ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਸਵੀਰ ਵਾਲੇ ਕੱਪ 'ਚ ਚਾਹ ਪੀ ਕੇ ਕਸੂਤੇ ਫਸੇ ਸਾਂਪਲਾ (ਵੀਡੀਓ)

Friday, Jan 18, 2019 - 05:26 PM (IST)

ਹੁਸ਼ਿਆਰਪੁਰ (ਰਜੇਸ਼)— ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਵਿਜੈ ਸਾਂਪਲਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਜੈ ਸਾਂਪਲਾ ਆਪਣੇ ਘਰ ਵਿਚ ਜਨਤਾ ਦੀਆਂ ਸਮੱਸਿਆਵਾਂ ਸੁਣ ਰਹੇ ਸਨ। ਇਸ ਦੌਰਾਨ ਵਿਜੈ ਸਾਂਪਲਾ ਇਹ ਭੁੱਲ ਗਏ ਕਿ ਜਿਸ ਚਾਹ ਦੇ ਕੱਪ ਵਿਚ ਉਹ ਸਾਰਿਆਂ ਦੇ ਸਾਹਮਣੇ ਚੁਸਕੀਆਂ ਲੈ ਰਹੇ ਹਨ, ਉਸ ਕੱਪ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰਦੁਆਰਾ ਸ੍ਰੀ ਨਾਨਕ ਸਾਹਿਬ ਦੁਬਾਈ ਦੀਆਂ ਤਸਵੀਰਾਂ ਛਪੀਆਂ ਹੋਈਆਂ ਹਨ, ਜਿਸ ਨੂੰ ਉਹ ਵਾਰ-ਵਾਰ ਆਪਣੇ ਮੂੰਹ ਨਾਲ ਲਗਾ ਰਹੇ ਹਨ।

PunjabKesari

ਇਸ ਸਭ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਇਹ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਗਈਆਂ ਤੇ ਲੋਕਾਂ ਵੱਲੋਂ ਉਨ੍ਹਾਂ ਦੀ ਅਲੋਚਨਾ ਕੀਤੀ ਜਾਣ ਲੱਗੀ।

PunjabKesari


author

cherry

Content Editor

Related News