ਸ੍ਰੀ ਚਮਕੌਰ ਸਾਹਿਬ ਤੋਂ ਕੌਮਾਂਤਰੀ ਨਗਰ ਕੀਰਤਨ ਅਗਲੇ ਪੜ੍ਹਾਅ ਲਈ ਰਵਾਨਾ (ਤਸਵੀਰਾਂ)

Saturday, Aug 10, 2019 - 02:54 PM (IST)

ਸ੍ਰੀ ਚਮਕੌਰ ਸਾਹਿਬ ਤੋਂ ਕੌਮਾਂਤਰੀ ਨਗਰ ਕੀਰਤਨ ਅਗਲੇ ਪੜ੍ਹਾਅ ਲਈ ਰਵਾਨਾ (ਤਸਵੀਰਾਂ)

ਸ੍ਰੀ ਚਮਕੌਰ ਸਾਹਿਬ (ਅਮਰਜੀਤ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਨਗਰ ਕੀਰਤਨ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਵਿਰਾਮ ਕਰਨ ਉਪਰੰਤ ਅਗਲੇ ਪੜ੍ਹਾਅ ਲਈ ਰਵਾਨਾ ਹੋਇਆ। ਇਹ ਨਗਰ ਕੀਰਤਨ ਮੋਰਿੰਡਾ ਤੋਂ ਹੁੰਦਾ ਹੋਇਆ ਮੋਹਾਲੀ ਵਿਖੇ ਪ੍ਰਵੇਸ਼ ਕਰੇਗਾ। ਇਥੇ ਦੱਸ ਦੇਈਏ ਕਿ ਨਗਰ ਕੀਰਤਨ ਦੀ ਰਵਾਨਗੀ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਹੈੱਡ ਗ੍ਰੰਥੀ ਮੇਜਰ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਹੋਈ। 

PunjabKesari
ਇਥੇ ਦੱਸ ਦੇਈਏ ਕਿ ਨਗਰ ਕੀਰਤਨ 'ਚ ਚੱਲ ਰਹੀ ਗੁਰੂ ਸਾਹਿਬ ਦੇ ਸ਼ਸਤਰਾਂ ਵਾਲੀ ਬੱਸ 'ਚ ਕੁਝ ਤਕਨੀਕੀ ਖਰਾਬੀ ਆ ਗਈ ਸੀ, ਜਿਸ ਕਾਰਨ ਨਗਰ ਕੀਰਤਨ ਸ੍ਰੀ ਚਮਕੌਰ ਸਾਹਿਬ 'ਚ ਕੁਝ ਸਮਾਂ ਲੇਟ ਪਹੁੰਚਿਆ। ਗੱਡੀ ਦੀ ਕਲੱਚ ਪਲੇਟ ਖਰਾਬ ਹੋ ਗਈ ਸੀ ਅਤੇ ਇਸ ਨੂੰ ਬਦਲਣ ਤੋਂ ਬਾਅਦ ਨਗਰ ਕੀਰਤਨ ਅਗਲੇ ਪੜ੍ਹਾਅ ਲਈ ਰਵਾਨਾ ਹੋਇਆ। ਇਸ ਨਗਰ ਕੀਰਤਨ ਦੇ ਦਰਸ਼ਨਾਂ ਲਈ ਸੰਗਤਾਂ, ਸ਼ਰਧਾਲੂਆਂ 'ਚ ਭਾਰੀ ਉਤਸ਼ਾਹ ਅਤੇ ਸ਼ਰਧਾ ਹੋਣ ਕਾਰਨ ਇਹ ਨਗਰ ਕੀਰਤਨ ਪਹਿਲਾਂ ਤੋਂ ਹੀ ਲੇਟ ਹੁੰਦਾ ਆ ਰਿਹਾ ਹੈ, ਜਿਸ ਕਾਰਨ ਨਗਰ ਕੀਰਤਨ ਪਹਿਲਾਂ ਦਿੱਤੇ ਗਏ ਸਮੇਂ ਤੋਂ ਕਾਫੀ ਲੇਟ ਚੱਲ ਰਿਹਾ ਹੈ ਪਰ ਸ਼ਰਧਾਲੂਆਂ 'ਚ ਨਗਰ ਕੀਰਤਨ ਲਈ ਸ਼ਰਧਾ, ਉਤਸ਼ਾਹ ਅਤੇ ਉਡੀਕ ਉਸੇ ਤਰ੍ਹਾਂ ਜਾਰੀ ਹੈ ।

PunjabKesari
ਇਸ ਮੌਕੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਤੋਂ ਇਲਾਵਾ ਭਾਰੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ। ਨਗਰ ਕੀਰਤਨ ਲਈ ਸਵੇਰੇ ਤੜਕੇ ਤੋਂ ਹੀ ਸੰਗਤਾਂ ਦਾ ਸੈਲਾਬ ਉਮੜਨਾ ਸ਼ੁਰੂ ਹੋ ਗਿਆ ਸੀ। ਲੋਕਾਂ ਨੇ ਇਸ ਵਿਸ਼ਾਲ ਨਗਰ ਕੀਰਤਨ ਦੇ ਸਮੇਂ ਸ੍ਰੀ ਪਾਲਕੀ ਸਾਹਿਬ 'ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਅਤੇ ਪਵਿੱਤਰ ਸ਼ਾਸ਼ਤਰਾਂ ਦੇ ਦਰਸ਼ਨ ਦਰਸ਼ਨ ਦੀਦਾਰੇ ਕੀਤੇ ਅਤੇ ਮੱਥਾ ਟੇਕ ਕੇ ਜੀਵਨ ਸਫਲ ਕੀਤਾ।

PunjabKesari


author

shivani attri

Content Editor

Related News