ਲੋਕ ਸਭਾ ''ਚ ਗੂੰਜਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ (ਵੀਡੀਓ)
Monday, Aug 06, 2018 - 05:38 PM (IST)
ਦਿੱਲੀ\ਚੰਡੀਗੜ੍ਹ (ਕਮਲ ਕਾਂਸਲ) : ਪੰਜਾਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਹੋਈ। ਕਈ ਸਾਲ ਬੀਤਣ ਤੋਂ ਬਾਅਦ ਵੀ ਮਾਮਲਾ ਲਟਕ ਰਿਹਾ ਹੈ। ਨਾ ਦੋਸ਼ੀ ਫੜੇ ਗਏ ਤੇ ਨਾ ਕੋਈ ਕਾਰਵਾਈ ਹੋਈ। ਸਰਕਾਰ ਭਾਵੇਂ ਅਕਾਲੀਆਂ ਦੀ ਹੋਵੇ ਜਾਂ ਕਾਂਗਰਸ ਦੀ ਬਰਗਾੜੀ ਕਾਂਡ ਦਾ ਮਾਮਲਾ ਠੰਡੇ ਬਸਤੇ ਪਿਆ ਜਾਪਦਾ ਹੈ। ਅਕਾਲੀ ਦਲ ਦੇ ਸਾਂਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਲੋਕ ਸਭਾ 'ਚ ਇਸ ਮਾਮਲੇ ਲਈ ਆਵਾਜ਼ ਚੁੱਕੀ ਹੈ। ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਮਾਮਲਾ ਹੱਲ ਕਰਨ 'ਚ ਨਾਕਾਮਯਾਬ ਹੈ। ਚੰਦੂਮਾਜਰਾ ਨੇ ਕਿਹਾ ਕਿ ਜਿਸ ਤਰ੍ਹਾਂ ਹੁਣ ਇਹ ਮਾਮਲਾ ਸਰਕਾਰ ਵਲੋਂ ਸੀ. ਬੀ. ਆਈ. ਸੌਂਪਿਆ ਜਾ ਰਿਹਾ ਹੈ, ਲਿਹਾਜ਼ਾ ਹੁਣ ਇਹ ਹੋਰ ਵੀ ਲਟਕ ਜਾਵੇਗਾ।
ਬਰਗਾੜੀ ਕਾਂਡ ਮਾਮਲਾ ਕਈ ਸਾਲਾਂ ਤੋਂ ਲਟਕ ਰਿਹਾ ਹੈ, ਜਿਸ ਨੂੰ ਲੈ ਕੇ ਕਈ ਜਥੇਬੰਦੀਆਂ ਵੱਲੋਂ ਆਵਾਜ਼ ਬੁਲੰਦ ਵੀ ਕੀਤੀ ਗਈ ਪਰ ਹੱਲ ਕੋਈ ਨਹੀਂ ਨਿਕਲਿਆ।