ਜੈਕਾਰਿਆਂ ਦੀ ਗੂੰਜ ਨਾਲ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਖੋਲ੍ਹੇ ਗਏ ਕਪਾਟ (ਦੇਖੋ ਤਸਵੀਰਾਂ)

05/25/2017 7:02:51 PM

ਉਤਰਾਖੰਡ/ਜਲੰਧਰ— ਅੱਜ ਯਾਨੀ ਵੀਰਵਾਰ ਨੂੰ ਸਿੱਖਾਂ ਦੇ ਧਾਰਮਿਕ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਸਵੇਰੇ 9 ਵਜੇ ਤੋਂ ਖੋਲ੍ਹ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਗੋਬਿੰਦਘਾਟ ਗੁਰਦੁਆਰੇ ਤੋਂ 5 ਪਿਆਰਿਆਂ ਦੀ ਅਗਵਾਈ ਹੇਠ ''ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ'' ਦੇ ਜੈਕਾਰਿਆਂ ਦੀ ਗੂੰਜ ਨਾਲ ਪਹਿਲਾ ਜੱਥਾ ਰਵਾਨਾ ਕੀਤਾ ਗਿਆ। ਖਾਸ ਤੌਰ ''ਤੇ ਉਤਰਾਖੰਡ ਦੇ ਟੂਰਸਿਟ ਮੰਤਰੀ ਸਤਪਾਲ ਮਹਾਰਾਜ ਨੇ ਸ਼ਿਰਕਤ ਕਰਦਿਆਂ ਜੱਥੇ ਨੂੰ ਪਰੰਪਰਾ ਮੁਤਾਬਕ ਸਿਰਪਾਓ ਦੇ ਕੇ ਅਗਲੇ ਪੜਾਅ ਗੋਬਿੰਦ ਧਾਮ ਲਈ ਰਵਾਨਾ ਕੀਤਾ। ਇਸ ਤੋਂ ਪਹਿਲਾਂ ਗੁਰਦੁਆਰਾ ਗੋਬਿੰਦਘਾਟ ਵਿਖੇ 5 ਪਿਆਰਿਆਂ ਦੀ ਅਗਵਾਈ ''ਚ ਸ੍ਰੀ ਅਖੰਡ ਪਾਠ ਸਾਹਿਬ ਦੀ ਦੇ ਭੋਗ ਪਾਏ ਗਏ ਅਤੇ ਕੀਰਤਨ ਵੀ ਕੀਤਾ ਗਿਆ। ਇਸ ਤੋਂ ਬਾਅਦ ਮੁੱਖ ਮੰਤਰੀ ਭਾਈ ਮਿਲਾਪ ਸਿੰਘ ਵੱਲੋਂ ਯਾਤਰਾ ਲਈ ਸ਼ੁਰੂਆਤ ਦੀ ਅਰਦਾਸ ਕੀਤੀ ਅਤੇ ਹੁਕਮਨਾਮਾ ਲਿਆ। ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਦੇ ਪ੍ਰਧਾਨ ਜਨਮ ਸਿੰਘ, ਉੱਪ ਪ੍ਰਧਾਨ ਨਰਦਿੰਰਜੀਤ ਸਿੰਘ ਬਿੰਦੂਰਾ ਅਤੇ ਮੈਨੇਜਰ ਸੇਵਾ ਸਿੰਘ ਵੱਲੋਂ ਟੂਰਿਸਟ ਮੰਤਰੀ ਸਤਪਾਲ ਮਹਾਰਾਜ ਨੂੰ ਜੀ ਆਇਆਂ ਕਹਿੰਦੇ ਹੋਏ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਤਸਵੀਰ ਇਨ੍ਹਾਂ ਸ੍ਰੀ ਸਾਹਿਬ ਵੱਲੋਂ ਲਈ ਅਤੇ ਸਿਰਪਾਓ ਦੇ ਕੇ ਸਨਮਾਨਤ ਕੀਤਾ ਗਿਆ। ਇਸ ਦੌਰਾਨ ਨਰਿੰਦਰਜੀਤ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਦੁਪਹੀਆ ਵਾਹਨਾਂ ''ਤੇ ਆਉਣ ਤੋਂ ਗੁਰੇਜ਼ ਕਰਨ ਤਾਂ ਜੋ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਯਾਤਰੀਆਂ ਦੀ ਰਿਹਾਇਸ਼ ਲਈ ਗੁਰਦੁਆਰਾ ਸ੍ਰੀ ਰਿਸ਼ੀਕੇਸ਼, ਗੁਰਦੁਆਰਾ ਜੋਸ਼ੀ ਮੱਠ, ਗੁਰਦੁਆਰਾ ਗੋਬਿੰਦ ਘਾਟ, ਗੁਰਦੁਆਰਾ ਗੋਬਿੰਦਧਾਮ ਵਿਖੇ ਪੁਖਤਾ ਪ੍ਰਬੰਧ ਕੀਤੇ ਗਏ ਹਨ। 
ਆਉਣ ਜਾਣ ਵਾਲੇ ਲੋਕਾਂ ਲਈ ਬਾਓਮੈਟ੍ਰਿਕ ਰਜਿਸਟਰੇਸ਼ਨ ਜ਼ਰੂਰੀ ਕੀਤੀ ਗਈ ਹੈ। ਇਸ ਦੇ ਬਿਨਾਂ ਕਿਸੇ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ। ਗੋਬਿੰਦਘਾਟ ''ਚ ਵੀ ਬਾਓਮ੍ਰੈਟਿਕ ਸਹੂਲਤ ਉਪਲੱਬਧ ਕਰਵਾਈ ਗਈ ਹੈ। ਇਸ ਦੇ ਨਾਲ ਹੀ ਯਾਤਰਾ ''ਤੇ ਜਾਣ ਵਾਲਿਆਂ ਦੀ ਮੈਡੀਕਲ ਜਾਂਚ ਵੀ ਹੋ ਰਹੀ ਹੈ। 
ਜ਼ਿਕਰਯੋਗ ਹੈ ਕਿ ਦੋ ਦਿਨਾਂ ''ਚ 5 ਹਜ਼ਾਰ ਸ਼ਰਧਾਲੂਆਂ ਨੇ ਰਜਿਸਟਰੇਸ਼ਨ ਕਰਵਾਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਬੀਤੇ ਸਾਲ ਤੋਂ ਵੱਧ ਤੀਰਥ ਯਾਤਰੀ ਇਸ ਸਾਲ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਆਉਣਗੇ। ਬੱਸਾਂ ਦੀ ਕਮੀ ਹੋਣ ਦੇ ਬਾਵਜੂਦ ਵੀ ਤੀਰਥ ਯਾਤਰੀਆਂ ਲਈ ਬੱਸਾਂ ਦੀ ਵਿਵਸਥਾ ਕੀਤੀ ਗਈ ਹੈ। ਦੱਸਣਯੋਗ ਹੈ ਕਿ ਸਾਲ 2013 ''ਚ ਕੁਦਰਤੀ ਆਫਤ ਕਾਰਨ ਭਿਆਨਕ ਤਰਾਸਦੀ ਹੋਈ ਸੀ, ਜਿਸ ਦੇ ਕਾਰਨ ਸ੍ਰੀ ਹੇਮਕੁੰਟ ਯਾਤਰਾ ਕਾਫੀ ਪ੍ਰਭਾਵਿਤ ਹੋਈ ਸੀ ਪਰ ਇਸ ਦੌਰਾਨ 1 ਮਹੀਨੇ ਬਾਅਦ ਹੀ ਸੰਗਤਾਂ ਦੇ ਪ੍ਰਬੰਧਕ ਕਮੇਟੀ ਦੇ ਉਤਸ਼ਾਹ ਸਦਕਾ ਵੱਡੇ ਪੱਧਰ ''ਤੇ ਕਾਰ ਕਰਕੇ ਮੁੜ 21 ਸਤੰਬਰ 2013 ਨੂੰ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਸੀ।


Related News