ਕਰਤਾਰਪੁਰ ਲਾਂਘੇ ਦਾ ਕੰਮ ਦੋਵੇਂ ਦੇਸ਼ ਬਿਨਾਂ ਰੋਕ ਮੁਕੰਮਲ ਕਰਨ : ਸਿੰਘ ਸਾਹਿਬ

Wednesday, Aug 14, 2019 - 05:32 PM (IST)

ਕਰਤਾਰਪੁਰ ਲਾਂਘੇ ਦਾ ਕੰਮ ਦੋਵੇਂ ਦੇਸ਼ ਬਿਨਾਂ ਰੋਕ ਮੁਕੰਮਲ ਕਰਨ : ਸਿੰਘ ਸਾਹਿਬ

ਦਸੂਹਾ (ਝਾਵਰ) : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਰਤਾਰਪੁਰ ਕੋਰੀਡੋਰ ਲਾਂਘੇ ਦਾ ਕੰਮ ਦੋਵਾਂ ਦੇਸ਼ਾ ਨੂੰ ਜਲਦੀ ਮੁਕੰਮਲ ਕਰਨ ਲਈ ਕਿਹਾ ਹੈ। ਦਸੂਹਾ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ 'ਚ ਕਿਸੇ ਤਰ੍ਹਾਂ ਦੀ ਰੋਕ ਨਾ ਲਗਾਈ ਜਾਵੇ, ਇਹ ਸਿੱਖ ਸੰਗਤਾਂ ਦਾ ਇਤਿਹਾਸਿਕ ਕੇਂਦਰ ਹੈ, ਜਿੱਥੇ ਸਤਿਗੁਰੂ ਨਾਨਕ ਦੇਵ ਜੀ ਇਸ ਸੰਸਾਰ ਵਿਚ ਪ੍ਰਗਟ ਹੋਏ। ਅਸੀਂ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਉਤਸ਼ਵ ਮਨਾ ਰਹੇ ਹਾਂ ਇਸ ਸੰਬੰਧੀ ਵਿਸ਼ਵ ਭਰ ਵਿੱਚ ਸਮਾਗਮ ਚਲ ਰਹੇ ਹਨ ਜੋ ਏਕਤਾ, ਆਖੰਡਤਾ, ਸ਼ਾਂਤੀ ਅਤੇ ਮਾਨਵ ਏਕਤਾ ਦੇ ਪ੍ਰਤੀਕ ਹਨ।

ਉਨ੍ਹਾਂ ਇਕ ਪ੍ਰਸ਼ਨ ਦੇ ਉੱਤਰ ਵਿਚ ਕਿਹਾ ਕਿ ਸਮੂਹ ਸਮਾਜਿਕ, ਧਾਰਮਿਕ, ਰਾਜਨੀਤਿਕ ਜਥੇਬੰਦੀਆਂ ਤੋਂ ਇਲਾਵਾ ਵੱਖ-ਵੱਖ ਸੰਪਰਦਾਵਾਂ ਨੂੰ ਆਪਸੀ ਮਤਭੇਦ ਭੁਲਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਮਨਾਉਣ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਗ੍ਰਹਿਣ ਕਰਨ ਲਈ ਇਕ ਮੰਚ 'ਤੇ ਇਕੱਠੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਸਾਡੇ ਕੋਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਨਮੋਲਕ ਵਿਚਾਰਧਾਰਾ ਤੇ ਫਲਸਫਾ ਹੈ, ਉਨ੍ਹਾਂ ਦੇ ਉਪਦੇਸ਼ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਤੋਂ ਸੇਧ ਪ੍ਰਾਪਤ ਕਰਕੇ ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਨੌਜਵਾਂਨਾਂ ਨੂੰ ਅਪੀਲ ਕੀਤੀ ਕਿ ਉਹ ਸਾਬਿਤ, ਸੂਰਤ, ਦਸਤਾਰ ਦੇ ਧਰਾਨੀ ਹੋ ਕੇ ਖੰਡੇ ਬਾਟੇ ਦਾ ਅੰਮ੍ਰਿਤ ਛੱਕਣ।


author

Gurminder Singh

Content Editor

Related News