'ਸ੍ਰੀ ਹੇਮਕੁੰਟ ਸਾਹਿਬ' ਦੇ ਸਰੋਵਰ 'ਚ ਆਸਥਾ ਦੀ ਚੁੱਭੀ, ਪੁੱਜੀਆਂ 42 ਹਜ਼ਾਰ ਸੰਗਤਾਂ

Friday, Jun 07, 2019 - 10:27 AM (IST)

'ਸ੍ਰੀ ਹੇਮਕੁੰਟ ਸਾਹਿਬ' ਦੇ ਸਰੋਵਰ 'ਚ ਆਸਥਾ ਦੀ ਚੁੱਭੀ, ਪੁੱਜੀਆਂ 42 ਹਜ਼ਾਰ ਸੰਗਤਾਂ

ਚੰਡੀਗੜ੍ਹ : ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਹੁਣ ਤੱਕ 42 ਹਜ਼ਾਰ ਸੰਗਤਾਂ ਨੇ ਮੱਥਾ ਟੇਕ ਲਿਆ ਹੈ। ਸ੍ਰੀ ਹੇਮਕੁੰਟ ਸਰੋਵਰ ਪੂਰੀ ਤਰ੍ਹਾਂ ਬਰਫ ਨਾਲ ਢਕਿਆ ਹੋਇਆ ਹੈ। ਇਸ ਵਾਰ ਸਭ ਤੋਂ ਜ਼ਿਆਦਾ ਬਰਫ ਹੋਣ ਦੇ ਬਾਵਜੂਦ ਵੀ ਭਾਰੀ ਗਿਣਤੀ 'ਚ ਸੰਗਤਾਂ ਪੁੱਜ ਰਹੀਆਂ ਹਨ। ਜ਼ਿਆਦਾ ਬਰਫ ਹੋਣ ਕਾਰਨ ਇਸ ਵਾਰ ਸ੍ਰੀ ਹੇਮਕੁੰਟ ਮੈਨਜਮੈਂਟ ਟਰੱਸਟ ਵਲੋਂ 25 ਮਈ ਦੀ ਥਾਂ 1 ਜੂਨ ਨੂੰ ਗੁਰਦੁਆਰਾ ਸਾਹਿਬ ਦੇ ਦੁਆਰ ਖੋਲ੍ਹੇ ਗਏ ਸਨ।

ਇੱਥੇ ਜਾਣ ਵਾਲੀਆਂ ਸੰਗਤਾਂ ਪਵਿੱਤਰ ਸਰੋਵਰ 'ਚ ਇਸ਼ਨਾਨ ਜ਼ਰੂਰ ਕਰਦੀਆਂ ਹਨ। 1 ਜੂਨ ਨੂੰ ਇੱਥੇ ਤਾਪਮਾਨ ਇਕ ਡਿਗਰੀ ਦੇ ਕਰੀਬ ਸੀ। ਇਸ ਦੇ ਬਾਵਜੂਦ ਸੈਂਕੜਿਆਂ ਦੀ ਗਿਣਤੀ 'ਚ ਪੁੱਜੀਆਂ ਸੰਗਤਾਂ ਨੇ ਬਰਫ ਨਾਲ ਭਰੇ ਸਰੋਵਰ 'ਚ ਇਸ਼ਨਾਨ ਕੀਤਾ। ਤਾਪਮਾਨ ਭਾਵੇਂ ਘੱਟ ਹੋਵੇ ਜਾਂ ਜ਼ਿਆਦਾ, ਆਸਥਾ ਦੀ ਚੁੱਭੀ ਲਾਉਂਦੀਆਂ ਸੰਗਤਾਂ ਦੇ ਚਿਹਰੇ 'ਤੇ ਖੁਸ਼ੀ ਝਲਕਦੀ ਰਹਿੰਦੀ ਹੈ। ਇੱਥੇ ਸਰੋਵਰ ਦੇ ਥੋੜ੍ਹੇ ਹਿੱਸੇ 'ਚੋਂ ਬਰਫ ਨੂੰ ਹਟਾ ਕੇ ਇਸ਼ਨਾਨ ਕਰਨ ਦੀ ਥਾਂ ਬਣਾਈ ਗਈ ਹੈ, ਜਿੱਥੇ ਸ਼ਰਧਾਲੂ ਡੁਬਕੀ ਲਾਉਂਦੇ ਹਨ।


author

Babita

Content Editor

Related News