ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਰੂਸ ਦੇ ਫੌਜ ਮੁਖੀ
Wednesday, Mar 13, 2019 - 06:34 PM (IST)

ਅੰਮ੍ਰਿਤਸਰ (ਸੁਮਿਤ) : ਭਾਰਤ ਦੇ ਦੌਰ 'ਤੇ ਆਏ ਰੂਸ ਦੇ ਫੌਜ ਮੁਖੀ ਕੋਲੋਨਿਲ ਜਨਰਲ ਓਲਿਗ ਸੈਲਿਯੂਕੋਵ ਨੇ ਬੁੱਧਵਾਰ (ਅੱਜ) ਨੂੰ ਸ੍ਰੀ ਹਰਿਮੰਦਰ ਸਾਹਿਬ 'ਚ ਮੱਥਾ ਟੇਕਿਆ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਸੂਚਨਾ ਕੇਂਦਰ ਦੇ ਅਧਿਕਾਰੀਆਂ ਵਲੋਂ ਰੂਸ ਫੌਜ ਮੁਖੀ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਨਤਮਸਤਕ ਹੋਣ ਉਪਰੰਤ ਐੱਸ. ਜੀ. ਪੀ. ਸੀ. ਵਲੋਂ ਜਨਰਲ ਓਲਿਗ ਸੈਲਿਯੂਕੋਵ ਨੂੰ ਸਨਮਾਨਿਤ ਵੀ ਕੀਤਾ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਫੌਜ ਮੁਖੀ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਉਨ੍ਹਾਂ ਨੂੰ ਅਦਭੁੱਤ ਅਹਿਸਾਸ ਹੋਇਆ। ਇਸ ਪਵਿੱਤਰ ਸਥਾਨ 'ਤੇ ਸੰਗਤ ਲੰਮੀ ਕਤਾਰ ਵਿਚ ਖੜ੍ਹੀ ਹੋ ਕੇ ਆਪਣੇ ਗੁਰੂ ਸਾਹਿਬ ਦੇ ਦਰਸ਼ਨ ਕਰਦੀ ਹੈ। ਫੌਜ ਮੁਖੀ ਨੇ ਐੱਸ. ਜੀ. ਪੀ. ਸੀ. ਵਲੋਂ ਕੀਤੇ ਗਏ ਸਹਿਯੋਗ ਅਤੇ ਸਨਮਾਨ ਵੀ ਧੰਨਵਾਦ ਵੀ ਕੀਤਾ।