ਅਲੌਕਿਕ ਨਜ਼ਾਰਾ : ਸ੍ਰੀ ਹਰਿਮੰਦਰ ਸਾਹਿਬ 'ਚ ਫੁੱਲਾਂ ਤੇ ਇੱਤਰ ਨਾਲ ਮਨਾਇਆ ਗਿਆ ਹੋਲਾ-ਮਹੱਲਾ (ਵੀਡੀਓ)

Saturday, Mar 03, 2018 - 11:53 AM (IST)

ਅੰਮ੍ਰਿਤਸਰ — ਸ੍ਰੀ ਹਰਿਮੰਦਰ ਸਾਹਿਬ 'ਚ ਹੋਲੇ-ਮਹੱਲੇ ਦਾ ਤਿਉਹਾਰ ਸ਼ਰਧਾਲੂਆਂ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ।
ਗੁਲਾਬ ਦੇ ਫੁੱਲਾਂ ਤੇ ਇੱਤਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੋਲੀ ਖੇਡੀ ਗਈ। ਵੱਡੀ ਗਿਣਤੀ 'ਚ ਸ੍ਰੀ ਦਰਬਾਰ ਸਾਹਿਬ ਪਹੁੰਚੀ ਸਿੱਖ ਸੰਗਤ ਨੇ ਹੋਲੀ ਦੇ ਰੰਗਾਂ ਦੀ ਜਗ੍ਹਾ ਫੁੱਲਾਂ ਤੇ ਇੱਤਰ ਦਾ ਇਸਤੇਮਾਲ ਕੀਤਾ। ਇਸ ਮੌਕੇ ਸ੍ਰੀ ਹਰਿੰਮਦਰ ਸਾਹਿਬ 'ਚ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਿਆ।


Related News