ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ’ਤੇ ਪ੍ਰਗਟਾਈ ਚਿੰਤਾ

10/18/2020 4:44:42 PM

ਖੰਨਾ (ਸੁਖਵਿੰਦਰ ਕੌਰ) : ਸਥਾਨਕ ਲਲਹੇੜੀ ਰੋਡ ਸਥਿਤ ਵਾਰਡ ਨੰਬਰ-4 ਦੇ ਆਜ਼ਾਦ ਨਗਰ ਅਧੀਨ ਆਉਂਦੀ ਮਸਜਿਦ ਵਿਖੇ ਸਮਾਜਸੇਵੀ ਬਾਬਾ ਪ੍ਰੀਤਮ ਸਿੰਘ ਅਤੇ ਮੁਸਲਿਮ ਵਿਕਾਸ ਕਮੇਟੀ ਖੰਨਾ ਦੇ ਪ੍ਰਧਾਨ ਜਨਾਬ ਕਾਰੀ ਸ਼ਕੀਲ ਅਹਿਮਦ ਦੀ ਪ੍ਰਧਾਨਗੀ ਹੇਠਾਂ ਇਲਾਕਾ ਵਾਸੀਆਂ ਦੀ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ 'ਚ ਸ੍ਰੀ ਫਤਿਹਗਡ਼੍ਹ ਸਾਹਿਬ ਅਧੀਨ ਆਉਂਦੇ 2 ਪਿੰਡਾਂ ਤਰਖਾਣ ਮਾਜਰਾ ਅਤੇ ਜੱਲ੍ਹਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ।

ਇਸ ਮੌਕੇ ਹਾਜ਼ਰ ਇਲਾਕਾ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਘਟਨਾ ਲਈ ਜ਼ਿੰਮੇਵਾਰ ਕਾਬੂ ਕੀਤੇ ਮੁਲਜ਼ਮ ਸਬੰਧੀ ਪੁਲਸ ਪ੍ਰਸ਼ਾਸਨ ਅਤੇ ਸਰਕਾਰ ਵਲੋਂ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਹੈ । ਇਸ ਮੌਕੇ ਜਗਜੀਤ ਸਿੰਘ, ਮਹਿੰਦਰ ਸਿੰਘ, ਮੰਗਲ ਸਿੰਘ, ਮਨਜੀਤ ਸਿੰਘ, ਜਗਸੀਰ ਸਿੰਘ, ਜਸਬੀਰ ਸਿੰਘ, ਰਾਮ ਚੰਦਰ ਆਦਿ ਹਾਜ਼ਰ ਸਨ।


Babita

Content Editor Babita