ਸ੍ਰੀ ਚਮਕੌਰ ਸਾਹਿਬ: ਕਣਕ ਦੀਆਂ ਬੱਲੀਆਂ ਇਕੱਠੀਆਂ ਕਰ ਰਹੀ ਪ੍ਰਵਾਸੀ ਔਰਤ ਦੀ ਗਰਮੀ ਕਾਰਨ ਮੌਤ

05/21/2022 1:06:53 PM

ਸ੍ਰੀ ਚਮਕੌਰ ਸਾਹਿਬ (ਕੌਸ਼ਲ)- ਨਜ਼ਦੀਕੀ ਪਿੰਡ ਹਾਫਿਜ਼ਾਬਾਦ ਦੇ ਮਾਰਗ ’ਤੇ ਪੈਂਦੇ ਪਿੰਡ ਮਕਾਰਾਪੁਰ ਦੇ ਖੇਤਾਂ ਵਿਚੋਂ ਇਕ ਪ੍ਰਵਾਸੀ ਮਜ਼ਦੂਰ ਔਰਤ ਦੀ ਲਾਸ਼ ਮਿਲੀ ਹੈ। ਸਥਾਨਕ ਥਾਣਾ ਮੁਖੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਔਰਤ ਖੇਤਾਂ ਵਿਚੋਂ ਕਣਕ ਦੀਆਂ ਬੱਲੀਆਂ ਇਕੱਠੀਆਂ ਕਰ ਰਹੀ ਸੀ।

ਇੰਝ ਲੱਗਦਾ ਹੈ ਕਿ ਗਰਮੀ ਕਾਰਨ ਔਰਤ ਨੇ ਖੇਤਾਂ ਵਿਚ ਹੀ ਦਮ ਤੋੜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੂੰ ਪਿੰਡ ਵਾਸੀਆਂ ਵਲੋਂ ਸੂਚਨਾ ਦਿੱਤੀ ਗਈ ਸੀ ਅਤੇ ਅਜੇ ਤਕ ਇਸ ਮ੍ਰਿਤਕ ਔਰਤ ਦੇ ਵਾਰਿਸਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੂਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਹਿੰਦੂ ਟੁੱਟਣ ਲੱਗੇ ਕਾਂਗਰਸ ਨਾਲੋਂ, ਭਾਜਪਾ ਨੇ ਵੀ ਪੰਜਾਬ ’ਚ ‘ਆਪਰੇਸ਼ਨ ਹਿੰਦੂ’ ਸ਼ੁਰੂ ਕੀਤਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News