ ਭਾਰਤ ਸਰਹੱਦ ਨਾਲ ਲੱਗਦੀ ਜ਼ੀਰੋ ਲਾਈਨ ਤੋਂ ਸੰਗਤ ਨੂੰ ਲਿਜਾਣ ਲਈ ਲਾਲ ਰੰਗ ਦੀਆਂ ਵਿਸ਼ੇਸ਼ ਬੱਸਾਂ ਤਿਆਰ ਕੀਤੀਆਂ ਗਈਆਂ ਹਨ, ਜਿਸ 'ਤੇ ਇਕ ਪਾਸੇ 'ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ' ਦਾ ਚਿੱਤਰ ਅਤੇ ਦੂਜੇ ਪਾਸੇ ਅੰਗਰੇਜ਼ੀ 'ਚ 'ਵੈਲਕਮ ਟੂ ਸ੍ਰੀ ਕਰਤਾਰਪੁਰ ਸਾਹਿਬ' ਲਿਖਿਆ ਹੈ।  

ਇਨ੍ਹਾਂ ਬੱਸਾਂ ਲਈ ਪਾਕਿਸਤਾਨ ਸਰਕਾਰ ਨੇ ਤਜ਼ਰਬੇਕਾਰ ਚਾਲਕਾਂ ਨੂੰ ਰੱਖਿਆ ਹੈ। ਇਹ ਲਾਲ ਰੰਗ ਦੀਆਂ ਬੱਸਾਂ ਕਰਤਾਰਪੁਰ ਕੋਰੀਡੋਰ ਤੋਂ ਲੈ ਕੇ ਭਾਰਤੀ ਸਰਹੱਦ ਤੱਕ ਆਉਂਦੀ ਜਾਂਦੀਆਂ ਰਹਿਣਗੀਆਂ। ਉਥੇ ਹੀ ਜੇਕਰ ਸੰਗਤ ਦਾ ਰੁਝਾਨ ਜ਼ਿਆਦਾ ਰਿਹਾ ਤਾਂ ਵਾਧੂ ਬੱਸਾਂ ਵੀ ਲਗਾਈਆਂ ਜਾ ਸਕਦੀਆਂ ਹਨ। ਹਾਲਾਂਕਿ ਉਥੇ ਨਿੱਜੀ ਟਰਾਂਸਪੋਰਟ ਦੀਆਂ ਬੱਸਾਂ ਨਹੀਂ ਚਲਾਈਆਂ ਜਾਣਗੀਆਂ। ਡਿਊੜੀ ਦੇ ਲਈ ਜੋ ਬੱਸਾਂ ਲਗਾਈਆਂ ਗਈਆਂ ਹਨ, ਉਹ ਬਿਲਕੁਲ ਖੁੱਲ੍ਹੀਆਂ ਹਨ। ਇਨ੍ਹਾਂ ਬੱਸਾਂ ਨੂੰ 9 ਨਵੰਬਰ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ।


author

shivani attri

Content Editor

Related News