550ਵੇਂ ਪ੍ਰਕਾਸ਼ ਪੁਰਬ ਮੌਕੇ ਵੱਡੀ ਗਿਣਤੀ ''ਚ ਲੱਗਣਗੇ CCTV ਕੈਮਰੇ

10/15/2019 12:29:35 PM

ਸੁਲਤਾਨਪੁਰ ਲੋਧੀ (ਧੀਰ)—ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ 'ਚ 1200 ਤੋਂ ਵੱਧ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਸ਼ਰਾਰਤੀ ਅਨਸਰਾਂ 'ਤੇ ਬਾਜ਼ ਅੱਖ ਰੱਖੀ ਜਾਵੇਗੀ। ਪਾਵਨ ਨਗਰੀ ਸੁਲਤਾਨਪੁਰ ਲੋਧੀ 'ਚ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਅਤੇ ਵੀ. ਵੀ. ਆਈ. ਪੀਜ਼ 'ਚ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਪਹੁੰਚ ਰਹੇ ਹਨ। 550ਵੇਂ ਪ੍ਰਕਾਸ਼ ਪੁਰਬ ਨੂੰ ਧਿਆਨ 'ਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਵੱਡੀ ਗਿਣਤੀ 'ਚ ਪੰਜਾਬ ਪੁਲਸ ਮੁਲਾਜ਼ਮਾਂ ਤੋਂ ਇਲਾਵਾ ਕੇਂਦਰੀ ਸੁਰੱਖਿਆ ਬਲ, ਐੱਨ. ਆਰ. ਐੱਫ. ਦੀਆਂ ਟੀਮਾਂ ਤੋਂ ਇਲਾਵਾ ਕਿਸੇ ਵੀ ਸ਼ਰਾਰਤੀ ਅਨਸਰ ਵੱਲੋਂ ਕਿਸੇ ਵੀ ਕਿਸਮ ਦੀ ਗੜਬੜ ਰੋਕਣ ਤੋਂ ਇਲਾਵਾ ਵੱਡੀ ਗਿਣਤੀ 'ਚ ਸੀ. ਸੀ.ਟੀ. ਵੀ. ਕੈਮਰਿਆਂ ਰਾਹੀਂ ਬਾਜ਼ ਅੱਖ ਰੱਖੀ ਜਾਵੇਗੀ, ਤਾਂਕਿ ਕੋਈ ਪਰਿੰਦਾ ਵੀ ਪਰ ਨਾ ਮਾਰ ਸਕੇ।

ਇਨ੍ਹਾਂ ਥਾਵਾਂ 'ਤੇ ਲੱਗਣਗੇ ਕੈਮਰੇ
ਪ੍ਰਮੁੱਖ ਬਾਜ਼ਾਰਾਂ ਭੀੜ ਭਾੜ ਵਾਲੇ ਇਲਾਕੇ ਸਾਰੇ ਐਂਟਰੀ ਪੁਆਇੰਟਾਂ, ਪ੍ਰਮੁੱਖ ਚੌਕਾਂ, ਬੱਸ ਸਟੈਂਡ ਰੇਲਵੇ ਸਟੇਸ਼ਨ, ਗੁਰਦੁਆਰਾ ਸਾਹਿਬ, ਟੈਂਟ ਸਿਟੀ, ਪਾਰਕਿੰਗ, ਮੁੱਖ ਸਮਾਗਮ ਹੋਣ ਵਾਲੇ ਪੰਡਾਲ, ਲੰਗਰ ਹਾਲ, ਹੈਲੀਪੈਡ, ਮੁੱਖ ਮਾਰਗਾਂ ਤੋਂ ਇਲਾਵਾ ਮੁਹੱਲਿਆਂ 'ਚ ਵੀ ਸੀ. ਸੀ. ਟੀ. ਵੀ. ਕੈਮਰੇ ਅਤੇ ਸਪੀਕਰ ਲਗਾਏ ਜਾ ਰਹੇ ਹਨ ਤਾਂਕਿ ਹਰੇਕ ਤਰ੍ਹਾਂ ਦੀ ਗਤੀਵਿਧੀ 'ਤੇ ਪੂਰੀ ਨਜ਼ਰ ਰੱਖੀ ਜਾ ਸਕੇ। ਇਸ ਦੇ ਨਾਲ ਨਾ ਸਿਰਫ ਨਗਰ ਕੀਰਤਨ ਸਗੋਂ ਹੋਰ ਵੀ ਹੋ ਰਹੇ ਮੁੱਖ ਸਮਾਗਮ ਮੌਕੇ ਲੁੱਟ-ਖੋਹ, ਚੋਰੀ ਦੀਆਂ ਵਾਰਦਾਤਾਂ 'ਤੇ ਰੋਕ ਲੱਗੇਗੀ ਅਤੇ ਕਿਸੇ ਵੀ ਅਸਮਾਜਿਕ ਤੱਤ ਨੂੰ ਫੜਨ 'ਚ ਆਸਾਨੀ ਵੀ ਹੋਵੇਗੀ। ਇਸ ਤੋਂ ਇਲਾਵਾ ਨਗਰ ਕੀਰਤਨ ਮੌਕੇ 'ਤੇ ਮੁੱਖ ਸਮਾਗਮ 'ਚ ਵੀ ਸਾਦੀ ਵਰਦੀ 'ਚ ਵੀ ਪੁਲਸ ਮੁਲਾਜ਼ਮ ਤਾਇਨਾਤ ਰਹਿਣਗੇ ਤਾਂਕਿ ਅਜਿਹੇ ਵਿਅਕਤੀ ਨੂੰ ਰੋਕਿਆ ਜਾਵੇ। ਗੌਰਤਲਬ ਹੈ ਕਿ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਲਗਾਏ ਜਾ ਰਹੇ ਇਨ੍ਹਾਂ ਕੈਮਰਿਆਂ ਦੀ ਕੁਆਲਿਟੀ ਜਾਂ ਖਾਸੀਅਤ ਇਹ ਵੀ ਹੈ ਕਿ ਇਹ ਹਨੇਰੇ 'ਚ ਵੀ ਸਾਫ ਰਿਕਾਰਡਿੰਗ ਕਰਨਗੇ ਤਾਂਕਿ ਕਿਸੇ ਨੂੰ ਪਛਾਨਣ ਤੋਂ ਕੋਈ ਦਿੱਕਤ ਨਾ ਮਹਿਸੂਸ ਹੋਵੇ।

ਸੰਗਤਾਂ ਦੀ ਸਹੂਲਤ ਲਈ ਲੱਗਣਗੀਆਂ ਮੈਸੇਜ਼ ਸਕ੍ਰੀਨਾਂ
ਕਿਸੇ ਵੀ ਤਰ੍ਹਾਂ ਦੇ ਮੈਸੇਜ਼ ਨੂੰ ਭੇਜਣ ਜਾਂ ਵਿਖਾਉਣ ਵਾਸਤੇ ਸੰਗਤਾਂ ਦੀ ਸਹੂਲਤ ਲਈ ਮੈਸੇਜ਼ ਸਕ੍ਰੀਨਾਂ 'ਤੇ ਵੀ ਵਿਖਾਏ ਜਾਣਗੇ ਤਾਂਕਿ ਮੇਲੇ ਦੌਰਾਨ ਜੇ ਕਿਸੇ ਦਾ ਕੋਈ ਬੱਚਾ ਜਾਂ ਪਰਿਵਾਰਕ ਮੈਂਬਰ ਵਿਛੜ ਜਾਵੇ ਤਾਂ ਉਸ ਨੂੰ ਸਕਰੀਨ 'ਤੇ ਵਿਖਾ ਕੇ ਨਾਊਂਸਮੈਂਟ ਕੀਤੀ ਜਾਵੇਗੀ ਤਾਂਕਿ ਸੰਗਤਾਂ ਨੂੰ ਅਜਿਹੇ ਸਮੇਂ ਕੋਈ ਪ੍ਰੇਸ਼ਾਨੀ ਜਾਂ ਮੁਸ਼ਕਲ ਨਾ ਹੋਵੇ।

PunjabKesari

ਕੈਮਰਿਆਂ ਲਈ ਬਣਾਏ ਜਾਣਗੇ ਤਿੰਨ ਕੰਟਰੋਲ ਰੂਮ
ਕੈਮਰਿਆਂ ਦੇ ਕੰਟਰੋਲ ਲਈ ਇੰਟੀਗ੍ਰੇਟੇਡ ਕਮਾਂਡ ਐੈਂਡ ਕੰਟਰੋਲ (ਆਈ. ਸੀ. ਸੀ. ਸੀ.) ਦਾ ਮੁੱਖ ਕੇਂਦਰ ਪੰਡਾਲ ਦੇ ਨਜ਼ਦੀਕ ਬਣਾਇਆ ਜਾਵੇਗਾ, ਜਿੱਥੋਂ ਸਾਰੇ ਕੈਮਰਿਆਂ ਦੇ ਨਾਲ ਸਮਾਗਮ ਦੀਆਂ ਗਤੀਵਿਧੀਆਂ 'ਤੇ ਕੰਟਰੋਲ ਰੱਖਣ 'ਚ ਮਦਦ ਮਿਲੇਗੀ ਤੇ ਹਾਲਤ ਦਾ ਵਿਸ਼ਲੇਸ਼ਣ ਕਰਕੇ ਦਿਸ਼ਾ-ਨਿਰਦੇਸ਼ ਜਾਰੀ ਕਰਨ ਲਈ ਆਸਾਨੀ ਹੋਵੇਗੀ। ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕਿਆਂ) ਨਵੀਂ ਮੁੱਖ ਦਾਣਾ ਮੰਡੀ 'ਚ ਵੀ ਦੋ ਹੋਰ ਕੰਟਰੋਲ ਰੂਮ ਬਣਾਏ ਜਾਣਗੇ।

ਫਾਇਰ ਬ੍ਰਿਗੇਡ, ਐਂਬੂਲੈਂਸ ਅਤੇ ਸਰਕਾਰੀ ਗੱਡੀਆਂ 'ਤੇ ਲੱਗਣਗੇ ਜੀ. ਪੀ. ਐੱਸ.
ਜਾਣਕਾਰੀ ਦਿੰਦੇ ਹੋਏ ਸਮਾਗਮ ਦੇ ਤਕਨਾਲੋਜੀ ਪ੍ਰਮੁੱਖ ਏ. ਆਈ. ਜੀ. ਇੰਦਰਬੀਰ ਸਿੰਘ ਨੇ ਦੱਸਿਆ ਕਿ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਦੀ ਸੁਰੱਖਿਆ ਲਈ ਹਰ ਤਰ੍ਹਾਂ ਤਕਨਾਲੋਜੀ ਵਰਤੀ ਜਾਵੇਗੀ ਤਾਂਕਿ ਕਿਸੇ ਵੀ ਕਿਸਮ ਦੀ ਗੜਬੜ ਦੀ ਕੋਈ ਗੁਜਾਇਸ਼ ਨਾ ਹੋਵੇ। ਉਨ੍ਹਾਂ ਦੱਸਿਆ ਕਿ ਕਰੀਬ ਤਿੰਨ ਕਰੋੜ ਦੀ ਲਾਗਤ ਨਾਲ ਫਾਇਰ ਬ੍ਰਿਗੇਡ, ਐਂਬੂਲੈਂਸ ਤੇ ਹਰੇਕ ਸਰਕਾਰੀ ਗੱਡੀ 'ਚ ਜੀ. ਪੀ. ਐੱਸ ਲਗਾਇਆ ਜਾਵੇਗਾ ਤਾਂ ਕਿ ਕਿਸੇ ਵੀ ਗੜਬੜੀ ਦੀ ਸੂਚਨਾ ਸਾਨੂੰ ਤੁਰੰਤ ਮਿਲ ਸਕੇ। ਇਸ ਤੋਂ ਇਲਾਵਾ ਹਰੇਕ ਐਂਟਰੀ ਪੁਆਇੰਟ, ਪ੍ਰਮੁੱਖ ਚੌਕਾਂ, ਵੀ. ਵੀ. ਆਈ. ਪੀ. ਮਾਰਗ ਦੇ ਸਾਰੇ ਰਸਤੇ 'ਚ ਅਤਿ-ਆਧੁਨਿਕ ਕਿਸਮ ਦੇ ਕੈਮਰੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਸਾਰਾ ਕੰਮ 1 ਜਾਂ 2 ਹਫਤਿਆਂ 'ਚ ਪੂਰਾ ਹੋ ਜਾਵੇਗਾ।


shivani attri

Content Editor

Related News