ਸ੍ਰੀ ਹਰਿਮੰਦਰ ਸਾਹਿਬ ''ਚ ਟਿਕ-ਟਾਕ ਬਣਾਉਣਾ ਪਿਆ ਮਹਿੰਗਾ

Sunday, Apr 28, 2019 - 07:03 PM (IST)

ਸ੍ਰੀ ਹਰਿਮੰਦਰ ਸਾਹਿਬ ''ਚ ਟਿਕ-ਟਾਕ ਬਣਾਉਣਾ ਪਿਆ ਮਹਿੰਗਾ

ਅੰਮ੍ਰਿਤਸਰ (ਸੁਮਿਤ) : ਟਿਕ-ਟਾਕ ਦੀ ਸ਼ੌਕੀਨ ਕਹਿ ਲਵੋ ਜਾਂ ਫਿਰ ਇਸ ਦੇ ਰੋਗੀ। ਜੇਕਰ ਤੁਹਾਡੇ ਦਿਮਾਗ 'ਚ ਵੀ ਗੁਰੂ ਘਰ ਜਾ ਕੇ ਅਜਿਹੇ ਫਿਜ਼ੂਲ ਕੰਮ ਕਰਨ ਦਾ ਸ਼ੌਂਕ ਹੈ ਤਾਂ ਜ਼ਰਾ ਇਹ ਖਬਰ ਵੇਖ ਲਵੋ। ਸ੍ਰੀ ਹਰਿਮੰਦਰ ਸਾਹਿਬ ਵਿਖੇ ਅਜਿਹੀ ਵੀਡੀਓ ਬਨਾਉਣ ਵਾਲੇ ਦੋ ਨੌਜਵਾਨਾਂ ਨੂੰ ਗੁਰੂ ਘਰ ਦੇ ਸੇਵਾਦਾਰਾਂ ਵਲੋਂ ਕਾਬੂ ਕਰ ਲਿਆ ਗਿਆ। ਇੰਨਾ ਹੀ ਨਹੀਂ ਸੇਵਾਦਾਰਾਂ ਵਲੋਂ ਉਕਤ ਨੌਜਵਾਨਾਂ ਨੂੰ ਬਾਅਦ ਵਿਚ ਪੁਲਸ ਦੇ ਹਵਾਲੇ ਵੀ ਕਰ ਦਿੱਤਾ ਗਿਆ । 
ਸ੍ਰੀ ਹਰਿਮੰਦਰ ਸਾਹਿਬ ਵਿਚ ਟਿਕ-ਟਾਕ ਬਨਾਉਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕੁਝ ਲੜਕੀਆਂ ਵਲੋਂ ਗੁਰੂ ਘਰ ਵਿਚ ਅਜਿਹੀਆਂ ਵੀਡੀਓ ਬਣਾਉਣ ਦੇ ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਨੇ ਬਾਅਦ ਵਿਚ ਮੁਆਫੀ ਵੀ ਮੰਗ ਲਈ ਸੀ ਪਰ ਇਸ ਵਾਰ ਇਹ ਨੌਜਵਾਨ ਗੁਰੂ ਘਰ ਵਿਚ ਵੀਡੀਓ ਬਣਾਉਂਦੇ ਦਬੋਚੇ ਗਏ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਵਾਰ ਫਿਰ ਗੁਰੂ ਘਰ ਆਉਣ ਵਾਲੀ ਨੌਜਵਾਨ ਸੰਗਤ ਨੂੰ ਅਜਿਹੇ ਵਤੀਰੇ ਤੋਂ ਦੂਰੀ ਬਨਾਉਣ ਦੀ ਅਪੀਲ ਕੀਤੀ ਹੈ।


author

Gurminder Singh

Content Editor

Related News