ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਵਾਲੇ ਮਸਲੇ 'ਤੇ ਦਲਜੀਤ ਚੀਮਾ ਦਾ ਮਲੂਕਾ ਨੂੰ ਜਵਾਬ

06/27/2024 6:30:40 PM

ਚੰਡੀਗੜ੍ਹ : ਦਲਜੀਤ ਸਿੰਘ ਚੀਮਾ ਨੇ ਸਿਕੰਦਰ ਸਿੰਘ ਮਲੂਕਾ ਨੂੰ ਉਸ ਗੱਲ ਦਾ ਜਵਾਬ ਦਿੱਤਾ ਹੈ, ਜਿਸ ਵਿਚ ਮਲੂਕਾ ਨੇ ਕਿਹਾ ਸੀ ਕਿ ਅਕਾਲੀ ਦਲ ਨੇ ਕਦੇ ਵੀ ਰੋਹ ਰੀਤਾਂ ਮੁਤਾਬਕ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਨਹੀਂ ਮੰਗੀ, ਸੁਖਬੀਰ ਸਿੰਘ ਬਾਦਲ ਨੇ ਤਾਂ ਛੋਟੇ ਜਿਹੇ ਗੁਰਦੁਆਰਾ ਸਾਹਿਬ ਵਿਚ ਆਪ ਮੁਹਾਰੇ ਮੁਆਫੀ ਮੰਗ ਕੇ ਪਰੰਪਰਾ ਦਾ ਘਾਣ ਕੀਤਾ ਸੀ। ਇਸ 'ਤੇ ਦਲਜੀਤ ਚੀਮਾ ਨੇ ਕਿਹਾ ਕਿ ਮੁਆਫੀ ਮੰਗਣ ਦੀ ਰਿਵਾਇਤ ਬਹੁਤ ਚੰਗੀ ਹੈ, ਸਿੱਖੀ ਵਿਚ ਇਸਦੀ ਵੱਡੀ ਅਹਿਮੀਅਤ ਹੈ। ਜੇ ਕੋਈ ਗਲਤੀ ਹੁੰਦੀ ਹੈ ਤਾਂ ਤੁਸੀਂ ਸੱਚੇ ਮਨੋਂ ਉਸ ਨੂੰ ਸਵਿਕਾਰ ਕਰ ਸਕਦੇ ਹੋ ਪਰ ਜਿਹੜੀ ਮੁਆਫੀ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਬਾਬਾ ਗੁਰਬਖਸ਼ ਸਿੰਘ ਜੀ ਦੀ ਯਾਦ ਵਿਚ ਬਣੇ ਗੁਰਦੁਆਰਾ ਸਾਹਿਬ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਮੇਂ ਮੰਗੀ ਸੀ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਜੋ ਵੀ ਮਨ ਦੀ ਵੇਦਨਾ ਸੀ ਉਹ ਆਖ ਦਿੱਤੀ। 

ਇਹ ਵੀ ਪੜ੍ਹੋ : ਬਾਗੀ ਧੜੇ ਨੇ ਫਿਰ ਬੀੜੀਆਂ ਬਾਦਲ ਪਰਿਵਾਰ ਵੱਲ ਤੋਪਾਂ, ਕਿਹਾ ਸੁਖਬੀਰ ਨੇ ਖੇਰੂੰ-ਖੇਰੂੰ ਕੀਤਾ ਅਕਾਲੀ ਦਲ

ਇਸ ਤੋਂ ਇਲਾਵਾ ਪ੍ਰਕਾਸ਼ ਸਿੰਘ ਬਾਦਲ ਦੇ ਭੋਗ ਸਮੇਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸੁਖਬੀਰ ਨੇ ਦਿਲੋ ਮਨੋ ਸੰਗਤ ਤੋਂ ਮੁਆਫੀ ਮੰਗਦਿਆਂ ਕਿਹਾ ਕਿ ਜੇਕਰ ਉਨ੍ਹਾਂ ਤੋਂ ਕੋਈ ਭੁੱਲ ਹੋਈ ਹੈ ਤਾਂ ਇਸ ਲਈ ਉਹ ਖਿਮਾ ਮੰਗਦੇ ਹਨ। ਇਸ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਦੀ ਇਕ ਪ੍ਰਕਿਰਿਆ ਹੈ। ਜਦੋਂ ਕੋਈ ਧਾਰਮਿਕ ਅਵੱਗਿਆ ਕਰਦਾ ਹੈ ਤਾਂ ਉਸ ਦੀ ਬਕਾਇਦਾ ਸ਼ਿਕਾਇਤ ਜਾਂਦੀ ਹੈ ਜਾਂ ਸ੍ਰੀ ਅਕਾਲ ਤਖ਼ਤ ਆਪ ਨੋਟਿਸ ਲੈਂਦਾ ਹੈ। ਫਿਰ ਪੰਜ ਸਿੰਘ ਸਾਹਿਬਾਨ ਬੈਠ ਕੇ ਵਿਚਾਰਾਂ ਕਰਦੇ ਹਨ, ਫਿਰ ਉਕਤ ਅਵੱਗਿਆ ਕਰਨ ਵਾਲੇ ਵਿਅਕਤੀ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਬੁਲਾਇਆ ਜਾਂਦਾ ਹੈ, ਫਿਰ ਅੱਗੇ ਦੀ ਕਾਰਵਾਈ ਕੀਤੀ ਜਾਂਦੀ ਹੈ। ਸ੍ਰੀ ਅਕਾਲ ਤਖਤ ਸਾਹਿਬ ਖੁਦ ਸੰਮਨ ਕਰਦਾ ਹੈ, ਫਿਰ ਸਿੰਘ ਸਾਹਿਬ ਦੱਸਦੇ ਹਨ ਕਿ ਤੁਹਾਡਾ ਦੋਸ਼ ਕੀ ਹੈ, ਫਿਰ ਸੰਬੰਧਤ ਵਿਅਕਤੀ ਦਾ ਪੱਖ ਸੁਣਨ ਤੋਂ ਬਾਅਦ ਆਖਰੀ ਫ਼ੈਸਲਾ ਸਿੰਘ ਸਾਹਿਬਾਨ ਕਰਦੇ ਹਨ। 

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਵਿਚੋਂ ਮੰਤਰੀ ਨੇ ਦਿੱਤਾ ਅਸਤੀਫ਼ਾ, ਹੋਇਆ ਮਨਜ਼ੂਰ

ਇਥੇ ਸੁਖਬੀਰ ਬਾਦਲ ਨੂੰ ਤਾਂ ਕਿਸੇ ਨੇ ਸੰਮਨ ਹੀ ਨਹੀਂ ਕੀਤਾ, ਇਹ ਉਨ੍ਹਾਂ ਦੇ ਮੰਨ ਦੀ ਗੱਲ ਸੀ ਕਿ ਮੇਰੇ ਕੋਲੋਂ ਗਲਤੀ ਹੋਈ ਹੈ ਤਾਂ ਉਨ੍ਹਾਂ ਨੇ ਸੰਗਤ ਤੋਂ ਮੁਆਫੀ ਮੰਗ ਲਈ। ਜੇ ਕਿਸੇ ਨੇ ਸ੍ਰੀ ਅਕਾਲ ਤਖਤ ਸਾਹਿ ਵਿਚ ਲਿਖ ਕੇ ਦੇਣਾ ਹੈ ਉਹ ਦੇਵੇ, ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਨੂੰ ਕਾਂ ਕੋਲੋਂ ਵੀ ਸੁਨੇਹਾ ਭਿਜਵਾਉਂਦੇ ਹਨ ਤਾਂ ਅਸੀਂ ਨੰਗੇ ਪੈਰ ਉਥੇ ਪੇਸ਼ ਹੋਵਾਂਗੇ।

ਇਹ ਵੀ ਪੜ੍ਹੋ : ਪਰਮਿੰਦਰ ਢੀਂਡਸਾ ਦਾ ਵੱਡਾ ਬਿਆਨ, ਅਕਾਲੀ ਦਲ ਦੇ ਨਵੇਂ ਪ੍ਰਧਾਨ ਲਈ ਦੱਸੇ ਕਿਹੜੇ ਨਾਂ ਚਰਚਾ 'ਚ

 


Gurminder Singh

Content Editor

Related News