ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨੇ ਕੀਤੀ ਹੋਮ ਬੇਸਡ ਪੈਲੀਏਟਿਵ ਕੇਅਰ ਸੈਂਟਰ ਦੀ ਸ਼ੁਰੂਆਤ
Thursday, Oct 14, 2021 - 02:21 PM (IST)
ਅੰਮ੍ਰਿਤਸਰ (ਨਰੇਂਦਰ ਸ਼ਰਮਾ) - ਸ੍ਰੀ ਗੁਰੂ ਰਾਮਦਾਸ ਯੂਨੀਵਰਸਟਿੀ ਆਫ਼ ਹੈਲਥ ਸਾਇੰਸਜ਼ਿ, ਸ੍ਰੀ ਅੰਮ੍ਰਿਤਸਰ ਅਤੇ ਨੈਸ਼ਨਲ ਐਸੋਸੀਏਸ਼ਨ ਆਫ ਪੈਲੀਏਟਵਿ ਕੇਅਰ ਫਾਰ ਆਇਊਸ਼ ਐਂਡ ਇੰਟੀਗ੍ਰੇਟਵਿ ਮੈਡੀਸਨ (ਨੈਪਕੈਮ) ਨੇ ਮਿਲ ਕੇ ਵਰਲਡ ਹੋਸਪਾਈਸ ਐਂਡ ਪੈਲੀਏਟਵਿ ਡੇਅ ਮੌਕੇ ਪੇਂਡੂ ਸਹਿਤ ਅਤੇ ਸਿਖਲਾਈ ਕੇਂਦਰ, ਮੱਲੂਨੰਗਲ ਵਿਖੇ ਸ੍ਰੀ ਗੁਰੂ ਰਾਮਦਾਸ ਹੋਮ ਬੇਸਡ ਪੈਲੀਏਟਵਿ ਕੇਅਰ ਦੀ ਸ਼ੁਰੂਆਤ ਕੀਤੀ। ਇਸ ਮੌਕੇ ਡਾ. ਅਭੀਜੀਤ ਡੈਮ ਨੇ ਕਿਹਾ ਕਿ ਘਰਾਂ ਵਿੱਚ ਜਾ ਕੇ ਦਿੱਤੀ ਜਾਣ ਵਾਲੀ ਖਾਸ ਹੋਮ ਕੇਅਰ ਸਰਵਿਸ ਜੀਵਣ ਦੀ ਗੁਣਵੱਤਾ ਨੂੰ ਸੁਧਾਰਣ ਅਤੇ ਬੀਮਾਰੀਆਂ ਦੇ ਲੱਛਣਾ ਨੂੰ ਕਾਬੂ ਕਰਕੇ ਮਰੀਜ਼ ਦਾ ਘਰ ਵਿੱਚ ਇਲਾਜ ਕਰਨ ਅਤੇ ਹਸਪਤਾਲ ਵਿੱਚ ਬਿਨ੍ਹਾਂ ਕਾਰਨ ਦਾਖਲ ਹੋਣ ਤੋਂ ਬਚਾਉਂਦੀ ਹੈ।
ਉਨ੍ਹਾਂ ਕਿਹਾ ਕਿ ਇਹ ਗਰੀਬ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਕਰਨ ਦਾ ਸਭ ਤੋਂ ਵਧੀਆ ਢੰਗ ਹੈ। ਇਸ ਨਾਲ ਮਰੀਜ਼ ਨੂੰ ਭਵਿੱਖ ਵਿੱਚ ਆਉਂਣ ਵਾਲੀਆਂ ਦੀਕੱਤਾ ਨੂੰ ਸੁਧਾਰਿਆ ਜਾ ਸਕਦਾ ਹੈ ਅਤੇ ਮਰੀਜ਼ ਦੀ ਦੇਖ-ਭਾਲ ਕਰਨ ਵਾਲੇ ਨੂੰ ਵੀ ਮਰੀਜ਼ ਦੀ ਜ਼ਿਆਦਾ ਕੇਅਰ ਕਰਨ ਦੀ ਲੋੜ ਨਹੀਂ ਪੈਂਦੀ। ਉਨ੍ਹਾਂ ਨੇ ਕਿਹਾ ਕਿ ਇਸ ਕੰਮ ਲਈ ਵਲੰਟੀਅਰ ਦੀ ਵੀ ਬਹੁੱਤ ਲੋੜ ਹੈ। ਡਾ. ਪਿਊਸ਼ ਗੁਪਤਾ ਨੇ ਕਿਹਾ ਕਿ ਮਰੀਜ਼ ਦੀ ਪੁਰਾਣੀ ਤੋਂ ਪੁਰਾਣੀ ਬੀਮਾਰੀ ਦਾ ਵੀ ਪੈਲੀਏਟਿਵ ਕੇਅਰ ਨਾਲ ਸੁਧਾਰ ਕੀਤਾ ਜਾ ਸਕਦਾ ਹੈ ਅਤੇ ਮਹਿੰਗਾ ਨਾ ਹੋਣ ਕਾਰਨ ਗਰੀਬ ਮਰੀਜ਼ ਵੀ ਇਸ ਦਾ ਲਾਭ ਲੈਣ ਦੇ ਸਮਰੱਥ ਹਨ।
ਡਾ. ਮਨਜੀਤ ਸਿੰਘ ਉੱਪਲ ਨੇ ਡਾ. ਹਰਜੋਤ ਸਿੰਘ, ਪ੍ਰਦੇਸ਼ ਸਕੱਤਰ, ਨੈਪਕੈਮ ਅਤੇ ਉਨ੍ਹਾਂ ਦੀ ਟੀਮ ਦੇ ਪੈਲੀਏਟਿਵ ਕੇਅਰ ਲਈ ਕੀਤੇ ਉਪਰਾਲਿਆਂ ਦੀ ਸ਼ਲਾਘਾਂ ਕਰਦਿਆ ਕਿਹਾ ਕਿ ਅਸੀਂ ਭਵਿੱਖ ਵਿੱਚ ਹੋਮ ਕੇਅਰ ਸਰਵਿਸ ਦਾ ਪੱਧਰ ਹੋਰ ਵੀ ਬਿਹਤਰ ਅਤੇ ਆਧੁਨਿਕ ਬਣਾਵਾਂਗੇ। ਡਾ.ਏ.ਪੀ ਸਿੰਘ ਨੇ ਟੀਮ ਨੈਪਕੈਮ, ਪੰਜਾਬ ਚੈਪਟਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੈਲੀਏਟਿਵ ਕੇਅਰ ਮਰੀਜ਼ ਨੂੰ ਕੇਵਲ ਸਰੀਰਕ ਤੌਰ ’ਤੇ ਨਹੀਂ ਬਲਕਿ ਮਾਨਸਿਕ ਤੌਰ ’ਤੇ ਮਜਬੂਤ ਬਣਾਉਂਦਾ ਹੈ, ਜਿਸ ਨਾਲ ਮਰੀਜ਼ ਦੀ ਬੀਮਾਰੀ ਨਾਲ ਲੜਨ ਅਤੇ ਜੀਵਨਸ਼ੈਲੀ ਵਿੱਚ ਸੁਧਾਰ ਲਿਆਉਂਦਾ ਹੈ।
ਉਨ੍ਹਾਂ ਕਿਹਾ ਕਿ ਪੈਲੀਏਟਿਵ ਕੇਅਰ ਦਾ ਮਕਸਦ ਮਰੀਜ਼ ਅਤੇ ਮਰੀਜ਼ ਦੀ ਦੇਖਖ਼ਭਾਲ ਕਰਨ ਵਾਲੇ ਦੀ ਜਿੰਦਗੀ ਨੂੰ ਅਸਾਨ ਕਰਨਾ ਹੈ। ਇਸ ਮੌਕੇ ਡਾ. ਏ.ਪੀ ਸਿੰਘ, ਡੀਨ ਐਸ.ਜੀ.ਆਰ.ਡੀ ਯੂਨੀਵਰਸਿਟੀ ਤੇ ਪ੍ਰਧਾਨ ਨੇਪਕੈਮ, ਪੰਜਾਬ ਚੈਪਟਰ, ਡਾ. ਅਭੀਜੀਤ ਡੈਮ, ਪ੍ਰਧਾਨ ਨੇਪਕੈਮ, ਪੰਜਾਬ ਚੈਪਟਰ, ਡਾ. ਪਿਊਸ਼ ਗੁਪਤਾ ਆਦਿ ਮੌਜੂਦ ਸਨ।