550ਵਾਂ ਪ੍ਰਕਾਸ਼ ਪੁਰਬ: ਕੰਮਾਂ ਦਾ ਜਾਇਜ਼ਾ ਲੈਣ ਪੁੱਜੇ ਕੈਪਟਨ ਦੇ ਮੰਤਰੀ ਪਰ ਵਿਧਾਇਕ ਚੀਮਾ ਰਹੇ ਗਾਇਬ

Saturday, Jun 29, 2019 - 05:26 PM (IST)

550ਵਾਂ ਪ੍ਰਕਾਸ਼ ਪੁਰਬ: ਕੰਮਾਂ ਦਾ ਜਾਇਜ਼ਾ ਲੈਣ ਪੁੱਜੇ ਕੈਪਟਨ ਦੇ ਮੰਤਰੀ ਪਰ ਵਿਧਾਇਕ ਚੀਮਾ ਰਹੇ ਗਾਇਬ

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸੰਬੰਧੀ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਅੱਜ ਪੰਜਾਬ ਦੇ ਤਿੰਨ ਸੀਨੀਅਰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਾਰਪੋਰੇਸ਼ਨ ਅਤੇ ਜੇਲ ਮੰਤਰੀ ਪੰਜਾਬ, ਓ. ਪੀ. ਸੋਨੀ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਮੰਤਰੀ, ਚਰਨਜੀਤ ਸਿੰਘ ਚੰਨੀ ਟੂਰਿਜਮ ਐਂਡ ਕਲਚਰਲ ਅਵੇਅਰਸ ਮੰਤਰੀ ਸੁਲਤਾਨਪੁਰ ਲੋਧੀ ਪਹੁੰਚੇ। ਇਸ ਦੌਰਾਨ ਵਿਧਾਇਕ ਨਵਤੇਜ ਸਿੰਘ ਚੀਮਾ ਸਮੇਤ ਕਈ ਕਾਂਗਰਸੀ ਆਗੂ ਗਾਇਬ ਦਿਸੇ। 

PunjabKesari

ਉਨ੍ਹਾਂ ਮਾਰਕਿਟ ਕਮੇਟੀ ਸੁਲਤਾਨਪੁਰ ਲੋਧੀ ਵਿਖੇ ਮੀਟਿੰਗ ਹਾਲ 'ਚ ਜ਼ਿਲੇ ਦੇ ਸਮੂਹ ਪ੍ਰਸ਼ਾਸ਼ਨਿਕ ਅਧਿਕਾਰੀਆਂ ਕੋਲੋਂ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਰਿਪੋਰਟ ਹਾਸਲ ਕੀਤੀ। ਇਸ ਸਮੇਂ ਡਿਪਟੀ ਕਮਿਸ਼ਨਰ ਕਪੂਰਥਲਾ ਦਵਿੰਦਰਪਾਲ ਸਿੰਘ ਖਰਬੰਦਾ ਨੇ 550ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਤਿੰਨ ਕੈਬਨਿਟ ਮੰਤਰੀਆਂ ਦੇ ਸੁਲਤਾਨਪੁਰ ਲੋਧੀ ਪੁੱਜਣ 'ਤੇ ਅੱਜ ਸਥਾਨਕ ਕਿਸੇ ਵੀ ਕਾਂਗਰਸੀ ਆਗੂ ਨੇ ਉਨ੍ਹਾਂ ਦਾ ਸਵਾਗਤ ਨਹੀਂ ਕੀਤਾ । ਅੱਜ ਦੁਪਹਿਰ ਤਕਰੀਬਨ 2 ਵਜੇ ਤਿੰਨੇ ਕੈਬਨਿਟ ਮੰਤਰੀ ਸੁਲਤਾਨਪੁਰ ਲੋਧੀ ਪੁੱਜੇ ਅਤੇ 2.30 ਵਜੇ ਕਰੀਬ ਮੀਟਿੰਗ ਸ਼ੁਰੂ ਹੋਈ ਪਰ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਸਮੇਤ ਕੋਈ ਵੀ ਸਥਾਨਕ ਕਾਂਗਰਸ ਆਗੂ ਮੀਟਿੰਗ 'ਚ ਸ਼ਾਮਲ ਹੋਣ ਲਈ ਨਹੀਂ ਪੁੱਜਾ, ਜਿਸ ਸੰਬੰਧੀ ਕਈ ਪ੍ਰਕਾਰ ਦੀ ਚਰਚਾ ਹੋ ਰਹੀ ਹੈ। 

ਅੱਜ ਦੀ ਮੀਟਿੰਗ 'ਚ ਕਿਸੇ ਦੇ ਸ਼ਾਮਲ ਨਾਂ ਹੋਣ 'ਤੇ ਚੀਮਾ ਦੀ ਕੋਈ ਨਰਾਜ਼ਗੀ ਸਾਹਮਣੇ ਆ ਰਹੀ ਹੈ । ਇਸ ਸੰਬੰਧੀ ਜਦ ਹਲਕਾ ਵਿਧਾਇਕ ਚੀਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੇ ਪੀ. ਏ. ਨੇ ਦੱਸਿਆ ਕਿ ਚੀਮਾ ਸਾਹਿਬ ਕਿਸੇ ਹੋਰ ਸਮਾਗਮ 'ਚ ਗਏ ਹੋਏ ਹਨ। ਕੈਬਨਿਟ ਮੰਤਰੀ ਚੰਨੀ ਨੇ ਬਾਅਦ 'ਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਜ਼ਰੂਰੀ ਨਹੀਂ ਕਿ ਹਰ ਵਿਧਾਇਕ ਹਰ ਮੀਟਿੰਗ 'ਚ ਸ਼ਮਿਲ ਹੋਵੇ ਕਿਉਂਕਿ ਆਪਣੇ-ਆਪਣੇ ਰੁਝੇਵੇਂ ਵੀ ਹੁੰਦੇ ਹਨ । ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਚ 550ਵਾਂ ਪ੍ਰਕਾਸ਼ ਪੁਰਬ ਨਵਤੇਜ ਸਿੰਘ ਚੀਮਾ ਦੀ ਅਗਵਾਈ ਮਨਾਇਆ ਜਾਵੇਗਾ । ਪੱਤਰਕਾਰਾਂ ਦੇ ਇਸ ਸੰਬੰਧੀ ਹੋਰ ਸਵਾਲਾਂ ਦੇ ਜਵਾਬ ਨਾਂ ਦਿੰਦੇ ਹੋਏ ਮੰਤਰੀ ਸਾਹਿਬਾਨ ਗੱਡੀਆਂ 'ਚ ਬੈਠ ਕੇ ਅਗਲੇ ਪੜਾਅ ਲਈ ਰਵਾਨਾ ਹੋ ਗਏ।


author

shivani attri

Content Editor

Related News