ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਜਲੰਧਰ ਜ਼ਿਲ੍ਹੇ 'ਚ ਟਰੈਫਿਕ ਲਈ ਇਹ ਰਹੇਗਾ ਰੂਟ ਪਲਾਨ

Monday, Feb 14, 2022 - 02:16 PM (IST)

ਜਲੰਧਰ (ਵੈੱਬ ਡੈਸਕ)— ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ 16 ਫਰਵਰੀ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। 15 ਫਰਵਰੀ ਨੂੰ ਸ਼ਹਿਰ ’ਚ ਨਗਰ ਕੀਰਤਨ ਕੱਢਿਆ ਜਾਵੇਗਾ। ਇਸੇ ਸਬੰਧ ’ਚ ਨਕੋਦਰ ’ਤੇ ਆਵਾਜਾਈ ਨੂੰ ਲੈ ਕੇ ਟ੍ਰੈਫਿਕ ਪੁਲਸ ਵੱਲੋਂ ਪੁਖ਼ਤਾ ਕਦਮ ਚੁੱਕੇ ਜਾ ਰਹੇ ਹਨ। ਇਥੇ ਦੱਸ ਦੇਈਏ ਕਿ ਜਨਮ ਦਿਹਾੜੇ ਨੂੰ ਲੈ ਕੇ ਦੂਰ-ਦੂਰ ਤੋਂ ਸੰਗਤ ਦਾ ਬੂਟਾ ਮੰਡੀ ਸਥਿਤ ਸ੍ਰੀ ਗੁਰੂ ਰਵਿਦਾਸ ਧਾਮ ’ਚ ਦਰਸ਼ਨ ਲਈ ਆਉਣਾ-ਜਾਣਾ ਸ਼ੁਰੂ ਹੋ ਗਿਆ ਹੈ, ਜਿਸ ਦੇ ਚਲਦਿਆਂ 14 ਫਰਵਰੀ ਤੋਂ ਲੈ ਕੇ 17 ਫਰਵਰੀ ਤੱਕ ਨਕੋਦਰ ਰੋਡ, ਸ਼ਾਹਕੋਟ ਆਦਿ ਉਸ ਪਾਸੇ ਜਾਣ ਵਾਲੇ ਰਸਤੇ ਡਾਇਵਰਟ ਕਰ ਦਿੱਤੇ ਗਏ ਹਨ। ਸ਼ੋਭਾ ਯਾਤਰਾ ਦੌਰਾਨ ਨਕੋਦਰ ਹਾਈਵੇਅ ਅਤੇ ਹੋਰ ਰੂਟਾਂ ਨੂੰ ਵੇਖਦੇ ਹੋਏ ਭਾਰੀ ਗਿਣਤੀ ’ਚ ਪੁਲਸ ਦੀ ਤਾਇਨਾਤੀ ਕੀਤੀ ਗਈ ਹੈ। 

ਇਹ ਵੀ ਪੜ੍ਹੋ: ਰੰਧਾਵਾ ਦੇ ਅਕਾਲੀਆਂ 'ਤੇ ਰਗੜੇ, ਕਿਹਾ-ਪਿੰਡਾਂ 'ਚ ਨਸ਼ਾ ਪਹੁੰਚਾ ਕੇ ਪੰਜਾਬ ਦਾ ਨਾਂ ਕੀਤਾ ਬਦਨਾਮ

PunjabKesari

ਇਹ ਰਸਤੇ ਰਹਿਣਗੇ ਡਾਇਵਰਟ 
ਰਵਿਦਾਸ ਜਯੰਤੀ ਮੌਕੇ 15 ਫਰਵਰੀ ਨੂੰ ਕੱਢੀ ਜਾ ਰਹੀ ਸ਼ੋਭਾ ਯਾਤਰਾ ਨਕੋਦਰ ਰੋਡ ਤੋਂ ਸ਼ੁਰੂ ਹੁੰਦੇ ਹੋਏ ਗੁਰੂ ਰਵਿਦਾਸ ਚੌਂਕ, ਡਾ. ਬੀ. ਆਰ. ਅੰਬੇਡਕਰ ਚੌਂਕ ਨਾਲ ਸਬੰਧਤ ਚੌਂਕਾਂ ਤੋਂ ਹੁੰਦੇ ਹੋਏ ਗੁਰੂ ਰਵਿਦਾਸ ਧਾਮ ਭਵਨ ’ਚ ਆ ਕੇ ਸਮਾਪਤ ਹੋਵੇਗੀ। ਇਸ ਤਿੰਨ ਦਿਨਾਂ ਤਿਉਹਾਰ ਦੌਰਾਨ ਰਸਤਿਆਂ ਨੂੰ ਡਾਇਵਰਟ ਕੀਤਾ ਗਿਆ ਹੈ ਤਾਂਕਿ ਆਉਣ-ਜਾਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ। 
ਇਸੇ ਦੇ ਚਲਦਿਆਂ ਨਕੋਦਰ ਵੱਲ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਜਾਣਗੇ। ਦੂਜੇ ਪਾਸੇ ਨਕੋਦਰ-ਸ਼ਾਹਕੋਟ ਤੋਂ ਆਉਣ-ਜਾਣ ਵਾਲੇ ਰਾਹਗੀਰਾਂ ਅਤੇ ਵਾਹਨ ਚਾਲਕ ਸਤਲੁਜ ਚੌਂਕ, ਸਮਰਾ ਚੌਂਕ, ਕੂਲ ਰੋਡ, ਟ੍ਰੈਫਿਕ ਸਿਗਨਲ ਅਰਬਨ ਅਸਟੇਟ-2, ਸਿਟੀ ਇੰਸਟੀਚਿਊਟ ਵਾਇਆ ਪਿੰਡ ਪ੍ਰਤਾਪਪੁਰਾ ਰੂਟ ਦਾ ਇਸਤੇਮਾਲ ਕਰਨਗੇ। ਵਡਾਲਾ ਚੌਂਕ ਵਾਇਆ ਗੁਰੂ ਰਵਿਦਾਸ ਚੌਂਕ, ਨਕੋਦਰ ਚੌਂਕ ਰੋਡ ’ਤੇ ਹਰ ਤਰ੍ਹਾਂ ਦੇ ਵਾਹਨਾਂ ’ਤੇ ਰੋਕ ਲਗਾ ਦਿੱਤੀ ਗਈ ਹੈ। 

ਇਹ ਵੀ ਪੜ੍ਹੋ:   PM ਮੋਦੀ ਦੀ ਰੈਲੀ ਨੂੰ ਲੈ ਕੇ ਜਲੰਧਰ ਸ਼ਹਿਰ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ, ਚੱਪੇ-ਚੱਪੇ ’ਤੇ ਫ਼ੋਰਸ ਤਾਇਨਾਤ

ਪਾਰਕਿੰਗ ਲਈ ਇਹ ਥਾਵਾਂ ਨਿਰਧਾਰਿਤ 
ਟ੍ਰੈਫਿਕ ਪੁਲਸ ਵੱਲੋਂ ਪਾਰਕਿੰਗ ਲਈ ਜਗ੍ਹਾ ਨਿਰਧਾਰਿਤ ਕੀਤੀ ਗਈ ਹੈ। ਮਾਤਾ ਰਾਣੀ ਚੌਂਕ, ਬਬਰੀਕ ਚੌਂਕ, ਡਾ. ਅੰਬੇਡਕਰ ਭਵਨ ਮੋੜ ਨਕੋਦਰ ਰੋਡ, ਟੀ-ਪੁਆਇੰਟ, ਖ਼ਾਲਸਾ ਸਕਲ, ਨਕੋਦਰ ਰੋਡ, ਡਾ. ਭੀਮਰਾਓ ਅੰਬੇਡਕਰ ਚੌਂਕ, ਗੁਰੂ ਅਮਰਦਾਸ ਚੌਂਕ, ਅਰਬਨ ਅਸਟੇਟ ਫੇਜ਼-2, ਟ੍ਰੈਫਿਕ ਲਾਈਟਾਂ, ਟੀ-ਪੁਆਇੰਟ ਨਜ਼ਦੀਕ ਕੋਠੀ ਪਵਨ ਟੀਨੂੰ ਵੱਲ, ਪ੍ਰਤਾਪਪੁਰਾ ਚੌਂਕ, ਵਡਾਲਾ ਚੌਂਕ, ਗੁਰੂ ਰਵਿਦਾਸ ਚੌਂਕ, ਘਈ ਹਸਪਪਤਾਲ ਦੇ ਨੇੜੇ, ਤਿਲਕ ਨਗਰ ਰੋਡ, ਨਜ਼ਦੀਕ ਵਡਾਲਾ ਪਿੰਡ ਬਾਗ, ਬੂਟਾ ਪਿੰਡ ਨਜ਼ਦੀਕ ਚਾਰਾ ਮੰਡੀ, ਮੈਨਬ੍ਰੋ ਚੌਂਕ, ਬਾਵਾ ਸ਼ੂ ਫੈਕਟਰੀ ਮੋੜ, ਸਿਧਾਰਥ ਨਗਰ ਰੋਡ ਨਜ਼ਦੀਕ ਘੁੱਲੇ ਦੀ ਚੱਕੀ ਰਸਤਿਆਂ ਨੂੰ ਪਾਰਕਿੰਗ ਲਈ ਚੁਣਿਆ ਗਿਆ ਹੈ, ਜਿੱਥੇ ਵਾਹਨਾਂ ਦੀ ਪਾਰਕਿੰਗ ਕੀਤੀ ਜਾ ਸਕੇ। ਉਥੇ ਹੀ ਟਰੈਫਿਕ ਸਬੰਧੀ ਸ਼ਿਕਾਇਤ ਅਤੇ ਜਾਣਕਾਰੀ ਲੈਣ ਲਈ ਟਰੈਫਿਕ ਪੁਲਸ ਦੇ ਹੈਲਪਲਾਈਨ ਨੰਬਰ 0181-2227296 ਅਤੇ 1073 ਨੰਬਰ 'ਤੇ ਕਾਲ ਕੀਤੀ ਜਾ ਸਕਦੀ ਹੈ। 

ਇਹ ਵੀ ਪੜ੍ਹੋ: ਜਲੰਧਰ ਆਉਣ-ਜਾਣ ਵਾਲਿਆਂ ਲਈ ਅਹਿਮ ਖ਼ਬਰ, ਮੇਨ ਹਾਈਵੇਅ ਸਣੇ 3 ਦਿਨ ਬੰਦ ਮਿਲਣਗੇ ਕਈ ਰਸਤੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


 


shivani attri

Content Editor

Related News