ਖੇਡ ਸਟੇਡੀਅਮ ਦਾ ਬੁਰਾ ਹਾਲ, ਖਿਡਾਰੀ ਦੂਜੇ ਪਿੰਡਾਂ ''ਚ ਜਾਣ ਲਈ ਮਜਬੂਰ

Friday, May 17, 2019 - 01:26 PM (IST)

ਖੇਡ ਸਟੇਡੀਅਮ ਦਾ ਬੁਰਾ ਹਾਲ, ਖਿਡਾਰੀ ਦੂਜੇ ਪਿੰਡਾਂ ''ਚ ਜਾਣ ਲਈ ਮਜਬੂਰ

ਖੰਨਾ (ਬਿਪਨ) : ਇਕ ਪਾਸੇ ਜਿੱਥੇ ਪੰਜਾਬ ਸਰਕਾਰ ਸੂਬੇ 'ਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਵੱਡੀਆਂ-ਵੱਡੀਆਂ ਗੱਲਾਂ ਕਰ ਰਹੀ ਹੈ ਅਤੇ ਖੇਡਾਂ ਵੱਲ ਨੌਜਵਾਨਾਂ ਦਾ ਧਿਆਨ ਆਕਰਸ਼ਿਤ ਕਰਨ ਲਈ ਖੇਡ ਮੈਦਾਨ ਵੀ ਬਣਾਏ ਗਏ ਹਨ ਪਰ ਸਰਕਾਰ ਦੇ ਇਨ੍ਹਾਂ ਦਾਅਵਿਆਂ 'ਚ ਕਿੰਨੀ ਤਾਕਤ ਹੈ, ਇਸ ਗੱਲ ਦਾ ਅੰਦਾਜ਼ਾ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਪਿੰਡ 'ਚ ਸ਼ਹੀਦ ਦੇ ਨਾਂ 'ਤੇ ਬਣਾਏ ਗਏ ਖੇਡ ਸਟੇਡੀਅਮ ਨੂੰ ਦੇਖ ਕੇ ਲਾਇਆ ਜਾ ਸਕਦਾ ਹੈ। ਖਿਡਾਰੀਆਂ ਮੁਤਾਬਕ ਸ਼ਹੀਦ ਦੇ ਨਾਂ 'ਤੇ ਬਣੇ ਇਸ ਸਟੇਡੀਅਮ ਦੇ ਸੁੰਦਰੀਕਰਨ ਲਈ 70 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਜਾ ਚੁੱਕੀ ਹੈ ਪਰ ਸਟੇਡੀਅਮ ਬਦਹਾਲ ਹੈ, ਜਿਸ ਕਾਰਨ ਖਿਡਾਰੀਆਂ ਨੂੰ ਦੂਜੇ ਪਿੰਡ ਦੇ ਖੇਡ ਮੈਦਾਨਾਂ 'ਚ ਜਾ ਕੇ ਖੇਡਣਾ ਪੈਂਦਾ ਹੈ। ਖਿਡਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਇੱਥੇ ਸਟੇਡੀਅਮ ਠੀਕ ਸੀ ਤਾਂ ਪਿੰਡ 'ਚ ਨਸ਼ਾ ਵੀ ਨਹੀਂ ਸੀ  ਪਰ ਹੁਣ ਹੌਲੀ-ਹੌਲੀ ਨੌਜਵਾਨ ਨਸ਼ੇ ਦੀ ਗ੍ਰਿਫਤ 'ਚ ਫਸਦੇ ਜਾ ਰਹੇ ਹਨ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਸਟੇਡੀਅਮ ਦੇ ਨਿਰਮਾਣ ਲਈ ਸਰਾਰ ਵਲੋਂ ਗ੍ਰਾਂਟ ਉਨ੍ਹਾਂ ਦੇ ਸਰਪੰਚ ਬਣਨ ਤੋਂ ਪਹਿਲਾਂ ਜਾਰੀ ਕਰ ਦਿੱਤੀ ਗਈ ਸੀ, ਫਿਰ ਵੀ ਉਨ੍ਹਾਂ ਕਿਹਾ ਕਿ ਜਲਦ ਹੀ ਸਟੇਡੀਅਮ ਦਾ ਨਿਰਮਾਣ ਕਰਵਾ ਦਿੱਤਾ ਜਾਵੇਗਾ।


author

Babita

Content Editor

Related News