ਜਾਣੋ ਕਦੋਂ ਸ਼ੁਰੂ ਹੋਇਆ ਸੀ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ, ਕੀ ਹੈ ਇਸ ਦਾ ਇਤਿਹਾਸ

Wednesday, Jun 21, 2023 - 06:47 PM (IST)

ਜਾਣੋ ਕਦੋਂ ਸ਼ੁਰੂ ਹੋਇਆ ਸੀ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ, ਕੀ ਹੈ ਇਸ ਦਾ ਇਤਿਹਾਸ

ਅੰਮ੍ਰਿਤਸਰ : ਪੰਜਾਬ ਵਿਧਾਨ ਸਭਾ ਨੇ ਦੋ ਦਿਨਾ ਵਿਸ਼ੇਸ਼ ਇਜਲਾਸ ਦੇ ਆਖ਼ਰੀ ਦਿਨ ‘ਦਿ ਸਿੱਖ ਗੁਰਦੁਆਰਾ (ਸੋਧ) ਬਿੱਲ- 2023’ ਉੱਤੇ ਰਸਮੀ ਮੋਹਰ ਲਗਾ ਦਿੱਤੀ ਗਈ। ਇਸ ਬਿੱਲ ਦੇ ਕਾਨੂੰਨ ਦਾ ਰੂਪ ਲੈਣ ਨਾਲ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਮੁਫ਼ਤ ਪ੍ਰਸਾਰਨ ਯਕੀਨੀ ਬਣੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਬਿੱਲ ਅੱਜ ਸਦਨ ਵਿਚ ਪੇਸ਼ ਕੀਤਾ, ਜਿਸ ਨੂੰ ਲੈ ਕੇ ਸਦਨ ਵਿਚ ਬਹਿਸ ਵੀ ਹੋਈ। ਆਖ਼ਿਰ ਨੂੰ ਬਿਨਾਂ ਕਿਸੇ ਰੌਲੇ-ਰੱਪੇ ਤੋਂ ਭਾਰੀ ਬਹੁਮਤ ਨਾਲ ‘ਦਾ ਸਿੱਖ ਗੁਰਦੁਆਰਾ (ਸੋਧ) ਬਿੱਲ- 2023’ ਪਾਸ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ : ਪੰਜਾਬ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਲਈ ਖ਼ੁਸ਼ਖਬਰੀ, ਸੂਬਾ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ

ਕੀ ਹੈ ਗੁਰਬਾਣੀ ਪ੍ਰਸਾਰਣ ਦਾ ਇਤਿਹਾਸ

ਸਤੰਬਰ 1959 ਵਿਚ ਦੂਰਦਰਸ਼ਨ ਨੇ ਗੁਰਪੁਰਬਾਂ ਅਤੇ ਹੋਰ ਧਾਰਮਿਕ ਮੌਕਿਆਂ ’ਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਜੂਨ 1984 ਵਿਚ ਆਲ ਇੰਡੀਆ ਰੇਡੀਓ ਵਲੋਂ ਸਾਕਾ ਨੀਲਾ ਤਾਰਾ ਤੋਂ ਬਾਅਦ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਸ਼ੁਰੂ ਕੀਤਾ ਗਿਆ ਸੀ। ਜੋ ਅੱਜ ਵੀ ਨਿਰਵਿਘਨ ਜਾਰੀ ਹੈ। 1998 ਇਕ ਚੈਨਲ, ਪੰਜਾਬੀ ਵਰਲਡ ਨੇ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਸ਼ੁਰੂ ਕੀਤਾ ਸੀ। ਇਹ ਜੁਲਾਈ 1999 ਤੱਕ ਚੱਲਿਆ। ਥੋੜ੍ਹੇ ਸਮੇਂ ਲਈ ਯੂ.ਕੇ. ਅਧਾਰਤ ਖਾਲਸਾ ਵਰਲਡ ਟੀ. ਵੀ. ਅਤੇ ਨਾਰਥ ਇੰਡੀਆ ਟੀ. ਵੀ. ਲਿਮਟਿਡ ਨੇ ਵੀ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕੀਤਾ ਸੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਸਿੱਖ ਗੁਰਦੁਆਰਾ ਐਕਟ ’ਚ ਸੋਧ ਕੀਤੇ ਜਾਣ ’ਤੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ

‘ਦਿ ਟ੍ਰਿਬਿਊਨ’ ਅਖ਼ਬਾਰ ਵਿਚ ਛਪੀ ਖ਼ਬਰ ਮੁਤਾਬਕ ਸਤੰਬਰ 2000 ਵਿਚ ਐੱਸ. ਜੀ. ਪੀ. ਸੀ. ਨੇ ਚੈਨਲ ਈ. ਟੀ. ਸੀ. ਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕਰਨ ਦੀ ਇਜਾਜ਼ਤ ਦਿੱਤੀ। ਇਸ ਦੇ ਬਦਲੇ ਸੈਟੇਲਾਈਟ ਚੈਨਲ ਨੇ 50 ਲੱਖ ਰੁਪਏ ਸਾਲਾਨਾ ਐੱਸ. ਜੀ. ਪੀ. ਸੀ. ਨੂੰ ਸਿੱਖਿਆ ਫੰਡ ਵਿਚ ਦੇਣ ਲਈ ਸਹਿਮਤੀ ਦਿੱਤੀ। 2007 ਈਟੀਸੀ ਨੇ ਟੈਲੀਕਾਸਟ ਅਧਿਕਾਰਾਂ ਨੂੰ ਜੀ-ਨੈਕਸਟ ਮੀਡੀਆ ਪ੍ਰਾਈਵੇਟ ਲਿਮਟਿਡ ਨੂੰ ਟ੍ਰਾਂਸਫਰ ਕਰ ਦਿੱਤਾ, ਉਹ ਕੰਪਨੀ ਜੋ ਪੀ. ਟੀ. ਸੀ. ਚੈਨਲਾਂ ਦੀ ਮਾਲਕ ਹੈ, ਅਧਿਕਾਰਾਂ ਦੇ ਤਬਾਦਲੇ ਨੂੰ ਉਸ ਸਮੇਂ ਦੇ ਐੱਸ. ਜੀ. ਪੀ. ਸੀ. ਮੁਖੀ ਅਤੇ ਕਾਰਜਕਾਰੀ ਪੈਨਲ ਵਲੋਂ ਪ੍ਰਵਾਨਗੀ ਦਿੱਤੀ ਗਈ ਸੀ 24 ਜੁਲਾਈ 2012 ਨੂੰ ਐੱਸ. ਜੀ. ਪੀ. ਸੀ. ਨੇ 11 ਸਾਲਾਂ ਲਈ ਜੀ-ਨੈਕਸਟ ਨਾਲ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਇਕ ਅਟੱਲ, ਨਿਵੇਕਲੇ ਅਤੇ ਵਿਸ਼ਵਵਿਆਪੀ ਪ੍ਰਸਾਰਣ ਅਧਿਕਾਰਾਂ 'ਤੇ ਹਸਤਾਖਰ ਕੀਤੇ। ਇਹ ਸਮਝੌਤਾ 24 ਜੁਲਾਈ ਨੂੰ ਖ਼ਤਮ ਹੋ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਪੈ ਰਹੀ ਤੇਜ਼ ਗਰਮੀ ਦਰਮਿਆਨ ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ, ਇਸ ਤਾਰੀਖ਼ ਨੂੰ ਪਵੇਗਾ ਮੀਂਹ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Gurminder Singh

Content Editor

Related News