ਬਟਾਲਾ 'ਚ ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਅਗਨ ਭੇਟ
Monday, Jun 19, 2023 - 02:49 PM (IST)

ਬਟਾਲਾ (ਬੇਰੀ)- ਬਟਾਲਾ ਦੇ ਨੇੜਲੇ ਪਿੰਡ ਸ਼ਖੋਵਾਲ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿਥੇ ਇਕ ਗੁਰਦੁਆਰਾ ਸਾਹਿਬ 'ਚ ਪੱਖੇ ਦੇ ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਅਗਨ ਭੇਂਟ ਹੋ ਗਏ।ਜਾਣਕਾਰੀ ਮੁਤਾਬਕ ਜਦੋਂ ਸਵੇਰੇ ਗ੍ਰੰਥੀ ਸਿੰਘ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਪਹੁੰਚੇ ਤਾਂ ਉਸ ਸਮੇਂ ਪਤਾ ਲਗਾ ਕਿ ਸ੍ਰੀ ਗੁਰੂ ਸਾਹਿਬ ਜੀ ਦੇ ਸਰੂਪ ਅਗਨ ਭੇਂਟ ਹੋ ਗਏ ਹਨ।
ਇਹ ਵੀ ਪੜ੍ਹੋ- ਸਹੁਰੇ ਪਰਿਵਾਰ ਵਲੋਂ ਨੂੰਹ ਦਾ ਕਤਲ, ਮੁੰਡੇ ਵਾਲਿਆਂ ਨੇ ਖੁਦਕੁਸ਼ੀ ਦਿਖਾਉਣ ਲਈ ਕੀਤਾ ਇਹ ਕੰਮ
ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਦਾ ਹੋਰ ਵੀ ਸਾਮਾਨ ਨੁਕਸਾਨਿਆ ਗਿਆ। ਇਸ ਗੱਲ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਸਤਿਕਾਰ ਕਮੇਟੀ ਦੇ ਮੈਂਬਰ ਵੀ ਪਹੁੰਚੇ। SGPC ਮੈਂਬਰ ਅਤੇ ਪੁਲਸ ਵੀ ਮੌਕੇ 'ਤੇ ਪਹੁੰਚੀ, ਜਿਨ੍ਹਾਂ ਨੇ ਅਗਨ ਭੇਂਟ ਹੋਏ ਸਰੂਪ ਗੋਇੰਦਵਾਲ ਸਾਹਿਬ ਭੇਜ ਦਿੱਤੇ ।
ਇਹ ਵੀ ਪੜ੍ਹੋ- 'ਗੁਰਬਾਣੀ ਪ੍ਰਸਾਰਣ' ਦੇ ਮਾਮਲੇ ਦਾ ਕੀਤਾ ਜਾ ਰਿਹੈ ਸਿਆਸੀਕਰਨ: ਐਡਵੋਕੇਟ ਧਾਮੀ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।