ਸ੍ਰੀ ਅਨੰਦਪੁਰ ਸਾਹਿਬ ''ਚ ਬਦਲਿਆ 319 ਸਾਲ ਪੁਰਾਣਾ ਇਤਿਹਾਸ, ਦੁਚਿੱਤੀ ''ਚ ਸੰਗਤ

03/20/2019 7:05:07 PM

ਰੂਪਨਗਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਹੇਠ ਤਿਆਰ ਕੀਤੇ ਗਏ ਨਾਨਕਸ਼ਾਹੀ ਕਲੰਡਰ ਵਿਚ ਕੁਝ ਊਣਤਾਈਆਂ ਹੋਣ ਕਾਰਨ ਇਸ ਵਾਰ 319 ਸਾਲਾ ਇਤਿਹਾਸ 'ਚ ਪਹਿਲੀ ਵਾਰ ਸ੍ਰੀ ਆਨੰਦਪੁਰ ਸਾਹਿਬ ਵਿਖੇ ਦੋ ਦਿਨ ਮਹੱਲਾ ਨਿਕਲੇਗਾ। ਕਲੰਡਰ ਵਿਚ ਹੋਈ ਊਣਤਾਈ ਨੂੰ ਲੈ ਕੇ ਬਾਬਾ ਬਲਬੀਰ ਸਿੰਘ ਨਿਹੰਗ ਮੁਖੀ ਦੇ ਜਥੇ ਅਤੇ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਵਿਚ ਮੱਤਭੇਦ ਚੱਲ ਰਿਹਾ ਹੈ। ਭਾਵੇਂ ਅੰਦਰ ਖਾਤੇ ਦੋਵੇਂ ਧਿਰਾਂ ਵੱਲੋਂ ਆਪਣੇ ਮੱਤ-ਭੇਦਾਂ ਨੂੰ ਜਗ-ਜ਼ਾਹਰ ਨਹੀਂ ਹੋਣ ਦਿੱਤਾ ਜਾ ਰਿਹਾ ਪਰ ਇਹ ਪਹਿਲੀ ਵਾਰ ਹੋਵੇਗਾ ਕਿ ਬਲਬੀਰ ਸਿੰਘ ਨਿਹੰਗ ਮੁਖੀ ਆਪਣੇ ਜਥਿਆਂ ਨਾਲ ਤਖਤ ਸ੍ਰੀ ਕੇਸਗੜ੍ਹ•ਸਾਹਿਬ ਤੋਂ ਮਹੱਲਾ ਨਾ ਸਜਾ ਕੇ 22 ਮਾਰਚ ਨੂੰ ਗੁਰਦੁਆਰਾ ਸ਼ਹੀਦੀ ਬਾਗ ਆਰੰਭਤਾ ਕਰਨਗੇ ਜਦਕਿ ਸ਼੍ਰੋਮਣੀ ਕਮੇਟੀ ਕੁਝ ਨਿਹੰਗ ਸਿੰਘ ਜੱਥੇਬੰਦੀਆਂ ਨੂੰ ਨਾਲ ਲੈ ਕੇ 21 ਮਾਰਚ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਮਹੱਲਾ ਕੱਢਣ ਜਾ ਰਹੀ ਹੈ।  
ਸ਼੍ਰੋਮਣੀ ਕਮੇਟੀ ਦੇ ਮਹੱਲੇ ਵਿਚ ਆਪਣੇ ਜਥੇ ਸਮੇਤ ਸ਼ਾਮਲ ਹੋਣ ਜਾ ਰਹੇ ਬਾਬਾ ਗੁਰਦੇਵ ਸਿੰਘ ਮੁਖੀ ਬਾਬਾ ਫਤਿਹ ਸਿੰਘ ਤਰਨਾ ਦਲ ਦੇ ਮੁੱਖੀ ਨੇ ਆਪਸੀ ਮੱਤਭੇਦਾਂ ਦੀ ਗੱਲ ਨੂੰ ਟਾਲਦੇ ਹੋਏ ਕਿਹਾ ਕਿ ਦੋ ਦਿਨ ਮਹੱਲਾ ਕੱਢਿਆ ਜਾ ਰਿਹਾ ਹੈ। 21 ਮਾਰਚ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਤੇ 22 ਨੂੰ ਨਿਹੰਗ ਜੱਥੇਬੰਦੀਆਂ ਵੱਲੋਂ ਜਿੱਥੇ 21 ਦੇ ਮਹੱਲੇ ਵਿਚ ਨਿਹੰਗ ਸਿੰਘ ਸ਼ਾਮਲ ਹੋਣਗੇ, ਉੱਥੇ ਹੀ 22 ਦੇ ਮਹੱਲੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸ਼ਾਮਲ ਹੋਵੇਗੀ, ਇਸ ਲਈ ਕੋਈ ਮੱਤਭੇਦ ਨਹੀਂ ਹੈ। 
ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਗਿਆਨੀ ਰਘਵੀਰ ਸਿੰਘ ਵੱਲੋਂ ਵੀ ਮੀਡੀਆ ਰਾਹੀਂ ਸੰਗਤਾਂ ਨੂੰ 21 ਤਰੀਕ ਨੂੰ ਕੱਢੇ ਜਾ ਰਹੇ ਮਹੱਲੇ 'ਤੇ ਪਹੁੰਚਣ ਦੀ ਅਪੀਲ ਕੀਤੀ ਹੈ ਜਦਕਿ ਉਨ੍ਹਾਂ ਵੱਲੋਂ 22 ਤਰੀਕ ਨੂੰ ਨਿਹੰਗ ਸਿੰਘ ਵੱਲੋਂ ਕੱਢੇ ਜਾ ਰਹੇ ਮਹੱਲੇ ਸਬੰਧੀ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ। 


Gurminder Singh

Content Editor

Related News