ਸ਼ਹੀਦੀ ਜੋੜ ਮੇਲੇ 'ਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਦਾ ਮੁੱਦਾ ਗਰਮਾਇਆ (ਵੀਡੀਓ)
Thursday, Jan 04, 2018 - 01:47 PM (IST)
ਸ੍ਰੀ ਫਤਹਿਗੜ੍ਹ ਸਾਹਿਬ — ਸ਼ਹੀਦੀ ਜੋੜ ਮੇਲੇ 'ਤੇ ਗੁਰਦੁਆਰਾ ਸ੍ਰੀ ਜੋਤੀ ਸਵਰੂਪ ਸਾਹਿਬ 'ਚ ਸ਼੍ਰੋਮਣੀ ਕਮੇਟੀ ਦੀ ਬਜਾਏ ਕਿਸੇ ਸ਼ਰਧਾਲੂ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਇਸ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਰਆਰਾ ਪ੍ਰਬੰਧਕ ਕਮੇਟੀ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਐੱਸ. ਜੀ. ਪੀ. ਸੀ. ਨੇ ਆਪਣੇ ਫਰਜ਼ ਤੋਂ ਮੂੰਹ ਮੋੜਦੇ ਹੋਏ ਮਰਿਆਦਾ ਦੀ ਉਲੰਘਣਾ ਕੀਤੀ ਹੈ।
ਉਧਰ, ਐੱਸ. ਜੀ. ਪੀ. ਸੀ. ਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਦਾ ਕਹਿਣਾ ਹੈ ਕਿ ਪਾਠ ਕਰਵਾਉਣ ਵਾਲੇ ਸਿੱਖ ਵਲੋਂ ਛੋਟੇ ਸਾਹਿਬਜਾਦਿਆਂ ਤੇ ਮਾਤਾ ਗੁਜਰੀ ਜੀ ਦੇ ਨਾਂ 'ਤੇ ਹੀ ਪਾਠ ਕਰਵਾਇਆ ਗਿਆ ਸੀ। ਉਹ ਇਸ ਸੰਬੰਧੀ ਲਿੱਖ ਕੇ ਦੇਣ ਨੂੰ ਵੀ ਤਿਆਰ ਹਨ। ਦੱਸ ਦੇਈਏ ਕਿ 11,12,13 ਪੌਹ ਨੂੰ ਹਰ ਸਾਲ ਸ਼ਹਾਦਤ ਜੋੜ ਮੇਲੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹੀ ਸ੍ਰਈ ਅਖੰਡ ਪਾਠ ਸਾਹਿਬ ਕਰਵਾਇਆ ਜਾਂਦਾ ਹੈ ਪਰ ਇਸ ਵਾਰ ਇਹ ਪਾਠ ਦਿੱਲੀ ਦੇ ਕਿਸੇ ਸਿੱਖ ਦੇ ਪੈਸਿਆਂ ਦੇ ਨਾਲ ਕਰਵਾਇਆ ਗਿਆ।