ਚੋਣ ਪ੍ਰਚਾਰ ਤੋਂ ਫਾਰਗ ਹੋ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਇਆ ਬਾਦਲ ਜੋੜਾ (ਵੀਡੀਓ)

Saturday, May 18, 2019 - 06:44 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ 'ਚ ਲੋਕ ਸਭਾ ਚੋਣਾਂ ਦਾ ਪ੍ਰਚਾਰ ਬੰਦ ਹੋ ਚੁੱਕਾ ਹੈ, ਜਨਤਾ ਨੂੰ ਆਪਣੇ ਵੱਲ ਖਿੱਚਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾਉਣ ਤੋਂ ਬਾਅਦ ਸਿਆਸੀ ਲੀਡਰ ਸ਼ਾਂਤ ਹੋ ਗਏ ਹਨ। ਚੋਣ ਪ੍ਰਚਾਰ ਦੀ ਭੱਜ-ਨੱਠ ਤੇ ਟੈਸ਼ਨ ਤੋਂ ਫਾਰਗ ਹੋ ਸਾਬਕਾ ਉਪ ਮੁੱਖ ਮੰਤਰੀ ਤੇ ਫਿਰੋਜ਼ਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ।  ਇਸ ਦੌਰਾਨ ਉਨ੍ਹਾਂ ਦੀ ਪਤਨੀ ਅਤੇ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਵੀ ਉਨ੍ਹਾਂ ਦੇ ਨਾਲ ਸਨ। 

PunjabKesari
ਬਾਦਲ ਜੋੜੇ ਨੇ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਵਿਚ ਬੈਠ ਕੇ ਗੁਰਬਾਣੀ ਸੁਣੀ। ਹਾਲਾਂਕਿ ਇਸ ਦੌਰਾਨ ਦੋਵਾਂ ਆਗੂਆਂ ਨੇ ਮੀਡੀਆ ਤੋਂ ਲਗਾਤਾਰ ਦੂਰੀ ਬਣਾਈ ਰੱਖੀ ਅਤੇ ਦੋਵੇਂ ਸਿਰਫ ਗੁਰੂ ਚਰਨਾਂ ਦੀ ਓਟ ਆਸਰਾ ਲੈਂਦੇ ਨਜ਼ਰ ਆਏ। 


author

Gurminder Singh

Content Editor

Related News