ਸ੍ਰੀ ਹਰਿਮੰਦਰ ਸਾਹਿਬ ਦਾ ਅਜਿਹਾ 'ਅਲੌਕਿਕ ਮਾਡਲ' ਪਹਿਲਾਂ ਕਦੇ ਨਹੀਂ ਦੇਖਿਆ ਹੋਣਾ (ਤਸਵੀਰਾਂ)
Monday, Nov 09, 2020 - 03:31 PM (IST)
ਅੰਮ੍ਰਿਤਸਰ (ਸਰਬਜੀਤ) : ਗੁਰੂ ਨਗਰੀ ਅੰਮ੍ਰਿਤਸਰ 'ਚ ਇਕ ਸਿੱਖ ਕਲਾਕਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦਾ ਅਜਿਹਾ ਅਲੌਕਿਕ ਮਾਡਲ ਤਿਆਰ ਕੀਤਾ ਗਿਆ ਹੈ, ਜਿਸ ਨੂੰ ਤੁਸੀਂ ਸ਼ਾਇਦ ਪਹਿਲਾਂ ਕਦੇ ਨਹੀਂ ਦੇਖਿਆ ਹੋਣਾ। ਇਸ ਅਲੌਕਿਕ ਮਾਡਲ ਨੂੰ ਅੰਤਰਰਾਸ਼ਟਰੀ ਕਲਾਕਾਰ ਗੁਰਪ੍ਰੀਤ ਸਿੰਘ ਵੱਲੋਂ ਅਮਲੀ ਜਾਮਾ ਪਹਿਨਾਇਆ ਗਿਆ ਹੈ।
ਇਹ ਵੀ ਪੜ੍ਹੋ : ਰਿਸ਼ਤਿਆਂ ਦਾ ਘਾਣ : ਜਵਾਨ ਭਾਣਜੀ ਨੂੰ ਰੇਲਵੇ ਸਟੇਸ਼ਨ 'ਤੇ ਛੱਡ ਭੱਜਿਆ ਮਾਮਾ, ਇੰਝ ਖੁੱਲ੍ਹੀ ਪੂਰੀ ਕਹਾਣੀ
ਇਸ ਮਾਡਲ ਨੂੰ ਅੰਮ੍ਰਿਤਸਰ ਦੇ ਇਕ ਮਾਲ 'ਚ ਰੱਖਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਮਾਲ ਅੰਦਰ ਗੁਰਬਾਣੀ ਦੇ ਪਰਵਾਹ ਵੀ ਚੱਲ ਰਹੇ ਹਨ। ਇਸ ਮਾਡਲ ਬਾਰੇ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਅਲੌਕਿਕ ਮਾਡਲ 'ਚ ਦਰਸ਼ਨ ਡਿਊਢੀ ਨੂੰ ਹੂ-ਬ-ਹੂ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗੁਰਦੁਆਰਾ ਲਾਚੀ ਬੇਰ ਸਾਹਿਬ ਦੇ ਨਾਲ ਬੇਰੀ ਵੀ ਦਿਖਾਈ ਗਈ ਹੈ।
ਇਹ ਵੀ ਪੜ੍ਹੋ : ਪਤਨੀ ਦੀ ਬੇਵਫ਼ਾਈ ਤੋਂ ਦੁਖ਼ੀ ਵਿਅਕਤੀ ਨੇ ਗੁੱਟ ਦੀਆਂ ਨਸਾਂ ਵੱਢ ਕੀਤੀ ਖ਼ੁਦਕੁਸ਼ੀ
ਉਨ੍ਹਾਂ ਦੱਸਿਆ ਕਿ ਇਸ ਅਲੌਕਿਕ ਮਾਡਲ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਇਸ ਮਾਡਲ 'ਚ ਜਿਹੜਾ ਸਰੋਵਰ ਦਿਖਾਈ ਦੇ ਰਿਹਾ ਹੈ, ਉਸ 'ਚ ਅਸਲੀ ਸਰੋਵਰ ਦਾ ਜਲ ਪਾਇਆ ਗਿਆ ਹੈ, ਜੋ ਇਸ ਨੂੰ ਬੇਹੱਦ ਖੂਬਸੂਰਤ ਬਣਾਉਂਦਾ ਹੈ।
ਗੁਰਪ੍ਰੀਤ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ 'ਚ ਸੋਨੇ ਦੇ ਪੱਤਰੇ ਦਰਸਾਉਣ ਲਈ ਵੱਖ-ਵੱਖ ਤਰ੍ਹਾਂ ਦੇ ਵਿਸ਼ੇਸ਼ ਰੰਗਾਂ ਦੀ ਵਰਤੋਂ ਕੀਤੀ ਗਈ ਹੈ ਤਾਂ ਜੋ ਇਸ ਦੀ ਚਮਕ ਬਿਲਕੁਲ ਸੋਨੇ ਵਾਂਗ ਹੀ ਲੱਗੇ।
ਇਹ ਵੀ ਪੜ੍ਹੋ : ਭਤੀਜੇ ਨੇ ਰਿਸ਼ਤੇ ਦਾ ਲਿਹਾਜ਼ ਭੁੱਲ ਪੱਟਿਆ ਚਾਚੇ ਦਾ ਘਰ, ਚਾਚੀ ਨਾਲ ਜ਼ਬਰਨ ਬਣਾਏ ਸਰੀਰਕ ਸਬੰਧ
ਉਨ੍ਹਾਂ ਦੱਸਿਆ ਕਿ ਜਿੰਨੇ ਲੋਕ ਵੀ ਮਾਲ ਅੰਦਰ ਆ ਰਹੇ ਹਨ, ਉਹ ਇਸ ਅਲੌਕਿਕ ਮਾਡਲ ਨੂੰ ਦੇਖ ਕੇ ਬਹੁਤ ਆਕਰਸ਼ਿਤ ਹੋ ਰਹੇ ਹਨ। ਇਸ ਬਾਰੇ ਜਦੋਂ ਮਾਲ 'ਚ ਆਏ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਲੋਕਾਂ ਨੂੰ ਗੁਰੂ ਸਾਹਿਬ ਅਤੇ ਪਰਮਾਤਮਾ ਨਾਲ ਜੋੜਨ ਦਾ ਇਕ ਬਹੁਤ ਵਧੀਆ ਉਪਰਾਲਾ ਹੈ।