ਸ੍ਰੀ ਗੁਰੂ ਰਵਿਦਾਸ ਗੁਰਪੁਰਬ: ਜਲੰਧਰ ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ

02/06/2020 4:48:30 PM

ਜਲੰਧਰ (ਵਰੁਣ)— ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ 'ਚ 9 ਫਰਵਰੀ ਨੂੰ ਰਾਜ ਪੱਧਰੀ ਸਮਾਗਮ ਸ੍ਰੀ ਗੁਰੂ ਰਵਿਦਾਸ ਭਵਨ ਲਿੰਕ ਰੋਡ ਨੇੜੇ ਟੀ-ਪੁਆਇੰਟ ਨਕੋਦਰ ਰੋਡ ਵਿਖੇ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ 7 ਫਰਵਰੀ ਤੋਂ 9 ਫਰਵਰੀ ਤੱਕ ਸਤਿਗੁਰੂ ਰਵਿਦਾਸ ਧਾਮ ਬੂਟਾਮੰਡੀ, ਨਕੋਦਰ ਰੋਡ ਜਲੰਧਰ ਵਿਖੇ ਸਮਾਗਮ ਹੋਣੇ ਹਨ। ਪ੍ਰਕਾਸ਼ ਦਿਹਾੜੇ ਦੇ ਸਬੰਧ 'ਚ 8 ਫਰਵਰੀ ਨੂੰ ਸ਼ਹਿਰ 'ਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ, ਜੋ ਕਿ ਸਤਿਗੁਰੂ ਰਵਿਦਾਸ ਧਾਮ ਬੂਟਾਮੰਡੀ ਤੋਂ ਸ਼ੁਰੂ ਹੋ ਕੇ ਵਾਇਆ ਗੁਰੂ ਰਵਿਦਾਸ ਚੌਕ, ਜੋਤੀ ਚੌਕ, ਮਿਲਾਪ ਚੌਕ,ਬਸਤੀ ਅੱਡਾ ਸਮੇਤ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਸਤਿਗੁਰੂ ਰਵਿਦਾਸ ਧਾਮ-ਬੂਟਾਮੰਡੀ ਵਿਖੇ ਪੁੱਜ ਕੇ ਖਤਮ ਹੋਵੇਗੀ। ਨਿਕਲਣ ਵਾਲੀ ਸ਼ੋਭਾ ਯਾਤਰਾ ਨੂੰ ਧਿਆਨ 'ਚ ਰੱਖਦੇ ਹੋਏ ਟਰੈਫਿਕ ਪੁਲਸ ਕਮਿਸ਼ਨਰੇਟ ਜਲੰਧਰ ਵੱਲੋਂ ਟਰੈਫਿਕ ਪੁਲਸ ਡਾਇਵਰਸ਼ਨਾਂ ਸਮੇਤ ਵਾਹਨਾਂ ਦੀ ਪਾਰਕਿੰਗ ਸਥਾਨਾਂ ਦਾ ਪ੍ਰਬੰਧ ਕੀਤਾ ਗਿਆ ਹੈ। 

ਜਾਣੋ 7 ਤੋਂ 9 ਫਰਵਰੀ ਤੱਕ ਟਰੈਫਿਕ ਡਾਇਵਰਸ਼ਨਾਂ ਸਮੇਤ ਪਾਰਕਿੰਗ ਸਥਾਨਾਂ ਦਾ ਵੇਰਵਾ
ਪ੍ਰਤਾਪਪੁਰਾ ਮੋੜ, ਵਡਾਲਾ ਚੌਕ, ਸ੍ਰੀ ਗੁਰੂ ਰਵਿਦਾਸ ਚੌਕ, ਨੇੜੇ ਘਈ ਹਸਪਤਾਲ, ਤਿਲਕ ਨਗਰ ਰੋਡ ਨੇੜੇ ਵਡਾਲਾ ਪਿੰਡ ਬਾਗ, ਬਟਾਪਿੰਡ ਮੋੜ ਨੇੜੇ ਚਾਰਾਮੰਡੀ, ਮੈਂਨਬ ਚੌਕ, ਮੋੜ ਬਾਵਾ ਸ਼ੂਜ਼ ਫੈਕਟਰੀ, ਜੱਗੂ ਚੌਕ (ਸਿਧਾਰਥ ਨਗਰ ਰੋਡ ਨੇੜੇ ਘੁੱਲੇ ਦੀ ਚੱਕੀ), ਮਾਤਾ ਰਾਣੀ ਚੌਕ, ਬਬਰੀਕ ਚੌਕ, ਡਾਕਟਰ ਅੰਬੇਦਕਰ ਭਵਨ ਮੋੜ ਨਕੋਦਰ ਰੋਡ, ਟੀ-ਪੁਆਇੰਟ ਖਾਲਸਾ ਸਕੂਲ ਨਕੋਦਰ ਰੋਡ, ਨਕੋਦਰ ਚੌਕ, ਗੁਰੂ ਅਮਰਦਾਸ ਚੌਕ, ਸਮਰਾ ਚੌਕ ਵਿਖੇ ਉਕਤ ਤਰੀਕਾਂ ਅਨੁਸਾਰ ਮੇਲੇ ਦੀ ਸਮਾਪਤੀ ਤੱਕ ਜਲੰਧਰ ਸ਼ਹਿਰ ਤੋਂ ਨਕੋਦਰ-ਸ਼ਾਹਕੋਟ ਸਾਈਡ ਨੂੰ ਜਾਣ ਵਾਲੇ ਸਾਰੇ ਵਾਹਨ ਅਤੇ ਸਵਾਰੀ ਬੱਸਾਂ ਸਤਲੁਜ ਚੌਕ, ਸਮਰਾ ਚੌਕ, ਕੂਲ ਰੋਡ, ਟਰੈਫਿਕ ਸਿਗਨਲ ਲਾਈਟਾਂ ਅਰਬਨ ਅਸਟੇਟ ਫੇਜ਼-2-ਸੀ. ਟੀ. ਇੰਸਟੀਚਿਊਟ ਵਾਇਆ ਪਿੰਡ ਪ੍ਰਤਾਪਪੁਰਾ-ਨਕੋਦਰ ਰੂਟ ਦਾ ਇਸਤੇਮਾਲ ਕਰਨਗੇ। ਵਡਾਲਾ ਚੌਕ ਵਾਇਆ ਸ੍ਰੀ ਗੁਰੂ ਰਵਿਦਾਸ ਚੌਕ, ਨਕੋਦਰ ਚੌਕ ਰੋਡ ਹਰ ਤਰ੍ਹਾਂ ਦੇ ਵਾਹਨਾਂ ਦੀ ਆਵਾਜਾਈ ਲਈ ਮੁਕੰਮਲ ਰੂਪ ਨਾਲ ਬੰਦ ਰਹਿਣਗੇ। 

PunjabKesari

ਪਾਰਕਿੰਗ ਵਾਲੀਆਂ ਥਾਵਾਂ 
ਰਾਮਾਮੰਡੀ ਨਕੋਦਰ ਰੋਡ, ਲਾਇਲਪੁਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮਾਤਾ ਰਾਣੀ ਚੌਕ ਮਾਡਲ ਹਾਊਸ ਵਾਲੀ ਸਾਈਡ ਅਤੇ ਮੈਨਬਰੋ ਚੌਕ ਤੋਂ ਬੀ. ਐੱਸ. ਐੱਨ. ਐੱਲ. ਐਕਸਚੇਂਜ ਦੇ ਦੋਵਾਂ ਪਾਸੇ ਵਾਹਨ ਪਾਰਕ ਕੀਤੇ ਜਾਣਗੇ। 

ਸ਼ੋਭਾ ਯਾਤਰਾ ਦੇ ਦਿਨ ਇਹ ਰਹੇਗਾ ਟਰੈਫਿਕ ਡਾਇਵਰਸ਼ਨ ਦਾ ਵੇਰਵਾ
ਟਰੈਫਿਕ ਡਾਇਵਰਸ਼ਨਾਂ ਦਾ ਵੇਰਵਾ ਪ੍ਰਤਾਪਪੁਰਾ ਮੋੜ, ਵਡਾਲਾ ਚੌਕ, ਟਰੈਫਿਕ ਸਿਗਨਲ ਲਾਈਟਾਂ, ਅਰਬਨ ਅਸਟੇਟ ਫੇਜ਼-2, ਟੀ-ਪੁਆਇੰਟ ਨੇੜੇ ਕੋਠੀ ਸ੍ਰੀ ਪਵਨ ਟੀਨੂੰ, ਗੁਰੂ ਰਵਿਦਾਸ ਚੌਕ, ਨੇੜੇ ਘਈ ਹਸਪਤਾਲ, ਤਿਲਕ ਨਗਰ ਰੋਡ ਨੇੜੇ ਵਡਾਲਾ ਪਿੰਡ ਬਾਗ, ਬੂਟਾਪਿੰਡ ਮੋੜ ਨੇੜੇ ਚਾਰਾਮੰਡੀ, ਮੈਨਬਰੋ ਚੌਕ, ਮੋੜ ਬਾਵਾ ਸ਼ੂਜ਼ ਫੈਕਟਰੀ, ਜੱਗੂ ਚੌਕ (ਸਿਧਾਰਥ ਨਗਰ ਰੋਡ ਨੇੜੇ ਘੱਲੇ ਦੀ ਚੱਕੀ), ਮਾਤਾ ਰਾਣੀ ਚੌਕ, ਬਬਰੀਕ ਚੌਕ, ਡਾਕਟਰ ਅੰਬੇਦਕਰ ਭਵਨ ਮੋੜ ਨਕੋਦਰ ਰੋਡ, ਟੀ-ਪੁਆਇੰਟ ਖਾਲਸਾ ਸਕੂਲ ਨਕੋਦਰ ਰੋਡ, ਮੋੜ ਅਵਤਾਰ ਨਗਰ, ਨਕੋਦਰ ਚੌਕ, ਗੁਰੂ ਅਮਰਦਾਸ ਚੌਕ, ਮੋੜ ਰੈਡਕਰਾਸ ਭਵਨ, ਗੁਰੂ ਨਾਨਕ ਮਿਸ਼ਨ ਚੌਕ, ਸਮਰਾ ਚੌਕ, ਏ. ਪੀ. ਜੇ. ਕਾਲਜ ਦੇ ਸਾਹਮਣੇ, ਕਪੂਰਥਲਾ ਚੌਕ, ਫੁੱਟਬਾਲ ਚੌਕ, ਸਿੱਕਾ ਚੱਕ ਪਰੂਥੀ ਹਸਪਤਾਲ, ਊਧਮ ਸਿੰਘ ਨਗਰ, ਵੀ-ਮਾਰਟ ਦੇ ਪਿੱਛੇ, ਪੁਰਾਣੀ ਸਬਜੀ ਮੰਡੀ ਚੌਕ, ਕਿਸ਼ਨਪੁਰਾ ਚੌਕ, ਮਾਈ ਹੀਰਾ ਗੇਟ, ਟਾਂਡਾ ਰੋਡ ਰੇਲਵੇ ਫਾਟਕ, ਅੱਡਾ ਹੁਸ਼ਿਆਰਪੁਰ, ਦਮੋਰੀਆ ਇਕਹਰੀ ਪੁੱਲੀ, ਮੋੜ ਸ੍ਰੀ ਅਵਤਾਰ ਹੈਨਰੀ ਪੈਟਰੋਲ ਪੰਪ, ਪ੍ਰਤਾਪਬਾਗ ਦੇ ਸਾਹਮਣੇ, ਟੀ-ਪੁਆਇੰਟ ਫਗਵਾੜਾ ਗੇਟ, ਸ਼ਾਸ਼ਤਰੀ ਚੈੱਕ, ਪ੍ਰੈਸ ਕਲੱਬ ਚੌਕ, ਨਾਮਦੇਵ ਚੌਕ, ਸਕਾਈਲਾਰਕ ਚੌਕ, ਪੀ. ਐੱਨ. ਬੀ ਚੌਕ, ਮੋੜ ਫਰੈਂਡਜ਼ ਸਿਨੇਮਾ, ਮੁਹੱਲਾ ਮਖਦੂਮਪੁਰਾ ਫੁੱਲਾਂ ਵਾਲਾ ਚੌਕ, ਜੋਤੀ ਚੌਕ, ਨਾਜ ਸਿਨੇਮਾ ਦੇ ਸਾਹਮਣੇ, ਟੀ-ਪੁਆਇੰਟ ਸ਼ਕਤੀ ਨਗਰ, ਜੇਲ੍ਹ ਚੌਕ, ਮੋੜ ਲਕਸ਼ਮੀ ਨਰਾਇਣ ਮੰਦਰ, ਪੁਰਾਣੀ ਸਬਜ਼ੀ ਮੰਡੀ ਚੌਕ, ਪਟੇਲ ਚੌਕ, ਵਰਕਸ਼ਾਪ ਚੌਕ, ਟੀ-ਪੁਆਇੰਟ ਗੋਪਾਲ ਨਗਰ, ਨੇੜੇ ਗਰਾਂਊਡ ਸਾਂਈਦਾਸ ਸਕੂਲ, ਚੈੱਕਪੀਰ ਝੰਡੀਆਂ, ਟੀ-ਪੁਆਇੰਟ ਬਸਤੀ ਪੀਰਦਾਦ, ਵਾਈ-ਪੁਆਇੰਟ ਈਵਨਿੰਗ ਕਾਲਜ, ਟੀ-ਪੁਆਇੰਟ ਅਸ਼ੋਕ ਨਗਰ, ਗੁਰਦੁਆਰਾ ਆਦਰਸ਼ ਨਗਰ ਚੌਕ, ਸੈਂਟ ਸੋਲਜ਼ਰ ਕਾਲਜ 120 ਫੁੱਟੀ ਰੋਡ, ਥਾਣਾ ਬਸਤੀ ਬਾਵਾ ਖੇਲ ਦੇ ਪਿੱਛੇ ਵਾਲੀ ਗਲੀ, ਗਲੀ ਸਿੰਘ ਸਭਾ ਗੁਰਦੁਆਰਾ ਬਸਤੀ ਗੁਜ਼ਾਂ, ਅਦਰਸ਼ ਨਗਰ ਚੌਕ ਰਹੇਗਾ। 

ਟਰੈਫਿਕ ਪੁਲਸ ਨੇ ਹਦਾਇਤਾਂ ਜਾਰੀ ਕਰਦੇ ਕਿਹਾ ਕਿ 8 ਫਰਵਰੀ ਨੂੰ ਸਵੇਰੇ 8 ਵਜੇ ਤੋਂ ਲੈ ਕੇ ਰਾਤ 10 ਵਜੇ ਅਤੇ 9 ਫਰਵਰੀ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਜਲੰਧਰ ਸ਼ਹਿਰ ਤੋਂ ਕਪੂਰਥਲਾ ਆਉਣ-ਜਾਣ ਵਾਲੀਆਂ ਸਾਰੀਆਂ ਬੱਸਾਂ/ਹੈਵੀ ਵ੍ਹੀਕਲ ਨਕੋਦਰ ਚੌਕ, ਕਪੂਰਥਲਾ ਚੌਕ ਵਾਇਆ ਬਸਤੀ ਬਾਵਾ ਖੇਲ ਰੂਟ ਦੀ ਬਜਾਏ ਪੀ. ਏ. ਪੀ. ਚੌਕ ਵਾਇਆ ਕਰਤਾਰਪੁਰ-ਕਪੂਰਥਲਾ ਰੂਟ ਦਾ ਇਸਤੇਮਾਲ ਕਰਨਗੇ ਪਰ ਕਪੂਰਥਲਾ ਸਾਈਡ ਤੋਂ ਵਾਇਆ ਬਸਤੀ ਬਾਵਾ ਖੇਲ ਆਉਣ ਵਾਲੇ ਦੋਪਹੀਆ ਵਾਹਨ ਅਤੇ ਕਾਰਾਂ ਆਦਿ ਕਪੂਰਥਲਾ ਚੱਕ ਵਾਇਆ ਵਰਕਸ਼ਾਪ ਚੌਕ, ਮਕਸੂਦਾਂ ਚੌਕ-ਨੈਸ਼ਨਲ ਹਾਈਵੇਅ ਰੂਟ ਦਾ ਇਸਤੇਮਾਲ ਕਰ ਸਕਦੇ ਹਨ।


shivani attri

Content Editor

Related News